01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬਲੋਚਿਸਤਾਨ ਦੇ ਜ਼ਿਆਰਤ ਥਾਣੇ ’ਤੇ ਹਮਲਾ 2 ਐੱਸ. ਐੱਚ. ਓ. ਸਮੇਤ 9 ਪੁਲਿਸ ਮੁਲਾਜ਼ਮ ਹਲਾਕ

Ad Position 21
No active advertisement
ਅਜੀਤ ਡੈਸਕ 08-07-2026

* ਟੀ. ਟੀ. ਪੀ. ਨੇ ਲਈ ਜ਼ਿੰਮੇਵਾਰੀ * ਫ਼ਿਤਨਾ ਅਲ-ਖਵਾਰਿਜ ਦੇ 15 ਅੱਤਵਾਦੀ ਮਾਰੇ ਜਾਣ ਦਾ ਦਾਅਵਾ
ਅੰਮ੍ਰਿਤਸਰ, 7 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਜ਼ਿਆਰਤ ਸ਼ਹਿਰ ਦੇ ਕੱਚ ਮੰਗੀ ਇਲਾਕੇ ’ਚ ਅੱਤਵਾਦੀਆਂ ਨੇ ਰਾਤ ਭਰ ਇਕ ਪੁਲਿਸ ਚੌਕੀ ’ਤੇ ਹਮਲਾ ਕੀਤਾ । ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ ’ਚ ਦੋ ਐੱਸ. ਐੱਚ. ਓ. ਸਮੇਤ 9 ਪੁਲਿਸ ਕਰਮਚਾਰੀ ਮਾਰੇ ਗਏ । ਇਸ ਤੋਂ ਇਲਾਵਾ 15-20 ਪੁਲਿਸ ਮੁਲਾਜ਼ਮ ਇਸ ਹਮਲੇ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਹਨ । ਇਸ ਹਮਲੇ ਦੀ ਜ਼ਿੰਮੇਵਾਰੀ ਵਿਦ੍ਰੋਹੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਲਈ ਹੈ । ਇਸ ਹਮਲੇ ਤੋਂ ਬਾਅਦ ਬਲੋਚਿਸਤਾਨ ਦੀ ਸੂਬਾਈ ਸਰਕਾਰ ਨੇ ਦਾਅਵਾ ਕੀਤਾ ਕਿ ਸੂਬੇ ਦੇ ਜ਼ਿਆਰਤ ਜ਼ਿਲ੍ਹੇ ’ਚ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ ਸ਼ੁਰੂ ਕੀਤੇ ਗਏ ਇਕ ਸਾਂਝੇ ਨਿਕਾਸੀ ਅਭਿਆਨ ’ਚ ਫ਼ਿਤਨਾ ਅਲ-ਖਵਾਰਿਜ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨਾਲ ਸੰਬੰਧਿਤ ਘੱਟੋ-ਘੱਟ 15 ਅੱਤਵਾਦੀ ਮਾਰੇ ਗਏ । ਬਲੋਚਿਸਤਾਨ ਸਰਕਾਰ ਅਨੁਸਾਰ ਇਹ ਅਭਿਆਨ ਫ਼ਰੰਟੀਅਰ ਕੋਰ, ਬਲੋਚਿਸਤਾਨ ਪੁਲਿਸ, ਅੱਤਵਾਦ ਵਿਰੋਧੀ ਵਿਭਾਗ, ਵਿਸ਼ੇਸ਼ ਆਪ੍ਰੇਸ਼ਨ ਵਿੰਗ ਤੇ ਅੱਤਵਾਦ ਵਿਰੋਧੀ ਫੋਰਸ ਦੁਆਰਾ ਸਾਂਝੇ ਤੌਰ ’ਤੇ ਚਲਾਇਆ ਗਿਆ । ਰਾਜਨੀਤਿਕ ਅਤੇ ਮੀਡੀਆ ਮਾਮਲਿਆਂ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਸ਼ਾਹਿਦ ਰਿੰਦ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਦੁਆਰਾ ਅੱਤਵਾਦੀਆਂ ਤੋਂ ਖੇਤਰ ਨੂੰ ਸਾਫ਼ ਕਰਨ ਤੋਂ ਬਾਅਦ ਇਹ ਅਭਿਆਨ ਸਫਲਤਾਪੂਰਵਕ ਪੂਰਾ ਹੋਇਆ । ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੇ ਹਮਲੇ ਦੌਰਾਨ ਥਾਣੇ ਦੇ ਇੰਚਾਰਜ ਗ਼ੁਲਾਮ ਸਰਵਰ 8 ਪੁਲਿਸ ਕਰਮਚਾਰੀਆਂ ਦੇ ਨਾਲ ਮੁਸ਼ਕਲ ਪਹਾੜੀ ਇਲਾਕਿਆਂ ‘ਚੋਂ ਸੁਰੱਖਿਅਤ ਢੰਗ ਨਾਲ ਕੱਛ ਪੁਲਿਸ ਸਟੇਸ਼ਨ ਪਹੁੰਚਣ ਵਿਚ ਕਾਮਯਾਬ ਰਹੇ । ਉਨ੍ਹਾਂ ਨੇ ਕਿਹਾ ਕਿ ਹਮਲੇ ਦੌਰਾਨ ਲਾਪਤਾ ਹੋਏ ਪੁਲਿਸ ਮੁਲਾਜ਼ਮਾਂ ’ਚੋਂ ਇਕ ਹੋਰ ਕਾਂਸਟੇਬਲ ਰਿਜ਼ਵਾਨ ਨੂੰ ਵੀ ਕਾਰਵਾਈ ਦੌਰਾਨ ਬਿਨਾਂ ਕਿਸੇ ਨੁਕਸਾਨ ਦੇ ਬਰਾਮਦ ਕਰ ਲਿਆ ਗਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਪੁਲਿਸ ਤੇ ਤਹਿਬਾਜ਼ਾਰੀ ਵਿਭਾਗ ਦੀ ਮੁਹਿੰਮ ਹੋਈ ਫੇਲ੍ਹ ਕਬਜ਼ਾਧਾਰੀਆਂ ਨੇ ਸ਼ਰੇਆਮ ਕੀਤੇ ਫੁੱਟਪਾਥਾਂ ’ਤੇ ਨਾਜਾ... ਅਗਲੀ ਖ਼ਬਰ ਧਮਕੀਆਂ ਜਾਰੀ ਰਹਿਣ ’ਤੇ ਈਰਾਨ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਨਹੀਂ ਕਰੇਗਾ-ਅਰਾਘਚੀ
Ad Position 24
No active advertisement