02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਆਪ੍ਰੇਸ਼ਨ ਬਲੈਕ ਥੰਡਰ-1 ਦੀ ਅਗਵਾਈ ਕਰਨ ਵਾਲੇ ਪਹਿਲੇ ਐਨ.ਐਸ.ਜੀ. ਮੁਖੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 27-07-2026

ਨਵੀਂ ਦਿੱਲੀ, 26 ਜੁਲਾਈ (ਪੀਟੀਆਈ) ਆਰ.ਟੀ. ਨਾਗਰਾਨੀ, ਜਿਸ ਨੇ 1986 ਵਿਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਣ ਲਈ ਐਲੀਟ ਨੈਸ਼ਨਲ ਸਕਿਓਰਿਟੀ ਗਾਰਡ ਦੇ ਪਹਿਲੇ ਮੁਖੀ ਵਜੋਂ ਆਪ੍ਰੇਸ਼ਨ ਬਲੈਕ ਥੰਡਰ-1 ਦੀ ਅਗਵਾਈ ਕੀਤੀ ਸੀ, ਦਾ 98 ਸਾਲ ਦੀ ਉਮਰ ’ਚ ਦੱਖਣੀ ਦਿੱਲੀ ਸਥਿਤ ਆਪਣੇ ਘਰ ਵਿਚ ਦਿਹਾਂਤ ਹੋ ਗਿਆ । ਨਾਗਰਾਨੀ ਆਂਧਰਾ ਪ੍ਰਦੇਸ਼ ਕੇਡਰ ਤੋਂ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ 1951 ਬੈਚ ਦੇ ਅਧਿਕਾਰੀ ਸਨ । ਉਨ੍ਹਾਂ ਨੇ 17 ਅਗਸਤ, 1984 ਤੋਂ 25 ਸਤੰਬਰ, 1986 ਤੱਕ ‘ਬਲੈਕ ਕੈਟਸ’ ਕਮਾਂਡੋ ਫੋਰਸ ਦੀ ਅਗਵਾਈ ਕੀਤੀ । ਆਪ੍ਰੇਸ਼ਨ ਬਲੈਕ ਥੰਡਰ-1 30 ਅਪ੍ਰੈਲ, 1986 ਦੀ ਰਾਤ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਸ਼ੁਰੂ ਹੋਇਆ ਸੀ ਤੇ ਅਗਲੇ ਦਿਨ ਤੜਕੇ ਤੱਕ ਚੱਲਿਆ । ਸਾਰਾ ਆਪ੍ਰੇਸ਼ਨ ਫੌਜੀਆਂ ਦੁਆਰਾ ਨੰਗੇ ਪੈਰੀਂ ਸਿਰ ਢੱਕ ਕੇ ਕੀਤਾ ਗਿਆ ਸੀ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਕੋਈ ਵੀ ਦਰਬਾਰ ਸਾਹਿਬ ਵਿਚ ਦਾਖਲ ਨਹੀਂ ਹੋਇਆ । ਆਪ੍ਰੇਸ਼ਨ ਦੌਰਾਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਫੌਜੀਆਂ ਨੇ 122 ਸ਼ੱਕੀ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ । ਨਾਗਰਾਨੀ 1987 ਵਿਚ ਸੇਵਾਮੁਕਤ ਹੋਏ ਸਨ ।

Ad Position 22
No active advertisement
ਪਿਛਲੀ ਖ਼ਬਰ ਨਿਪਾਲ ਵਲੋਂ ਭਾਰਤੀ ਕਰੰਸੀ ’ਤੇ ਲੱਗੀਆਂ ਪਾਬੰਦੀਆਂ ’ਚ ਢਿੱਲ; 200 ਤੇ 500 ਰੁਪਏ ਦੇ ਨੋਟਾਂ ਦੀ ਇਜਾਜ਼ਤ ਅਗਲੀ ਖ਼ਬਰ ਭਾਜਪਾ ਆਗੂ ਲਤਾ ਗੁਪਤਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ
Ad Position 24
No active advertisement