ਨਵੀਂ ਦਿੱਲੀ, 29 ਜੁਲਾਈ (ਉਪਮਾ ਡਾਗਾ ਪਾਰਥ)- ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਦਰਮਿਆਨ ਉਸ ਵੇਲੇ ਤਿੱਖੀ ਬਹਿਸ ਹੋਈ, ਜਦੋਂ ਖੜਗੇ ਨੇ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਖ਼ਿਲਾਫ਼ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ ਤਾਂ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਐਮਰਜੈਂਸੀ ਦੌਰਾਨ ਕਾਂਗਰਸ ਵਲੋਂ ਕੀਤੇ ਵਰਤਾਅ ਦਾ ਹਵਾਲਾ ਦਿੰਦਿਆਂ ਜਵਾਬੀ ਹਮਲਾ ਕੀਤਾ। ਖੜਗੇ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਜਿਹੜੇ ਲੋਕ ਬਿਨਾਂ ਇਜਾਜ਼ਤ ਦੇ ਸਾਦੇ ਕੱਪੜਿਆਂ ’ਚ ਪਹੁੰਚੇ ਸਨ, ਉਹ ਉਥੇ ਕਿਉਂ ਗਏ? ਕਿਸ ਨੇ ਉਨ੍ਹਾਂ ਨੂੰ ਭੇਜਿਆ, ਸਰਕਾਰ ਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ, ਜਿਸ ’ਤੇ ਜੇ.ਪੀ. ਨੱਢਾ ਨੇ ਕਿਹਾ ਕਿ ਜੇਕਰ ਕੋਈ ਕਾਨੂੰਨ ਆਪਣੇ ਹੱਥ ’ਚ ਲੈਂਦਾ ਹੈ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਹੀ ਪੈਂਦੀ ਹੈ। ਵਿਦਿਆਰਥੀ ਅੰਦੋਲਨ ਕਰਨ ਵਾਲਿਆਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪੁਲਿਸ ਨੇ ਉਹੀ ਕੀਤਾ, ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਸੀ।
ਰਾਜ ਸਭਾ ’ਚ ਖੜਗੇ ਅਤੇ ਨੱਢਾ ਦਰਮਿਆਨ ਹੋਈ ਤਿੱਖੀ ਸ਼ਬਦੀ ਜੰਗ
ਅਜੀਤ ਡੈਸਕ
30-07-2026