ਨਵੀਂ ਦਿੱਲੀ 9 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿਚ 102 ਰੁਪਏ ਪ੍ਰਤੀ ਲੀਟਰ ਵਿਕ ਰਹੇ ਈ-20 ਬਲੈਂਡਿਡ ਪੈਟਰੋਲ ਦੀ ਕੀਮਤ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਸ਼ੁੱਧ ਪੈਟਰੋਲ 82 ਰੁਪਏ ਪ੍ਰਤੀ ਲੀਟਰ ਮਿਲਣਾ ਚਾਹੀਦਾ ਹੈ, ਪਰ ਸਰਕਾਰ ਲੋਕਾਂ ਨੂੰ 102 ਰੁਪਏ ਪ੍ਰਤੀ ਲੀਟਰ ਈ-20 ਪੈਟਰੋਲ ਦੇ ਰਹੀ ਹੈ । ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਹੈ । ਇਸ ਕੀਮਤ ’ਤੇ ਪੈਟਰੋਲ ਬਣਾਉਣ ਦੀ ਲਾਗਤ 42 ਰੁਪਏ ਬਣਦੀ ਹੈ। ਜੇਕਰ ਸਾਰਾ ਟੈਕਸ ਜੋੜ ਦਿੱਤਾ ਜਾਵੇ ਤਾਂ ਵੀ 82 ਰੁਪਏ ਵਿਚ ਸ਼ੁੱਧ ਪੈਟਰੋਲ ਤੇ 70 ਰੁਪਏ ਵਿਚ ਈ-20 ਮਿਲਣਾ ਚਾਹੀਦਾ ਹੈ । ਇਸੇ ਹਿਸਾਬ ਨਾਲ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਹੋਣੀਆਂ ਚਾਹੀਦੀਆਂ ਹਨ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਰੇਟ ਦਾ ਮਹਿੰਗਾਈ ’ਤੇ ਸਿੱਧਾ ਅਸਰ ਪੈਂਦਾ ਹੈ । ਇਹ ਪ੍ਰਗਟਾਵਾ ‘ਆਪ’ ਮੁੱਖ ਦਫ਼ਤਰ ਵਿਖੇ ਅਰਵਿੰਦ ਕੇਜਰੀਵਾਲ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।
ਦੇਸ਼ ਵਿਚ ਸ਼ੁੱਧ ਪੈਟਰੋਲ 82 ਰੁਪਏ ਲੀਟਰ ਮਿਲਣਾ ਚਾਹੀਦਾ ਹੈ ਪਰ ਸਰਕਾਰ 102 ਰੁਪਏ ਵਿਚ ਈ-20 ਦੇ ਰਹੀ- ਕੇਜਰੀਵਾਲ
ਅਜੀਤ ਡੈਸਕ
10-07-2026