ਸਿਓਲ, 24 ਜੂਨ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਿਓਲ ’ਚ ਦੱਖਣ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਹਾਜ਼ ਨਿਰਮਾਣ, ਵਪਾਰ, ਨਿਵੇਸ਼, ਰੱਖਿਆ, ਤਕਨੀਕ, ਸਵੱਛ ਊਰਜਾ ਅਤੇ ਸੰਸਕ੍ਰਿਤੀ ਸਮੇਤ ਕਈ ਖੇਤਰਾਂ ’ਚ ਸਹਿਯੋਗ ਦੀ ਸਮੀਖਿਆ ਕੀਤੀ। ਦੋਵੇਂ ਦੇਸ਼ਾਂ ਨੇ ਸਟਾਰਟਅੱਪ, ਫਿਟਨੈਸ ਅਤੇ ਕੌਮਾਂਤਰੀ ਮੁੱਦਿਆਂ ’ਤੇ ਸਾਂਝੇਦਾਰੀ ਵਧਾਉਣ ਅਤੇ ਪੱਛਮੀ ਏਸ਼ੀਆ ਦੇ ਆਰਥਿਕ ਪ੍ਰਭਾਵਾਂ ’ਤੇ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਨੇ ਸਟਾਰਟਅੱਪਸ, ਫਿਟਨੈੱਸ ਅਤੇ ਬਹੁ ਪੱਖੀ ਮੰਚਾਂ ’ਤੇ ਸਹਿਯੋਗ ਦੇ ਮੌਕਿਆਂ ’ਤੇ ਵੀ ਚਰਚਾ ਕੀਤੀ। ਮੁਲਾਕਾਤ ਬਾਅਦ ਐਕਸ ’ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰੀ ਚੋ ਹਿਊਨ ਨਾਲ ਮਿਲ ਕੇ ਚੰਗਾ ਲੱਗਾ। ਸਾਡੀ ਚਰਚਾ ਹਾਲ ਹੀ ’ਚ ਦੱਖਣ ਕੋਰੀਆਈ ਰਾਸ਼ਟਰਪਤੀ ਲੀ ਜੋ ਮਯੁੰਗ ਦੀ ਭਾਰਤ ਯਾਤਰਾ ਦੇ ਨਤੀਜਿਆਂ ’ਤੇ ਆਧਾਰਿਤ ਸੀ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਕ, ਜਹਾਜ਼ ਨਿਰਮਾਣ, ਵਪਾਰ, ਨਿਵੇਸ਼, ਰੱਖਿਆ, ਤਕਨੀਕ, ਸਵੱਛ ਊਰਜਾ, ਸੰਸਕ੍ਰਿਤੀ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਵਰਗੇ ਖੇਤਰਾਂ ’ਚ ਸਹਿਯੋਗ ਦੀ ਸਮੀਖਿਆ ਕੀਤੀ। ਨਾਲ ਹੀ ਸਟਾਰਟਅੱਪ, ਫਿਟਨੈੱਸ ਅਤੇ ਬਹੁਪੱਖੀ ਮੰਚਾਂ ’ਚ ਮੌਕਿਆਂ ’ਤੇ ਵੀ ਵਿਚਾਰ-ਚਰਚਾ ਕੀਤੀ ਗਈ। ਕੋਰੀਆਈ ਵਿਦੇਸ਼ ਮੰਤਰੀ ਚੋ ਹਿਊਨ ਨੇ ਕਿਹਾ ਕਿ ਪਿਛਲੇ ਸਾਲ ਅਪ੍ਰੈਲ ’ਚ ਰਾਸ਼ਟਰਪਤੀ ਲੀ ਜੇ ਮਯੁੰਗ ਦੀ ਭਾਰਤ ਯਾਤਰਾ ਨੇ ਭਾਰਤ-ਦੱਖਣ ਕੋਰੀਆ ਸੰਬੰਧਾਂ ਨੂੰ ਨਵੇਂ ਪੱਧਰ ’ਤੇ ਲਿਜਾਣ ਦੀ ਦਿਸ਼ਾ ’ਚ ਗਤੀ ਦਿੱਤੀ ਸੀ।
ਭਾਰਤ ਤੇ ਦੱਖਣੀ ਕੋਰੀਆ ਵਲੋਂ ਵਪਾਰ, ਰੱਖਿਆ ਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਚਰਚਾ
ਅਜੀਤ ਡੈਸਕ
25-06-2026