02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨੀਟ-ਯੂ.ਜੀ. ਕੌਂਸਲਿੰਗ 4 ਤੋਂ

ਨਵੀਂ ਦਿੱਲੀ, 1 ਅਗਸਤ (ਏਜੰਸੀ)-ਮੈਡੀਕਲ ਕੌਂਸਲਿੰਗ ਕਮੇਟੀ ਅਨੁਸਾਰ ਆਲ ਇੰਡੀਆ ਕੋਟਾ (ਏ. ਆਈ.

Ad Position 21
No active advertisement
ਅਜੀਤ ਡੈਸਕ 02-08-2026
ਨਵੀਂ ਦਿੱਲੀ, 1 ਅਗਸਤ (ਏਜੰਸੀ)-ਮੈਡੀਕਲ ਕੌਂਸਲਿੰਗ ਕਮੇਟੀ ਅਨੁਸਾਰ ਆਲ ਇੰਡੀਆ ਕੋਟਾ (ਏ.ਆਈ.ਕਿਊੂ.) ਅਧੀਨ ਐਮ.ਬੀ.ਬੀ.ਐਸ. ਅਤੇ ਹੋਰ ਅੰਡਰਗ੍ਰੈਜੁਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਕੌਂਸਲਿੰਗ ਦਾ ਪਹਿਲਾ ਦੌਰ 4 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ 2026-27 ਬੈਚ ਲਈ ਅਕਾਦਮਿਕ ਸੈਸ਼ਨ 8 ਸਤੰਬਰ ਨੂੰ ਸ਼ੁਰੂ ਹੋਵੇਗਾ। ਕੌਂਸਲਿੰਗ ਸ਼ਡਿਊਲ ਅਨੁਸਾਰ ਡੀਮਡ ਅਤੇ ਕੇਂਦਰੀ ਯੂਨੀਵਰਸਿਟੀਆਂ ਲਈ ਏ.ਆਈ.ਕਿਊੂ­. ਕਾਊਂਸਲਿੰਗ ਦਾ ਪਹਿਲਾ ਦੌਰ 4 ਅਗਸਤ ਤੋਂ 17 ਅਗਸਤ ਤੱਕ ਚੱਲੇਗਾ। ਜੁਆਇਨਿੰਗ ਦੀ ਆਖਰੀ ਤਰੀਕ 22 ਅਗਸਤ ਹੋਵੇਗੀ। ਜਦੋਂ ਕਿ ਦੂਜਾ ਦੌਰ 24 ਅਗਸਤ ਤੋਂ 2 ਸਤੰਬਰ ਤੱਕ ਹੋਵੇਗਾ, ਇਸ ਤੋਂ ਬਾਅਦ ਤੀਜਾ ਦੌਰ 10 ਸਤੰਬਰ ਤੋਂ 18 ਸਤੰਬਰ ਤੱਕ ਹੋਵੇਗਾ। ਸਟ੍ਰੇ ਵੈਕੈਂਸੀ ਰਾਊਂਡ 28 ਸਤੰਬਰ ਤੋਂ 3 ਅਕਤੂਬਰ ਤੱਕ ਤੈਅ ਕੀਤਾ ਗਿਆ ਹੈ। ਸਟ੍ਰੇ ਵੈਕੈਂਸੀ ਰਾਊਂਡ ਤੋਂ ਬਾਅਦ ਜੁਆਇਨਿੰਗ ਦੀ ਆਖਰੀ ਤਰੀਕ 10 ਅਕਤੂਬਰ ਹੈ। ਰਾਜ ਕੋਟੇ ਦੀਆਂ ਸੀਟਾਂ ਲਈ ਕਾਊਂਸਲਿੰਗ ਦਾ ਪਹਿਲਾ ਦੌਰ 13 ਅਗਸਤ ਤੋਂ 22 ਅਗਸਤ ਤੱਕ ਹੋਵੇਗਾ, ਜਿਸ ’ਚ ਉਮੀਦਵਾਰਾਂ ਨੂੰ 28 ਅਗਸਤ ਤੱਕ ਜੁਆਇਨ ਕਰਨਾ ਲਾਜ਼ਮੀ ਹੈ। ਦੂਜਾ ਦੌਰ 31 ਅਗਸਤ ਤੋਂ 8 ਸਤੰਬਰ ਤੱਕ ਅਤੇ ਤੀਜਾ ਦੌਰ 16 ਸਤੰਬਰ ਤੋਂ 26 ਸਤੰਬਰ ਤੱਕ ਹੋਵੇਗਾ। ਰਾਜ ਕੋਟੇ ਦੀਆਂ ਸੀਟਾਂ ਲਈ ਸਟ੍ਰੇ ਵੈਕੈਂਸੀ ਰਾਊਂਡ 3 ਅਕਤੂਬਰ ਤੋਂ 5 ਅਕਤੂਬਰ ਤੱਕ ਚੱਲੇਗਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਤੈਅ ਕੀਤੀਆਂ 23 ਦਵਾਈਆਂ ਦੀਆਂ ਕੀਮਤਾਂ ਅਗਲੀ ਖ਼ਬਰ ਰਾਹੁਲ ਗਾਂਧੀ , ਪੱਪੂ ਯਾਦਵ ਅਤੇ ਅਵਧੇਸ਼ ਪ੍ਰਸਾਦ ਖ਼ਿਲਾਫ਼ ਕੇਸ ਦਰਜ
Ad Position 24
No active advertisement