12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕੀਰ ਸਟਾਰਮਰ ਨੇ ਭਾਰਤ ਦੇ ਨਾਲ ਐਫ. ਟੀ. ਏ. ਨੂੰ ਮਨਜ਼ੂਰੀ ਦਿਵਾਈ

Ad Position 21
No active advertisement
ਅਜੀਤ ਡੈਸਕ 23-06-2026
ਲੰਡਨ, 22 ਜੂਨ (ਏਜੰਸੀ)-ਜੁਲਾਈ 2024 ’ਚ ਭਾਰੀ ਜਿੱਤ ਨਾਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਚੁਣੇ ਗਏ ਮਨੁੱਖੀ ਅਧਿਕਾਰ ਬੈਰਿਸਟਰ ਕੀਰ ਸਟਾਰਮਰ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿਵਾਉਣ ਦਾ ਵਾਅਦਾ ਕੀਤਾ ਸੀ। ਕੁਝ ਦਿਨ ਪਹਿਲਾਂ ਫਰਾਂਸ ’ਚ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਥੇ ਦੋਵੇਂ ਨੇਤਾਵਾਂ ਨੇ ਐਫ. ਟੀ. ਏ. ਲਾਗੂ ਕਰਨ ਦੀ ਤਰੀਕ 15 ਜੁਲਾਈ ਤੈਅ ਕੀਤੀ ਸੀ। ਹੁਣ ਭਾਰਤ-ਯੂ. ਕੇ. ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (ਸੀ. ਈ. ਟੀ. ਏ.) ਦੇ ਲਾਗੂ ਹੋਣ ਸਮੇਂ ਹੀ, ਜਿਸ ਨਾਲ 48 ਅਰਬ ਪੌਂਡ ਦੇ ਦੁਵੱਲੇ ਵਪਾਰਕ ਰਿਸ਼ਤੇ ਨੂੰ ਕਾਫੀ ਉਤਸ਼ਾਹ ਮਿਲਣ ਦੀ ਉਮੀਦ ਹੈ) ਯੂ. ਕੇ. ਨੂੰ ਨਵਾਂ ਨੇਤਾ ਮਿਲਣ ਦੀ ਸੰਭਾਵਨਾ ਹੈ। ਪਿਛਲੇ ਸਾਲ ਅਕਤੂਬਰ ’ਚ ਮੁੰਬਈ ਦੌਰੇ ਦੌਰਾਨ ਸਟਾਰਮਰ ਨੇ ਕਿਹਾ ਸੀ ਕਿ ਇਹ ਸਿਰਫ ਕਾਗਜ਼ ਦਾ ਇਕ ਟੁਕੜਾ ਨਹੀਂ ਹੈ, ਇਹ ਵਿਕਾਸ ਲਈ ਲਾਂਚਪੈਡ ਹੈ। 2028 ਤੱਕ ਭਾਰਤ ਦੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਅਤੇ ਉਨ੍ਹਾਂ ਨਾਲ ਵਪਾਰ ਦੇ ਤੇਜ਼ ਅਤੇ ਸਸਤਾ ਹੋਣ ਦੇ ਨਾਲ ਅਜਿਹੇ ਕਈ ਬੇਮਿਸਾਲ ਮੌਕੇ ਹਨ, ਜਿਨ੍ਹਾਂ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਲੰਡਨ ’ਚ ਹੋਲਬੋਰਨ ਅਤੇ ਸੈਂਟ ਪੈਨਕ੍ਰਾਸ ਦੇ 63 ਸਾਲਾ ਸੰਸਦ ਮੈਂਬਰ ਨੂੰ ਦਸੰਬਰ 2019 ’ਚ ਲੇਬਰ ਪਾਰਟੀ ਨੂੰ ਮਿਲੀ ਕਰਾਰੀ ਚੋਣ ਹਾਰ ਬਾਅਦ ਪਾਰਟੀ ਦੀ ਕਿਸਮਤ ਬਦਲਣ ਦਾ ਸਿਹਰਾ ਦਿੱਤਾ ਜਾਂਦਾ ਹੈ। ਇਕ ਹੋਰ ਵੱਡਾ ਬਦਲਾਅ, ਜਿਸ ’ਤੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ, ਉਹ ਸੀ ਬਰਤਾਨਵੀ ਭਾਰਤੀਆਂ ਦੇ ਨਾਲ ਆਪਣੀ ਪਾਰਟੀ ਦੇ ਸੰਬੰਧਾਂ ਨੂੰ ਫਿਰ ਤੋਂ ਬਣਾਉਣਾ, ਕਸ਼ਮੀਰ ’ਤੇ ਭਾਰਤ ਵਿਰੋਧੀ ਰੁਖ ਕਾਰਨ ਸਾਬਕਾ ਨੇਤਾ ਜੇਰੇਮੀ ਕਾਰਬਿਨ ਦੇ ਸਮੇਂ ਇਹ ਸੰਬੰਧ ਖਰਾਬ ਹੋ ਗਏ ਸਨ। ਪ੍ਰਧਾਨ ਮੰਤਰੀ ਦੇ ਤੌਰ ’ਤੇ ਭਾਰਤ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਲੇਬਰ ਪਾਰਟੀ ਦੇ 2024 ਦੇ ਚੋਣ ਐਲਾਨਪੱਤਰ ’ਚ ਦਿਖਾਈ ਦਿੱਤਾ, ਜਿਸ ਵਿਚ ਭਾਰਤ ਦੇ ਨਾਲ ਇਕ ਨਵੀਂ ਰਣਨੀਤਕ ਸਾਂਝੇਦਾਰੀ, ਜਿਸ ਵਿਚ ਮੁਕਤ ਵਪਾਰ ਸਮਝੌਤਾ ਵੀ ਸ਼ਾਮਿਲ ਹੈ ਅਤੇ ਸੁਰੱਖਿਆ, ਸਿੱਖਿਆ, ਤਕਨੀਕ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ’ਚ ਸਹਿਯੋਗ ਨੂੰ ਡੂੰਘਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਚੋਣ ਪ੍ਰਚਾਰ ਦੌਰਾਨ ਉੱਤਰੀ ਲੰਡਨ ਦੇ ਕਿੰਗਸਬਰੀ ’ਚ ਸ੍ਰੀ ਸਵਾਮੀਨਾਰਾਇਣ ਮੰਦਰ ਦੇ ਦੌਰੇ ’ਤੇ ਉਨ੍ਹਾਂ ਬਰਤਾਨਵੀ ਹਿੰਦੂਆਂ ਨੂੰ ਭਰੋਸਾ ਦਿਵਾਇਆ ਕਿ ਬਰਤਾਨੀਆ ’ਚ ਹਿੰਦੂਫੋਬੀਆ (ਹਿੰਦੂ-ਵਿਰੋਧੀ ਭਾਵਨਾ) ਲਈ ਬਿਲਕੁਲ ਵੀ ਕੋਈ ਜਗ੍ਹਾ ਨਹੀਂ ਹੈ। ਉਹ ਪਹਿਲੀ ਵਾਰ ਲੰਡਨ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ। ਸਟਾਰਮਰ ਦੇ ਦੋ ਬੱਚੇ ਹਨ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ (ਕੌਮੀ ਸਿਹਤ ਸੇਵਾ ’ਚ ਕਰਮਚਾਰੀ) ਨੇ ਆਪਣੇ ਬੱਚਿਆਂ ਨੂੰ ਰਾਜਨੀਤਕ ਸੁਰਖੀਆਂ ਤੋਂ ਦੂਰ ਰੱਖਿਆ ਹੈ। ਲੰਡਨ ’ਚ ਜਨਮੇ ਸਟਾਰਮਰ ਦੇ ਪਿਤਾ ਟੂਲਮੇਕਰ ਸਨ ਅਤੇ ਮਾਂ ਐਨ. ਐਚ. ਐਸ. ਨਰਸ ਸੀ। ਉਹ ਸਰੇ ਦੇ ਆਕਸਟੇਡ ਸ਼ਹਿਰ ’ਚ ਪਲੇ ਹਨ।
Ad Position 22
No active advertisement
ਪਿਛਲੀ ਖ਼ਬਰ ਜਲ ਸੁਰੱਖਿਆ ਖ਼ਤਰੇ ’ਚ ਪਈ ਤਾਂ ਭਾਰਤ ਖ਼ਿਲਾਫ਼ ਜੰਗ ਛੇੜੇਗਾ ਪਾਕਿ-ਖ਼ਵਾਜਾ ਆਸਿਫ਼ ਅਗਲੀ ਖ਼ਬਰ ਐਂਡੀ ਬਰਨਹਮ ਨੇ ਮੇਕਰਫੀਲਡ ਦੇ ਨਵੇਂ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
Ad Position 24