02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਮਰੀਕਾ ਵਲੋਂ ਈਰਾਨ ’ਤੇ ਹਮਲੇ ਤੇਜ਼, ਹੋਰਮੁਜ਼ ’ਚ 2 ਤੇਲ ਟੈਕਰਾਂ ’ਚ ਧਮਾਕੇ

Ad Position 21
No active advertisement
ਅਜੀਤ ਡੈਸਕ 19-07-2026

ਵਾਸ਼ਿੰਗਟਨ/ਤਹਿਰਾਨ, 18 ਜੁਲਾਈ (ਏਜੰਸੀ)-ਅਮਰੀਕਾ ਤੇ ਇਰਾਨ ਵਿਚਾਲੇ ਜੰਗੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਫ਼ੌਜ ਨੇ ਸ਼ੁੱਕਰਵਾਰ ਰਾਤ ਇਰਾਨ ਦੇ ਕਈ ਸੈਨਿਕ ਤੇ ਰਣਨੀਤਕ ਟਿਕਾਣਿਆਂ ’ਤੇ ਇਕ ਹੋਰ ਵੱਡੀ ਹਵਾਈ ਕਾਰਵਾਈ ਕੀਤੀ। ਇਹ ਲਗਾਤਾਰ ਸੱਤਵੀਂ ਰਾਤ ਹੈ ਜਦੋਂ ਅਮਰੀਕਾ ਨੇ ਈਰਾਨ ’ਤੇ ਯੋਜਨਾਬੱਧ ਹਮਲੇ ਕੀਤੇ ਹਨ। ਅਮਰੀਕੀ ਸੈਂਟਰਲ ਕਮਾਂਡ (ਸੈਂਟਕੋਮ) ਨੇ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਮਕਸਦ ਈਰਾਨ ਦੀਆਂ ਸੈਨਿਕ ਸਮਰੱਥਾਵਾਂ ਨੂੰ ਕਮਜ਼ੋਰ ਕਰਨਾ ਹੈ। ਰਿਪੋਰਟਾਂ ਮੁਤਾਬਿਕ ਅਮਰੀਕੀ ਹਮਲਿਆਂ ’ਚ ਹਥਿਆਰਾਂ ਦੇ ਭੰਡਾਰ, ਨਿਗਰਾਨੀ ਪ੍ਰਣਾਲੀਆਂ, ਬੰਦਰਗਾਹਾਂ ਨਾਲ ਜੁੜੇ ਢਾਂਚੇ ਤੇ ਹੋਰ ਸੈਨਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁਝ ਖੇਤਰਾਂ ’ਚ ਪੁਲਾਂ, ਊਰਜਾ ਤੇ ਸੰਚਾਰ ਨਾਲ ਸੰਬੰਧਿਤ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਖਬਰਾਂ ਹਨ, ਜਿਸ ਕਾਰਨ ਕਈ ਇਲਾਕਿਆਂ ’ਚ ਪਾਣੀ ਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਈਰਾਨ ਨੇ ਵੀ ਅਮਰੀਕੀ ਕਾਰਵਾਈ ਦਾ ਜਵਾਬ ਦਿੰਦਿਆਂ ਖਾੜੀ ਖੇਤਰ ’ਚ ਮੌਜੂਦ ਅਮਰੀਕੀ ਹਿਤਾਂ ਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ। ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਤਰ, ਕੁਵੈਤ, ਓਮਾਨ ਤੇ ਸੀਰੀਆ ’ਚ ਅਮਰੀਕੀ ਫ਼ੌਜ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਹਮਲੇ ਜਾਰੀ ਰੱਖੇ ਤਾਂ ਉਸ ਦਾ ਜਵਾਬ ਹੋਰ ਵੀ ਸਖ਼ਤ ਹੋਵੇਗਾ। ਇਸ ਟਕਰਾਅ ਦਾ ਸਭ ਤੋਂ ਵੱਡਾ ਅਸਰ ਹੋਰਮੁਜ਼ ਜਲਡਮਰੂ ’ਤੇ ਪੈ ਰਿਹਾ ਹੈ, ਜੋ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਰੂਟਾਂ ’ਚੋਂ ਇਕ ਹੈ। ਤਾਜ਼ਾ ਘਟਨਾਵਾਂ ਦੌਰਾਨ ਦੋ ਤੇਲ ਟੈਂਕਰਾਂ ’ਚ ਧਮਾਕਿਆਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸ ਕਾਰਨ ਅੰਤਰਰਾਸ਼ਟਰੀ ਤੇਲ ਸਪਲਾਈ ਤੇ ਸਮੁੰਦਰੀ ਵਪਾਰ ਨੂੰ ਲੈ ਕੇ ਚਿੰਤਾ ਵਧ ਗਈ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵੀ ਉਛਾਲ ਦੇਖਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਇਹ ਟਕਰਾਅ ਹੋਰ ਵਧਦਾ ਹੈ ਤਾਂ ਇਸ ਦਾ ਅਸਰ ਨਾ ਸਿਰਫ਼ ਮੱਧ ਪੂਰਬ, ਸਗੋਂ ਵਿਸ਼ਵ ਅਰਥਵਿਵਸਥਾ, ਊਰਜਾ ਸਪਲਾਈ ਤੇ ਅੰਤਰਰਾਸ਼ਟਰੀ ਸੁਰੱਖਿਆ ’ਤੇ ਵੀ ਪੈ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਕੁਵੈਤ ਦੇ ਪਾਣੀ ਵਾਲੇ ਪਲਾਂਟ, ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਅਗਲੀ ਖ਼ਬਰ ਪੈਰਾਂ ਹੇਠ ਲਤਾੜਿਆ ਜਾਂਦਾ ਹਰਾ ਹਕੀਮ-ਖੱਬਲ਼
Ad Position 24
No active advertisement