02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਵਿਰੁੱਧ ਐਫ.ਆਈ.ਆਰ. ਵਾਪਸ ਲੈਣ ਲਈ ਅਧਿਕਾਰਤ ਪ੍ਰਵਾਨਗੀ ਦੀ ਉਡੀਕ ’ਚ

Ad Position 21
No active advertisement
ਅਜੀਤ ਡੈਸਕ 27-07-2026
ਨਵੀਂ ਦਿੱਲੀ, 26 ਜੁਲਾਈ (ਪੀ.ਟੀ.ਆਈ.)-ਕੇਂਦਰ ਵਲੋਂ ਨੀਟ ਪੇਪਰ ਲੀਕ ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਦੇ ਭਰੋਸੇ ਤੋਂ ਬਾਅਦ, ਦਿੱਲੀ ਪੁਲਿਸ ਦੇ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਸਮਰੱਥ ਅਥਾਰਟੀ ਤੋਂ ਅਧਿਕਾਰਤ ਸੰਚਾਰ ਅਤੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੇਗੀ । ਸੂਤਰ ਨੇ ਕਿਹਾ ਕਿ 20 ਜੁਲਾਈ ਨੂੰ ਹੋਈ ਹਿੰਸਾ ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੀਆਂ ਹੋਰ ਘਟਨਾਵਾਂ ਦੇ ਸਬੰਧ ਵਿਚ ਨਵੀਂ ਦਿੱਲੀ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਚ ਹੁਣ ਤੱਕ 15 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੁਲਿਸ ਘਟਨਾਵਾਂ ਦੇ ਕ੍ਰਮ ਨੂੰ ਦੁਬਾਰਾ ਬਣਾਉਣ ਤੇ ਹਿੰਸਾ ਦੀ ਯੋਜਨਾ ਬਣਾਉਣ, ਭੜਕਾਉਣ ਜਾਂ ਹਿੱਸਾ ਲੈਣ ਦੇ ਸ਼ੱਕੀ ਲੋਕਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ, ਡਿਜੀਟਲ ਸਬੂਤ, ਮੋਬਾਈਲ ਫੋਨ ਰਿਕਾਰਡ ਅਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਆਪਣੇ ਚਿਹਰੇ ਦੀ ਪਛਾਣ ਪ੍ਰਣਾਲੀ ਦੀ ਵਰਤੋਂ ਕਰਕੇ ਅਪਰਾਧਿਕ ਪਿਛੋਕੜ ਅਤੇ ਬੁਰੇ ਕਿਰਦਾਰਾਂ ਵਾਲੇ 2,500 ਤੋਂ ਵੱਧ ਲੋਕਾਂ ਦੀ ਪਛਾਣ ਵੀ ਕੀਤੀ ਹੈ।
ਮੋਦੀ ਵਿਰੁੱਧ ਕੀਤੀ ਅਪਮਾਨਜਨਕ ਸਮੱਗਰੀ ’ਤੇ ਕਾਰਵਾਈ ਕਰ ਸਕਦੀ ਹੈ ਪੁਲਿਸ
ਇਕ ਸੂਤਰ ਨੇ ਐਤਵਾਰ ਨੂੰ ਕਿਹਾ ਹੈ ਕਿ ਦਿੱਲੀ ਪੁਲਿਸ ਜੰਤਰ-ਮੰਤਰ ਵਿਖੇ ਸੀ.ਜੇ.ਪੀ. ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਵਿਰੁੱਧ ਕੀਤੀਆਂ “ਇਤਰਾਜ਼ਯੋਗ” ਤੇ “ਅਪਮਾਨਜਨਕ” ਸੋਸ਼ਲ ਮੀਡੀਆ ਪੋਸਟਾਂ ਵਿਰੁੱਧ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੀ ਹੈ। ਸੂਤਰ ਅਨੁਸਾਰ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੀਆਂ ਪੋਸਟਾਂ, ਵੀਡੀਓ ਤੇ ਟਿੱਪਣੀਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕਰ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਲਤਾ ਗੁਪਤਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਅਗਲੀ ਖ਼ਬਰ ਨੀਰਵ ਮੋਦੀ ਦੇ ਅਜੇ ਵੀ ਯੂ.ਕੇ. ’ਚ ਹੋਣ ’ਤੇ ਹੈਰਾਨ ਤੇ ਪ੍ਰੇਸ਼ਾਨ ਹਨ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ
Ad Position 24
No active advertisement