ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਾਰਤ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਵਿਸ਼ੇਸ਼ ਬ੍ਰਿਕਸ ਵਰਚੁਅਲ ਕਾਰਜ ਸਮੂਹ ਦਾ ਪ੍ਰਸਤਾਵ

Ad Position 21
No active advertisement
ਅਜੀਤ ਡੈਸਕ 07-07-2026

ਗੁਹਾਟੀ, 6 ਜੁਲਾਈ (ਏਜੰਸੀ)-ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਇਥੇ ਸ਼ੁਰੂ ਹੋਈ ਦੋ-ਰੋਜ਼ਾ ਮੀਟਿੰਗ ਵਿਚ ਭਾਰਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਵਿਕਸਤ ਹੋ ਰਹੇ ਰੁਝਾਨਾਂ ਨੂੰ ਹੱਲ ਕਰਨ ਲਈ ਸਮੂਹ ਦੇ ਇਕ ਸਮਰਪਿਤ ਵਰਚੂਅਲ ਕਾਰਜ ਸਮੂਹ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ। ਮੀਟਿੰਗ ਦੇ ਉਦਘਾਟਨ ਮੌਕੇ ਬੋਲਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਆਧੁਨਿਕ ਤਰੀਕਿਆਂ ਦੇ ਸਾਹਮਣੇ ਆਉਣ ਨਾਲ ਇਹ ਸਮੱਸਿਆ ਇਕ ਆਲਮੀ ਖ਼ਤਰਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਤਸਕਰੀ ਦੇ ਅਤਿ ਆਧੁਨਿਕ ਤਰੀਕੇ ਸਾਹਮਣੇ ਆਉਣ ਨਾਲ ਜੋ ਸਮੱਸਿਆ ਜੋ ਕਿਸੇ ਵੇਲੇ ਇਕ ਇਲਾਕੇ ਤੱਕ ਸੀਮਤ ਸੀ, ਉਹ ਹੁਣ ਇਕ ਆਪਸ ’ਚ ਜੁੜੀ ਹੋਈ ਵਿਸ਼ਵਵਿਆਪੀ ਚੁਣੌਤੀ ਬਣ ਗਈ ਹੈ। ਇਸ ਚੁਣੌਤੀ ਨਾਲ ਨਿਜੱਠਣ ’ਚ ਬ੍ਰਿਕਸ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਗਰਗ ਨੇ ਕਿਹਾ ਕਿ ਮੈਂ ਇਨ੍ਹਾਂ ਤੇਜ਼ੀ ਨਾਲ ਵਿਕਸਤ ਹੋ ਰਹੇ ਰੁਝਾਨਾਂ ਨੂੰ ਯੋਜਨਾਬੱਧ ਢੰਗ ਨਾਲ ਹੱਲ ਕਰਨ ਲਈ ਇੱਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਦਾ ਪ੍ਰਸਤਾਵ ਰੱਖਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਣਾਲੀ ਨਿਯਮਿਤ ਤੌਰ ’ਤੇ ਮਿਲਣ, ਅਸਲ-ਸਮੇਂ ਦੀ ਖੁਫ਼ੀਆ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ, ਤਸਕਰੀ ਦੇ ਬਦਲਦੇ ਤਰੀਕਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਸਾਂਝੇ ਕਾਰਜਾਂ ’ਚ ਸਹਿਜੇ ਹੀ ਤਾਲਮੇਲ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰੇਗੀ। ਗਰਗ ਨੇ ਖ਼ਾਸ ਤੌਰ ’ਤੇ ਸਰਹੱਦ ਪਾਰ ਸਿਖਲਾਈ ਪ੍ਰੋਗਰਾਮ ਅਤੇ ਮੈਂਬਰ ਏਜੰਸੀਅਆਂ ਦਰਮਿਆਨ ਬੇਹਤਰ ਤਰੀਕਿਆਂ ਨੂੰ ਲਗਾਤਾਰ ਸਾਂਝਾ ਕਰ ਕੇ ਫਰੰਟਲਾਈਨ ਅਧਿਕਾਰੀਆਂ ਦੀ ਸਮਰੱਥਾ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਵੱਡੇ ਬ੍ਰਿਕਸ ਪਰਿਵਾਰ ਵਜੋਂ ਸਾਡੇ ਕੋਲ ਦੁਨੀਆ ਨੂੰ ਸੱਚ ’ਚ ਬਦਲਣ ਅਤੇ ਨਸ਼ਾ ਮੁਕਤ ਸਮਾਜ ਦੇ ਸੁਪਨੇ ਨੂੰ ਹਕੀਕਤ ’ਚ ਬਦਲਣ ਦੀ ਸਮੂਹਿਕ ਤਾਕਤ ਹੈ।

Ad Position 22
No active advertisement
ਪਿਛਲੀ ਖ਼ਬਰ ਟਨਕਪੁਰ-ਨਾਂਦੇੜ ਐਕਸਪ੍ਰੈੱਸ ਰੇਲ ਗੱਡੀ ਦੀ ਸ਼ੁਰੂਆਤ ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਵਲੋਂ ਕੈਬਨਿਟ ਮੰਤਰੀ ਸੌਂਦ ਨਾਲ ਮੀਟਿੰਗ ਨੇ ਵਧਾਈ ਸਿਆਸੀ ਹਲਚਲ
Ad Position 24
No active advertisement