ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਿੰਧੂ ਜਲ ਸੰਧੀ ’ਤੇ ਭਾਰਤ ਦੇ ਸਖ਼ਤ ਰੁਖ਼ ਨੂੰ ਲੈ ਕੇ ਪਾਕਿ ਦੀ ਲਗਾਤਾਰ ਵਧਦੀ ਜਾ ਰਹੀ ਘਬਰਾਹਟ

Ad Position 21
No active advertisement
ਅਜੀਤ ਡੈਸਕ 25-06-2026


ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ’ਤੇ ਭਾਰਤ ਦੇ ਸਖ਼ਤ ਰੁਖ਼ ਨੂੰ ਲੈ ਕੇ ਪਾਕਿਸਤਾਨ ਦੀ ਘਬਰਾਹਟ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬੇਚੈਨੀ ਦੇ ਚਲਦਿਆਂ ਹੀ ਜਿਥੇ ਇਕ ਪਾਸੇ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਇਹ ਧਮਕੀ ਦੇ ਰਹੇ ਹਨ ਕਿ ਜੇਕਰ ਪਾਕਿ ਨੂੰ ਲੱਗਿਆ ਕਿ ਉਸ ਦੀ ਜਲ ਸੁਰੱਖਿਆ ਖ਼ਤਰੇ ’ਚ ਹੈ ਤਾਂ ਉਹ ਭਾਰਤ ਖ਼ਿਲਾਫ਼ ਜੰਗ ਛੇੜ ਸਕਦਾ ਹੈ। ਉਥੇ ਹੀ ਦੂਜੇ ਪਾਸੇ ਉਹ ਭਾਰਤ ’ਤੇ ਜਾਣਬੁੱਝ ਕੇ ਪਾਣੀ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਉਂਦਿਆਂ ਇਹ ਕਹਿ ਰਿਹਾ ਹੈ ਕਿ ਸਿੰਧੂ ਜਲ ਸੰਧੀ ਦੁਵੱਲਾ ਮਾਮਲਾ ਨਹੀਂ, ਸਗੋਂ ਇਕ ਕੌਮਾਂਤਰੀ ਮੁੱਦਾ ਹੈ। ਦਰਅਸਲ, ਸਿੰਧੂ ਨਦੀ ਬੇਸਿਨ ਪਾਕਿ ਦੀਆਂ 80 ਫ਼ੀਸਦੀ ਤੋਂ ਵੱਧ ਖੇਤੀਬਾੜੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਇਹ 24 ਕਰੋੜ ਤੋਂ ਵੱਧ ਲੋਕਾਂ ਲਈ ਜੀਵਨ ਰੇਖਾ ਬਣੀ ਹੋਈ ਹੈ। ਹੁਣ ਕੁਝ ਮੀਡੀਆ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿ ਨੇ ਘਬਰਾਹਟ ਦੇ ਚਲਦਿਆਂ ਹੀ ਆਪਣੀ ਫ਼ੌਜ ਦੀ 8ਵੀਂ ਬ੍ਰਿਗੇਡ ਵਲੋਂ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨਾਲ 35 ਐਂਟੀ-ਡਰੋਨ ਯੂਨਿਟ ਤਾਇਨਾਤ ਕੀਤੇ ਜਾ ਰਹੇ ਹਨ। ਪਾਕਿ ਨੇ ਨਿਗਰਾਨੀ ਤੇਜ਼ ਕਰਨ ਲਈ ਏ. ਆਈ. ਵਾੜ ਵੀ ਲਾਗੂ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ਨੇ ਹਾਲ ਹੀ ‘ਚ ਇਲੈਕਟ੍ਰਾਨਿਕ ਵਾਰਫੇਅਰ ਅਤੇ ਕਾਊਂਟਰ ਡਰੋਨ ਗਰਿੱਡ ਵੀ ਵਿਕਸਤ ਕੀਤਾ ਹੈ। ਪਾਕਿ ਨੇ ਇਸ ਮਹੀਨੇ ਦੇ ਸ਼ੁਰੂ ਕੰਟਰੋਲ ਰੇਖਾ ਦੇ ਰਾਵਲਕੋਟ, ਕੋਟਲੀ ਅਤੇ ਭਿੰਬਰ ਸੈਕਟਰਾਂ ’ਚ ਪੰਜ ਬਟਾਲੀਅਨਾਂ ਨੂੰ ਤਾਇਨਾਤ ਕੀਤਾ ਹੈ। ਪਾਕਿ ਹਮੇਸ਼ਾ ਇਨ੍ਹਾਂ ਖੇਤਰਾਂ ਰਾਹੀਂ ਪਾਕਿ ਵਲੋਂ ਅੱਤਵਾਦੀਆਂ ਦੀ ਭਾਰਤ ’ਚ ਘੁਸਪੈਠ ਕਰਵਾਉਂਦਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਈਰਾਨ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਲਈ ਸਲਾਹ ਜਾਰੀ ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੰਬੰਧੀ ਲਿਆਂਦੇ ਜਾ ਰਹੇ ‘ਨਵੇਂ ਐਕਟ’ ਦਾ ਵਿਰੋਧ
Ad Position 24
No active advertisement