11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਜਪਾ ਨਾਲ ਕੋਈ ਗੁਪਤ ਗੱਲਬਾਤ ਨਹੀਂ ਹੋ ਰਹੀ- ਸੁਪ੍ਰਿਆ ਸੂਲੇ

Ad Position 21
No active advertisement
ਅਜੀਤ ਡੈਸਕ 16-07-2026
ਮੁੰਬਈ, 15 ਜੁਲਾਈ (ਏਜੰਸੀ)-ਐਨ.ਸੀ.ਪੀ (ਐਸ.ਪੀ.) ਦੀ ਕਾਰਜਕਾਰੀ ਪ੍ਰਧਾਨ ਸੁਪ੍ਰੀਆ ਸੂਲੇ ਨੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦਰਮਿਆਨ ਹੋਈਆਂ ਮੁਲਾਕਾਤਾਂ ਸੰਬੰਧੀ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਹ ਬੈਠਕਾਂ ਸਿਆਸੀ ਰਣਨੀਤੀ ਦਾ ਹਿੱਸਾ ਨਹੀਂ ਸੀ ਅਤੇ ਭਾਜਪਾ ਨਾਲ ਕੋਈ ਗੁਪਤ ਗੱਲਬਾਤ ਨਹੀਂ ਹੋ ਰਹੀ ਹੈ। ਸੂਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਜੈਯੰਤ ਪਾਟਿਲ ਨੇ ਐਨ.ਸੀ.ਪੀ (ਐਸ.ਪੀ) ਦੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਮੁੱਦਾ ਚੁੱਕਣ ਲਈ ਫੜਨਵੀਸ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ। ਮੁੱਖ ਮੰਤਰੀ ਨਾਲ ਮੀਟਿੰਗ ’ਚ ਕੁਝ ਵੀ ਗੁਪਤ ਨਹੀਂ ਸੀ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਹੋਰ ਕੌਣ ਮਿਲਿਆ, ਤਾਂ ਤੁਹਾਨੂੰ ਮੁੱਖ ਮੰਤਰੀ ਤੋਂ ਪੁੱਛਣਾ ਚਾਹੀਦਾ ਹੈ, ਮੈਨੂੰ ਨਹੀਂ। ਮੰਗਲਵਾਰ ਦੇਰ ਰਾਤ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ‘ਵਰਸ਼ਾ’ ਵਿਖੇ ਸੱਤਾਧਾਰੀ ਐਨ.ਸੀ.ਪੀ ਅਤੇ ਐਨ.ਸੀ.ਪੀ (ਐਸ.ਪੀ) ਦੇ ਨੇਤਾਵਾਂ ਦੀਆਂ ਮੀਟਿੰਗਾਂ ਨਾਲ ਮਹਾਰਾਸ਼ਟਰ ਵਿਚ ਰਾਜਨੀਤਿਕ ਸਮੀਕਰਨਾਂ ’ਚ ਤਬਦੀਲੀ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ। ਐਨ.ਸੀ.ਪੀ (ਐਸ.ਪੀ) ਦੇ ਸੱਤਾਧਾਰੀ ਗੱਠਜੋੜ ਵਿਚ ਸ਼ਾਮਿਲ ਹੋਣ ਦੀਆਂ ਅਟਕਲਾਂ ਨੂੰ ਰੱਦ ਕਰਦੇ ਹੋਏ ਸੂਲੇ ਨੇ ਕਿਹਾ ਕਿ ਮੀਡੀਆ ਪਿਛਲੇ 12 ਸਾਲਾਂ ਤੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਅਤੇ ਮੰਤਰੀ ਮੰਡਲ ਦੀ ਭਵਿੱਖਬਾਣੀ ਕਰ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਭਾਰਤ ’ਤੇ 100 ਫ਼ੀਸਦੀ ਟੈਕਸ ਲਾਉਣ ਦੀ ਤਿਆਰੀ ਅਗਲੀ ਖ਼ਬਰ ਸਰਕਾਰ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ’ਚ ਸੋਧ 31 ਤੋਂ ਪਹਿਲਾਂ ਸੰਭਵ
Ad Position 24