05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਸਦ ਦੇ ਅੰਦਰ-ਬਾਹਰ ਹੰਗਾਮਾ ਜਾਰੀ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 4 ਅਗਸਤ - ਸੰਸਦ ਦੇ ਦੋਹਾਂ ਸਦਨਾਂ ’ਚ ਮੰਗਲਵਾਰ ਨੂੰ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ, ਜਿਸ ਦੌਰਾਨ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਚੰਦਾ ਚੋਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਸੱਤਾ ਧਿਰ ਨੇ ਹੰਗਾਮਿਆਂ ਦੌਰਾਨ ਆਪਣਾ ਵਿਧਾਈ ਕੰਮ ਜਾਰੀ ਰੱਖਦਿਆਂ ਲੋਕ ਸਭਾ ’ਚ

Ad Position 21
No active advertisement
ਅਜੀਤ ਡੈਸਕ 05-08-2026
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 4 ਅਗਸਤ - ਸੰਸਦ ਦੇ ਦੋਹਾਂ ਸਦਨਾਂ ’ਚ ਮੰਗਲਵਾਰ ਨੂੰ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ, ਜਿਸ ਦੌਰਾਨ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਚੰਦਾ ਚੋਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਸੱਤਾ ਧਿਰ ਨੇ ਹੰਗਾਮਿਆਂ ਦੌਰਾਨ ਆਪਣਾ ਵਿਧਾਈ ਕੰਮ ਜਾਰੀ ਰੱਖਦਿਆਂ ਲੋਕ ਸਭਾ ’ਚ ਇਕ ਬਿੱਲ ਪੇਸ਼ ਕੀਤਾ ਅਤੇ ਇਕ ਬਿੱਲ ਪਾਸ ਕਰਵਾ ਲਿਆ। ਦੂਜੇ ਪਾਸੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦਰਮਿਆਨ ਤਿੱਖੀ ਬਹਿਸ ਹੋਈ, ਜਿਸ ’ਚ ਖੜਗੇ ਨੇ ਰਾਮ ਮੰਦਰ ’ਚ ਹੋਏ ਚੰਦਾ ਘੁਟਾਲੇ ਨੂੰ ਲੈ ਕੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ।
ਖੜਗੇ ਨੇ ‘ਚੰਦਾ ਚੋਰੀ’ ਮਾਮਲੇ ’ਚ ਸਰਕਾਰ ਤੋਂ ਮੰਗਿਆ ਜਵਾਬ
ਰਾਜ ਸਭਾ ’ਚ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ, ਜਿਸ ’ਚ ਦੋ ਵਾਰ ਸਦਨ ਦੀ ਕਾਰਵਾਈ ਉਠਾਉਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਪਹਿਲਾਂ ਸਵੇਰੇ ਕਾਰਵਾਈ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਹੀ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਉਠਾ ਦਿੱਤੀ ਗਈ। ਦੁਪਹਿਰ 12 ਵਜੇ ਸਭਾ ਮੁੜ ਜੁੜਣ ’ਤੇ 20 ਮਿੰਟ ਬਾਅਦ ਹੀ ਦੁਪਹਿਰ 2 ਵਜੇ ਤੱਕ ਅਤੇ ਉਸ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ‘ਚੜ੍ਹਾਵਾ ਚੋਰੀ’ ਦਾ ਮੁੱਦਾ ਉਠਾਉਂਦਿਆਂ ਸਰਕਾਰ ਤੋਂ ਜਵਾਬ ਦੀ ਮੰਗ ਕੀਤੀ। ਖੜਗੇ ਨੇ ਕਿਹਾ ਕਿ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਦਾ ਗਠਨ ਕੇਂਦਰ ਸਰਕਾਰ ਨੇ ਕੀਤਾ ਸੀ ਅਤੇ ਟਰੱਸਟ ਨੂੰ 70 ਏਕੜ ਤੋਂ ਵੱਧ ਜ਼ਮੀਨ ਸੌਂਪੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਹਰ ਪ੍ਰੋਗਰਾਮ ’ਚ ਸ਼ਾਮਿਲ ਹੋਏ। ਖੜਗੇ ਨੇ ‘ਚੜ੍ਹਾਵਾ ਚੋਰੀ’ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ’ਤੇ ਨਕਦ, ਚੜ੍ਹਾਵਾ, ਗਹਿਣੇ ਅਤੇ ਜ਼ਮੀਨ ਨਾਲ ਜੁੜੇ ਗੰਭੀਰ ਇਲਜ਼ਾਮ ਸਾਹਮਣੇ ਆਏ ਹਨ। ਖੜਗੇ ਨੇ ਸਵਾਲ ਕੀਤਾ ਕਿ ਈ.ਡੀ., ਸੀ.ਬੀ.ਆਈ. ਅਤੇ ਹੋਰ ਕੇਂਦਰੀ ਜਾਂਚ ਏਜੰਸੀਆਂ ਇਸ ਮਾਮਲੇ ’ਚ ਕੀ ਕਰ ਰਹੀਆਂ ਹਨ। ਸਰਕਾਰ ਨੂੰ ਸਦਨ ’ਚ ਜਵਾਬ ਦੇਣਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਾਲਾਂ ਤੋਂ ਭਗਵਾਨ ਰਾਮ ਅਤੇ ਰਾਮ ਮੰਦਰ ਦਾ ਵਿਰੋਧ ਕਰਦੇ ਰਹੇ ਹਨ। ਰਾਮ ਮੰਦਰ ਬਣਨ ’ਤੇ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਕੀਤਾ ਸੀ। ਅੱਜ ਉਹੀ ਲੋਕ ‘ਚੰਦਾ ਚੋਰੀ’ ਦਾ ਨਾਟਕ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਭਗਵਾਨ ਰਾਮ ਦਾ ਅਪਮਾਨ ਕਰਨ ਲਈ ਦੇਸ਼ ਤੋਂ ਮੁਆਫ਼ੀ ਮੰਗੋ, ਉਸ ਤੋਂ ਬਾਅਦ ਸਰਕਾਰ ਤੋਂ ਜਵਾਬ ਮੰਗੋ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਬਾਹਰ ਵੀ ਪ੍ਰਦਰਸ਼ਨ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਬਾਹਰ ਵੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ’ਚ ਅਮਿਤ ਸ਼ਾਹ ਦੇ ਸੰਸਦ ਤੋਂ ਗਾਇਬ ਰਹਿਣ ਨੂੰ ਲੈ ਕੇ ਸਵਾਲ ਉਠਾਉਂਦਿਆਂ ਇਕ ਵੱਡਾ ਪੋਸਟਰ ਫੜ ਕੇ ਵਿਰੋਧ ਕੀਤਾ ਗਿਆ। ਪ੍ਰਦਰਸ਼ਨ ’ਚ ਪ੍ਰਿਅੰਕਾ ਗਾਂਧੀ ਸਮੇਤ ਹੋਰ ਸੰਸਦ ਮੈਂਬਰ ਜੰਤਰ ਮੰਤਰ ’ਤੇ ਵਿਦਿਆਰਥੀਆਂ ’ਤੇ ਹੋਏ ਤਸ਼ਦਦ ਦਾ ਮੁੱਦਾ ਉਠਾਉਂਦਿਆਂ ‘ਆਰਡਰ ਕਿਸ ਨੇ ਦਿੱਤਾ’ ਦੇ ਪੋਸਟਰ ਲਹਿਰਾਉਂਦੇ ਨਜ਼ਰ ਆਏ। ਨਾਲ ਹੀ ‘ਚੰਦਾ ਚੋਰੀ’ ਨੂੰ ਲੈ ਕੇ ਦਾਨ ਪੇਟੀਆਂ ਦੇ ਨਾਲ ਆਪਣਾ ਸੰਕੇਤਾਮਕ ਪ੍ਰਦਰਸ਼ਨ ਵੀ ਜਾਰੀ ਰੱਖਿਆ।
Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ’ਚ ਪਾਸ ਹੋਇਆ ਸਮਾਯੋਜਨ ਬਿੱਲ ਅਗਲੀ ਖ਼ਬਰ ਭਾਰਤ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬ੍ਰਿਕਸ ਸੰਮੇਲਨ ਲਈ ਦਿੱਤਾ ਸੱਦਾ
Ad Position 24
No active advertisement