ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

6 ਸਾਲਾਂ ਬਾਅਦ ਲਿਪੁਲੇਖ ਦੱਰੇ ਰਾਹੀਂ ਭਾਰਤ-ਚੀਨ ਸਰਹੱਦੀ ਵਪਾਰ ਮੁੜ ਸ਼ੁਰੂ

Ad Position 21
No active advertisement
ਅਜੀਤ ਡੈਸਕ 25-06-2026

ਪਿਥੌਰਾਗੜ੍ਹ (ਉੱਤਰਾਖੰਡ), 24 ਜੂਨ (ਪੀ. ਟੀ. ਆਈ.)-ਭਾਰਤ ਅਤੇ ਚੀਨ ਵਿਚਾਲੇ 6 ਸਾਲਾਂ ਦੇ ਵਕਫ਼ੇ ਤੋਂ ਬਾਅਦ ਸਰਹੱਦੀ ਵਪਾਰ ਦੀ ਮੁੜ ਸ਼ੁਰੂਆਤ ਹੋਣ ਜਾ ਰਹੀ ਹੈ। ਧਾਰਚੁਲਾ ਦੇ ਪ੍ਰਸ਼ਾਸਨਿਕ ਸੂਤਰਾਂ ਅਨੁਸਾਰ 26 ਭਾਰਤੀ ਵਪਾਰੀਆਂ ਦਾ ਪਹਿਲਾ ਜਥਾ 26 ਜੂਨ ਨੂੰ ਲਿਪੁਲੇਖ ਦੱਰੇ ਰਾਹੀਂ ਚੀਨੀ ਖੇਤਰ ਤਿੱਬਤ ਵਿਚ ਦਾਖਲ ਹੋਵੇਗਾ। ਵਪਾਰ ਅਧਿਕਾਰੀ ਅਤੇ ਧਾਰਚੁਲਾ ਦੇ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਆਸ਼ੀਸ਼ ਜੋਸ਼ੀ ਨੇ ਕਿਹਾ ਕਿ 26 ਵਪਾਰ ਪਾਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 17 ਵਪਾਰੀ ਅਤੇ 9 ਸਹਾਇਕ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਗੁੰਜੀ ’ਚ ਇਕ ਕਸਟਮ ਦਫ਼ਤਰ ਵੀ ਖੋਲ੍ਹਿਆ ਗਿਆ ਹੈ।ਜੋਸ਼ੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤੀ ਵਪਾਰੀਆਂ ਦਾ ਪਹਿਲਾ ਜਥਾ 26 ਜੂਨ ਨੂੰ ਤਿੱਬਤ ਪਹੁੰਚੇਗਾ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਲਿਪੁਲੇਖ ਦੱਰੇ ਦੇ ਨੇੜਲੇ ਪਿੰਡਾਂ ਵਿਚ ਗੁਦਾਮਾਂ ਵਿਚ ਆਪਣਾ ਸਾਮਾਨ ਸਟੋਰ ਕਰ ਲਿਆ ਹੈ। ਪ੍ਰਸ਼ਾਸਨ ਨੂੰ 103 ਤੋਂ ਵੱਧ ਵਪਾਰੀਆਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਇਸ ਵੇਲੇ 25 ਵਪਾਰੀਆਂ ਦੇ ਦੂਜੇ ਜਥੇ ਲਈ ਜਲਦੀ ਹੀ ਵਪਾਰ ਪਾਸ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਪਾਰੀਆਂ ਦੀ ਸਹਾਇਤਾ ਲਈ ਪ੍ਰਸ਼ਾਸਨ ਨੇ ਨਾਭੀਧਾਂਗ ਦੇ ਨੇੜੇ ਇਕ ਜਗ੍ਹਾ ਨਿਰਧਾਰਤ ਕੀਤੀ ਹੈ, ਜਿਥੇ ਖੱਚਰਾਂ ਅਤੇ ਘੋੜਿਆਂ ਨੂੰ ਲਿਪੁਲੇਖ ਦੱਰੇ ਤੱਕ ਸਾਮਾਨ ਪਹੁੰਚਾਇਆ ਜਾ ਸਕਦਾ ਹੈ, ਜੋ ਕਿ ਇਸ ਸਥਾਨ ਤੋਂ ਲਗਭਗ 600 ਮੀਟਰ ਦੀ ਦੂਰੀ ’ਤੇ ਸਥਿਤ ਹੈ। ਭਾਰਤ-ਚੀਨ ਸਰਹੱਦੀ ਵਪਾਰ ਅਸਲ ਵਿਚ 1991 ਵਿਚ ਦੁਬਾਰਾ ਸ਼ੁਰੂ ਹੋਇਆ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ 2020 ਵਿਚ ਮੁਅੱਤਲ ਕਰ ਦਿੱਤਾ ਗਿਆ ਸੀ।ਧਾਰਚੁਲਾ ਵਿਚ ਭਾਰਤ-ਚੀਨ ਵਪਾਰ ਕਮੇਟੀ ਦੇ ਪ੍ਰਧਾਨ ਜੀਵਨ ਸਿੰਘ ਰੋਂਗਕਾਲੀ ਨੇ ਕਿਹਾ ਕਿ ਵਾਪਸ ਆਉਣ ਵਾਲੇ ਵਪਾਰੀਆਂ ਨੂੰ ਤੁਰੰਤ ਲੌਜਿਸਟਿਕ ਚੁਣੌਤੀਆਂ (ਬਰਾਮਦ-ਦਰਾਮਦ) ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਂਗਕਾਲੀ ਨੇ ਕਿਹਾ ਕਿ ਤਿੱਬਤੀ ਮਾਰਟ ‘ਤੇ ਪਹੁੰਚਣ ’ਤੇ ਸਾਡੀ ਤੁਰੰਤ ਤਰਜੀਹ 6 ਸਾਲ ਪਹਿਲਾਂ ਉਥੇ ਸਟੋਰ ਕੀਤੇ ਸਾਡੇ ਸਾਮਾਨ ਦੀ ਸਥਿਤੀ ਦੀ ਜਾਂਚ ਕਰਨਾ ਹੈ। ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਅਸੀਂ ਦੇਰੀ ਨਾਲ ਸਟੋਰੇਜ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਨਾਲ ਰਾਹਤ ਪੈਕੇਜ ਲਈ ਸੰਪਰਕ ਕਰਾਂਗੇ।

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਅਧੀਨ ਸੂਬੇ ’ਚ ਘਰ-ਘਰ ਗਣਨਾ ਦਾ ਪਹਿਲਾ ਪੜਾਅ ਅੱਜ ਤੋਂ ਅਗਲੀ ਖ਼ਬਰ ਅਮਰੀਕੀ ਅਦਾਲਤਾਂ ’ਚ ਇਮੀਗ੍ਰੇਸ਼ਨ ਨਾਲ ਜੁੜੀਆਂ ਗ੍ਰਿਫ਼ਤਾਰੀਆਂ ’ਤੇ ਲੱਗੀ ਰੋਕ
Ad Position 24
No active advertisement