ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਐੱਨ.ਸੀ.ਈ.ਆਰ.ਟੀ. ਵਲੋਂ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਾਰੀ, ਨਿਆਂਪਾਲਿਕਾ ’ਤੇ ਵਿਵਾਦਪੂਰਨ ਅਧਿਆਇ ਬਦਲਿਆ

Ad Position 21
No active advertisement
ਅਜੀਤ ਡੈਸਕ 08-07-2026
ਨਵੀਂ ਦਿੱਲੀ, 7 ਜੁਲਾਈ (ਪੀ.ਟੀ.ਆਈ.) ਨਿਆਂਪਾਲਿਕਾ ਦੇ ਕਥਿਤ ਅਪਮਾਨ ਨੂੰ ਲੈ ਕੇ ਉੱਠੇ ਵਿਵਾਦ ਤੋਂ ਮਹੀਨਿਆਂ ਬਾਅਦ, ਐੱਨ.ਸੀ.ਈ.ਆਰ.ਟੀ. ਨੇ 8ਵੀਂ ਜਮਾਤ ਦੀ ਇੱਕ ਨਵੀਂ ਸਮਾਜਿਕ ਵਿਗਿਆਨ ਕਿਤਾਬ ਜਾਰੀ ਕੀਤੀ ਹੈ, ਜਿਸ ਵਿੱਚ ਵਿਵਾਦਪੂਰਨ ਭਾਗਾਂ ਨੂੰ ਹਟਾ ਦਿੱਤਾ ਗਿਆ ਹੈ। ਨਵੀਂ ਕਿਤਾਬ ’ਚ ਵਿਵਾਦਤ ਹਿੱਸਿਆਂ ਦੇ ਨਾਲ-ਨਾਲ ਅਦਾਲਤਾਂ ’ਚ ਲੰਬਿਤ ਮਾਮਲਿਆਂ (ਬੈਕਲਾਗ) ਅਤੇ ਅਦਾਲਤ ਦੇ 2 ਵੱਡੇ ਫ਼ੈਸਿਲਆਂ ਦੇ ਜ਼ਿਕਰ ਨੂੰ ਹਟਾ ਦਿੱਤਾ ਗਿਆ ਹੈ, ਜਦੋਂਕਿ ਜਨਹਿਤ ਪਟੀਸ਼ਨ (ਪੀ.ਆਈ.ਐੱਲ.), ਟ੍ਰਿਬਿਊਨਲ ਅਤੇ ਵਿਵਾਦ ਸੁਲਝਾਉਣ ਦੇ ਵਿਕਲਪਿਕ ਤਰੀਕਿਆਂ ਦੇ ਬਾਰੇ ’ਚ ਨਵੀਂ ਜਾਣਕਾਰੀ ਜੋੜੀ ਗਈ ਹੈ। ਅਧਿਆਇ ਦੇ ਸ਼ੁਰੂ ਵਿੱਚ “ਵੱਡੇ ਸਵਾਲ” ਭਾਗ ਨੂੰ ਵੀ ਬਦਲ ਦਿੱਤਾ ਗਿਆ ਹੈ। ਪੁਰਾਣੀ ਕਿਤਾਬ ਵਿੱਚ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਸੀ ਕਿ ਇੱਕ ਸੁਤੰਤਰ ਨਿਆਂਪਾਲਿਕਾ ਕਿਉਂ ਜ਼ਰੂਰੀ ਹੈ, ਪਰ ਨਵੀਂ ਕਿਤਾਬ ’ਚ ਪੁੱਛਿਆ ਗਿਆ ਹੈ ਕਿ “ਨਿਆਂਇਕ ਅਤੇ ਸਦਭਾਵਨਾਪੂਰਨ ਸਮਾਜ” ਲਈ ਨਿਆਂ ਕਿਉਂ ਜ਼ਰੂਰੀ ਹੈ।”ਨਿਆਂਇਕ ਪ੍ਰਣਾਲੀ ਦਾ ਸਾਹਮਣਾ ਕਰ ਰਹੀਆਂ ਚੁਣੌਤੀਆਂ” ਸਿਰਲੇਖ ਵਾਲਾ ਭਾਗ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਸ਼ੋਸ਼ਣ ਖ਼ਿਲਾਫ਼ ‘ਮੈਟਾ’ ਦਾ ਸਖ਼ਤ ਰੁਖ; ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਕਾਰਵਾਈ ਜਾਰੀ ਅਗਲੀ ਖ਼ਬਰ ਈ.ਡੀ. ਨੇ 376 ਕਰੋੜ ਰੁਪਏ ਦੇ ਬੈਂਕ ‘ਧੋਖਾਧੜੀ’ ਮਾਮਲੇ ’ਚ ਟੈਕਸਾਸ ਵਿਚ ਘਰ ਕੁਰਕ
Ad Position 24
No active advertisement