ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਰਤ ਨੇ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਨੂੰ ਸਫਲਤਾਪੂਰਵਕ ਦੂਰ ਕੀਤਾ-ਮੋਦੀ

Ad Position 21
No active advertisement
ਅਜੀਤ ਡੈਸਕ 05-07-2026

ਦੇਸ਼ ਦੀ ਪਹਿਲੀ ਗ੍ਰੀਨਫੀਲਡ ਰਿਫਾਇਨਰੀ ਰਾਸ਼ਟਰ ਨੂੰ ਸਮਰਪਿਤ
ਪਚਪਦਰਾ (ਰਾਜਸਥਾਨ), 4 ਜੁਲਾਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਸਦੀ ਦੇ ਸਭ ਤੋਂ ਵੱਡੇ ਵਿਸ਼ਵ ਊਰਜਾ ਸੰਕਟਾਂ ’ਚੋਂ ਇਕ ਨੂੰ ਸਰਗਰਮ ਨੀਤੀਆਂ, ਵੱਖ-ਵੱਖ ਈਂਧਨ ਸਰੋਤਾਂ ਤੇ ਮਜ਼ਬੂਤ ਕੂਟਨੀਤਕ ਸੰਬੰਧਾਂ ਰਾਹੀਂ ਸਫਲਤਾਪੂਰਵਕ ਦੂਰ ਕੀਤਾ ਹੈ, ਜਦਕਿ ਦੁਨੀਆ ਦੇ ਕਈ ਵੱਡੇ ਦੇਸ਼ ਸੰਘਰਸ਼ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਇਕ ਰੈਲੀ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਦੇਸ਼ ਵਲੋਂ ਸਥਿਤੀ ਨਾਲ ਨਜਿੱਠਣ ਨੂੰ ਇਤਿਹਾਸ ਦੇ ਇਕ “ਬੇਮਿਸਾਲ” ਅਧਿਆਇ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਜਨਤਾ ’ਚ ਡਰ ਫੈਲਾਉਣ ’ਚ ਰੁੱਝੀਆਂ ਹੋਈਆਂ ਸਨ ਤੇ ਰਾਜਨੀਤਿਕ ਖੇਡਾਂ ਖੇਡੀਆਂ ਜਾ ਰਹੀਆਂ ਸਨ, ਪਰ “ਉਹ ਅੱਜ ਨਿਰਾਸ਼ਾ ਦੀ ਡੂੰਘਾਈ ’ਚ ਡੁੱਬੀਆਂ ਹੋਣਗੀਆਂ”। ਉਨਾਂ ਕਿਹਾ ਕਿ ਪੱਛਮੀ ਏਸ਼ੀਆ ’ਚ ਜੰਗ ਨੇ 21ਵੀਂ ਸਦੀ ਦਾ ਸਭ ਤੋਂ ਵੱਡਾ ਊਰਜਾ ਸੰਕਟ ਪੈਦਾ ਕੀਤਾ। ਬਹੁਤ ਸਾਰੇ ਸ਼ਕਤੀਸ਼ਾਲੀ ਦੇਸ਼ ਈਂਧਨ ਦੀ ਕਮੀ ਨਾਲ ਜੂਝ ਰਹੇ ਸਨ। ਭਾਰਤ ਨੇ ਇਸ ਚੁਣੌਤੀ ’ਤੇ ਕਾਬੂ ਪਾਇਆ, ਕਿਉਂਕਿ ਇਸ ਨੇ ਸਹੀ ਸਮੇਂ ’ਤੇ ਸਹੀ ਫ਼ੈਸਲੇ ਲਏ, ਸਥਿਤੀ ਦਾ ਸਹੀ ਮੁਲਾਂਕਣ ਕੀਤਾ, ਆਪਣੇ ਸਰੋਤਾਂ ਨੂੰ ਸੰਤੁਲਿਤ ਢੰਗ ਨਾਲ ਵਰਤਿਆ ਤੇ ਆਪਣੀ ਕੂਟਨੀਤਕ ਤਾਕਤ ਦੀ ਸਕਾਰਾਤਮਕ ਵਰਤੋਂ ਕੀਤੀ। ਰਾਜਸਥਾਨ ਦੇ ਬਲੋਤਰਾ ਖੇਤਰ ’ਚ ਦੇਸ਼ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਜੈਕਟ, ਜਿੱਥੇ 20 ਅਪ੍ਰੈਲ ਨੂੰ ਇਕ ਵੱਡੀ ਅੱਗ ਲੱਗ ਗਈ ਸੀ, ਜਿਸ ਕਾਰਨ ਅਗਲੇ ਦਿਨ ਪ੍ਰਧਾਨ ਮੰਤਰੀ ਦੁਆਰਾ ਇਸ ਦੇ ਨਿਰਧਾਰਤ ਉਦਘਾਟਨ ਨੂੰ ਮੁਲਤਵੀ ਕਰਨਾ ਪਿਆ, ਦੀ ਮੁਰੰਮਤ ਲਈ ਪਿਛਲੇ ਦੋ ਮਹੀਨਿਆਂ ਤੋਂ ਅਣਥੱਕ ਮਿਹਨਤ ਕਰਨ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਨਾਲ ਮੀਂਹ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਰਿਫਾਇਨਰੀ ਵਾਲੀ ਥਾਂ ’ਤੇ ਬੈਨਰਾਂ ਤੇ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਾਇਆ ਤੇ ਮੁਰੰਮਤ ਲਈ ਕਰਮਚਾਰੀ ਸਨਿੱਚਰਵਾਰ ਸਵੇਰ ਤੋਂ ਹੀ ਲੱਗੇ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੀ ਰਿਫਾਈਨਿੰਗ ਸਮਰੱਥਾ ਦਾ ਕਾਫ਼ੀ ਵਿਸਥਾਰ ਕੀਤਾ ਹੈ, ਜਦਕਿ ਕਈ ਵਿਕਸਿਤ ਖੇਤਰ ਅਜਿਹਾ ਕਰਨ ਵਿਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਿਛਲੇ 50 ਸਾਲਾਂ ’ਚ ਕੋਈ ਨਵੀਂ ਰਿਫਾਇਨਰੀ ਨਹੀਂ ਬਣਾਈ ਹੈ। ਯੂਰਪ ਦੀ ਰਿਫਾਇਨਿੰਗ ਸਮਰੱਥਾ ’ਚ ਲਗਾਤਾਰ ਗਿਰਾਵਟ ਆਈ ਹੈ। ਭਾਰਤ ਹੁਣ ਰਿਫਾਇਨਿੰਗ ਸਮਰੱਥਾ ’ਚ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ ਤੇ ਇਹ ਸਮਰੱਥਾ ਵਧਦੀ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਜੋਧਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਅਗਲੀ ਖ਼ਬਰ ਅਮਰੀਕਾ 250 ਸਮਾਗਮ ਨੂੰ ਲੈ ਕੇ ਨੈਸ਼ਨਲ ਗਾਰਡ ਦੀ ਤਾਇਨਾਤੀ ’ਤੇ ਵਿਵਾਦ, 19 ਸਾਬਕਾ ਫੌਜੀ ਅਧਿਕਾਰੀ 18 ਗਵਰਨਰਾਂ ਦੇ ਹੱਕ...
Ad Position 24
No active advertisement