ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਟਰਾਂਸਕੋ ਨੇ ਠੇਕਾ ਆਧਾਰਿਤ ਕੱਚੇ ਕਾਮਿਆਂ ਦਾ ਆਪਣੇ ’ਚ ਕੀਤਾ ਰਲੇਵਾਂ

Ad Position 21
No active advertisement
ਅਜੀਤ ਡੈਸਕ 05-07-2026
ਪਟਿਆਲਾ, 4 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਟਰਾਂਸਕੋ ਵਲੋਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਠੇਕਾ ਆਧਾਰਿਤ ਕੰਪਨੀਆਂ ਅਧੀਨ ਕੰਮ ਕਰਦੇ ਕਾਮਿਆਂ ਨੂੰ ਕੰਪਨੀਆਂ ਤੋਂ ਨਿਜਾਤ ਦਿਵਾਉਂਦੇ ਹੋਏ ਆਪਣੇ ਵਿਭਾਗ ਨਾਲ ਸਿੱਧਾ ਜੋੜਦਿਆਂ ਆਪਣੇ ਅਧੀਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਹੁਣ ਉਕਤ ਕਾਮਿਆਂ ਨੂੰ ਟਰਾਂਸਕੋ ਵਲੋਂ ਤਨਖਾਹ ਦਿੱਤੀ ਜਾਇਆ ਕਰੇਗੀ। ਸੂਤਰਾਂ ਅਨੁਸਾਰ ਟਰਾਂਸਕੋ ਵਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਲਗਪਗ 800-950 ਠੇਕੇ ’ਤੇ ਕੰਮ ਕਰਨ ਵਾਲਿਆਂ ਕਾਮਿਆਂ ਨੂੰ ਇਸ ਨੋਟੀਫਿਕੇਸ਼ਨ ਦਾ ਲਾਹਾ ਮਿਲੇਗਾ। ਦੱਸਣਯੋਗ ਹੈ ਕਿ ਟਰਾਂਸਕੋ ਵਿਚੋਂ ਘੱਟ ਪੜ੍ਹੇ ਲਿਖੇ ਕਾਮਿਆਂ ਨੂੰ ਇਕ 10 ਰੋਜ਼ਾ ਸਿਖਲਾਈ ਦਿੱਤੀ ਜਾਵੇਗੀ, ਜਿਸ ਦਾ ਇਕ ਸੀਨੀਅਰ ਅਧਿਕਾਰੀ ਵਲੋਂ ਟੈਸਟ ਲੈਣ ਤੋਂ ਬਾਅਦ ਉਹ ਇਸ ਨੋਟੀਫਿਕੇਸ਼ਨ ਅਧੀਨ ਸੇਵਾਵਾਂ ਲੈਣ ਦੇ ਯੋਗ ਹੋ ਜਾਣਗੇ। ਇਕ ਸ਼ਰਤ ਇਹ ਵੀ ਹੈ ਕਿ ਇਸ ਨੋਟੀਫਿਕੇਸ਼ਨ ਅਧੀਨ ਆਉਣ ਲਈ ਕਰਮਚਾਰੀ ਦਾ (ਘੱਟ ਖ਼ਤਰੇ ਵਾਲੇ ਕੰਮ ਕਰਦੇ) ਦਾ ਪੰਜ ਸਾਲ ਤੇ (ਵੱਧ ਖ਼ਤਰੇ ਵਾਲੇ ਕੰਮ ਕਰਨ) ਦਾ ਤਿੰਨ ਸਾਲ ਦਾ ਪੁਰਾਣਾ ਤਜਰਬਾ ਹੋਣਾ ਲਾਜ਼ਮੀ ਹੈ। ਇਨ੍ਹਾਂ ਵਿਚ ਗਰਿੱਡ ਬਣਾਉਣ ਤੇ ਕੰਮ ਕਰਨ ਵਾਲੇ, ਸਬ ਸਟੇਸ਼ਨਾਂ ਉਤੇ ਕੰਮ ਕਰਨ ਵਾਲੇ, ਟਰਾਂਸਮਿਸ਼ਨ ਤੇ ਸਬ ਸਟੇਸ਼ਨਾਂ ਲਾਇਨਾਂ ਦਾ ਰੱਖ- ਰਖਾਅ ਕਰਨ ਵਾਲੇ, ਸਬ ਸਟੇਸ਼ਨਾਂ ’ਤੇ ਕੰਮ ਕਰਾਉਣ ਤੇ ਚਲਾਉਣ ਵਾਲੇ ਕਰਮਚਾਰੀ ਸ਼ਾਮਿਲ ਹੋਣਗੇ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਪੱਸ਼ਟ ਹਦਾਇਤਾਂ ਹਨ ਕਿ ਬਿਜਲੀ ਨਿਗਮ ਵਿਚ ਕੰਮ ਕਰਦੇ ਕੱਚੇ ਅਤੇ ਠੇਕਾ ਆਧਾਰਿਤ ਕਾਮੇ ਭਾਵੇਂ ਉਹ ਪਾਵਰਕਾਮ ਵਿਚ ਹੋਣ ਜਾਂ ਟਰਾਂਸਕੋ ਵਿਚ ਹੋਣ ਉਨ੍ਹਾਂ ਨੂੰ ਜਲਦ ਪੱਕਾ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਨੀਤੀ ਬਣਾਈ ਜਾ ਰਹੀ ਹੈ।
ਬਿਜਲੀ ਕਾਮੇ ਕਰਦੇ ਗੱਲ -ਬਸੰਤ ਗਰਗ ਕਰਦਾ ਮਸਲੇ ਹੱਲ
ਇਸ ਮੌਕੇ ਗੱਲਬਾਤ ਕਰਦਿਆਂ ਕੰਨਟਰੈਕਟ ਵਰਕਰ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਰਾਜ ਕੁਮਾਰ ਤਿਵਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੀ ਕਾਮਿਆਂ ਦੀ 10-15 ਸਾਲ ਪੁਰਾਣੀ ਮੰਗ ਨੂੰ ਕਿਸੇ ਅਧਿਕਾਰੀ ਨੇ ਸੁਣ ਕੇ ਇੰਨੀ ਜਲਦੀ ਹੱਲ ਕੀਤਾ ਹੋਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਸੀ.ਐਮ.ਡੀ. ਡਾ. ਬਸੰਤ ਗਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਕਾਮਿਆਂ ਨੂੰ ਵਿਭਾਗ ਵਿਚ ਲੈ ਕੇ ਆਉਣ ਨਾਲ ਲਗਪਗ ਇਕ ਹਜ਼ਾਰ ਕਾਮਿਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸੀ.ਐਮ.ਡੀ. ਬਸੰਤ ਗਰਗ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੈਸਕੋ ਅਤੇ ਐਨ.ਸੀ.ਸੀ. ਕੰਪਨੀਆਂ ਵਿਚ ਕੰਮ ਕਰਦੇ ਕਾਮਿਆਂ ਲਈ ਵੀ ਜਲਦੀ ਨੋਟੀਫਿਕੇਸ਼ਨ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਤਹਿਰਾਨ ’ਚ ਲੱਖਾਂ ਲੋਕਾਂ ਵਲੋਂ ਆਪਣੇ ਸੁਪਰੀਮ ਲੀਡਰ ਖਾਮੇਨੇਈ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਤੋਂ ਇਨਕਾਰ
Ad Position 24
No active advertisement