07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦਾਖਾ ਨੇੜਲੇ ਪਿੰਡ ਦੇ ਸਾਬਕਾ ਸਰਪੰਚ ਨੂੰ ਲਾਵਾਰਸ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ

Ad Position 21
No active advertisement
ਅਜੀਤ ਡੈਸਕ 17-07-2026

ਚੌਂਕੀਮਾਨ (ਲੁਧਿਆਣਾ), 16 ਜੁਲਾਈ (ਤੇਜਿੰਦਰ ਸਿੰਘ ਚੱਢਾ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਪੱਬੀਆਂ ਵਿਖੇ ਲਾਵਾਰਸ ਕੁੱਤਿਆਂ ਨੇ ਸਾਬਕਾ ਸਰਪੰਚ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਜਗਦੀਸ਼ ਸਿੰਘ ਪੱਬੀਆਂ ਆਪਣੀ ਮੋਟਰ ’ਤੇ ਪਏ ਸਨ ਤੇ ਉਹ ਜਦੋਂ ਅੱਧੀ ਰਾਤ ਨੁੰ ਉੱਠੇ ਤਾਂ ਲਾਵਾਰਸ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਅੱਧੇ ਸਰੀਰ ਨੂੰ ਨੋਚ-ਨੋਚ ਕੇ ਖਾ ਗਏ । ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਸਵੇਰੇ ਪਤਾ ਲੱਗਿਆ। ਪਿੰਡ ਵਿਚ ਸਹਿਮ ਦਾ ਮਾਹੌਲ ਹੈ ਤੇ ਪਿੰਡ ਵਾਸੀ ਆਪਣੇ ਖੇਤਾਂ ਵਿਚ ਵੀ ਜਾਣ ਤੋਂ ਡਰ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਤਕਰੀਬਨ 10 ਦਿਨ ਪਹਿਲਾਂ ਵੀ ਪਿੰਡ ਪੱਬੀਆਂ ਵਿਖੇ ਲਾਵਾਰਸ ਕੁੱਤਿਆਂ ਦੇ ਝੁੰਡ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ ਤੇ ਪਿੰਡ ਕੋਠੇ ਹਾਂਸ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ’ਤੇ ਵੀ ਹਮਲਾ ਕੀਤਾ ਸੀ, ਪਰ ਉਹ ਪ੍ਰਮਾਤਮਾ ਦੀ ਮਿਹਰ ਸਦਕਾ ਬਚ ਗਿਆ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਸਰਪੰਚ ਗੁਰਮੇਲ ਸਿੰਘ ਪੱਬੀਆਂ, ਇੰਦਰਜੀਤ ਸਿੰਘ ਖ਼ਾਲਸਾ ਪੱਬੀਆਂ, ਡਾ. ਮੋਹਨ ਸਿੰਘ ਮੱਲ੍ਹੀ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਗੁਰਚਰਨ ਸਿੰਘ ਇਟਲੀ, ਮਾ: ਆਤਮਾ ਸਿੰਘ ਬੋਪਾਰਾਏ, ਬਲਦੇਵ ਸਿੰਘ ਗਿੱਲ ਸਵੱਦੀ ਤੇ ਕਰਮ ਸਿੰਘ ਪੱਪੂ ਨੇ ਕਿਹਾ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਲਾਵਾਰਸ ਕੁੱਤੇ ਵਿਅਕਤੀਆਂ ਦੀਆਂ ਜਾਨਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲਾਵਾਰਿਸ ਕੁੁੱਤਿਆਂ ਵਿਰੁੱਧ ਜਲਦੀ ਕੋਈ ਕਦਮ ਨਾ ਚੁੱਕਿਆ ਤਾਂ ਜਥੇਬੰਦੀ ਸੰਘਰਸ਼ ਸ਼ੁਰੂ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਲਖੀਮਪੁਰ ਖੀਰੀ ਕੇਸ : ਗਵਾਹਾਂ ਨੂੰ ਧਮਕਾਉਣ ’ਚ ਆਸ਼ੀਸ਼ ਮਿਸ਼ਰਾ ਅਤੇ ਅਜੈ ਮਿਸ਼ਰਾ ਦਾ ਨਾਂਅ ਦੋਸ਼ ਪੱਤਰ ’ਚ ਸ਼ਾਮਿਲ ਨਹੀਂ ਅਗਲੀ ਖ਼ਬਰ ਰਾਹੁਲ ਗਾਂਧੀ ਨੇ ਨਹੀਂ ਦਿੱਤਾ ਚੰਨੀ ਧੜੇ ਨੂੰ ਮਿਲਣ ਦਾ ਸਮਾਂ
Ad Position 24