05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੋਦੀ ਤੇ ਨਿਤਿਨ ਨਬੀਨ ਵਲੋਂ ਬਾਂਕੀਪੁਰ ਹਾਰ ਬਾਰੇ ਚਰਚਾ ਸੰਬੰਧੀ ਅਟਕਲਾਂ

ਨਵੀਂ ਦਿੱਲੀ, 4 ਅਗਸਤ (ਇੰਟ:)-ਚੱਲ ਰਹੇ ਸੰਸਦ ਇਜਲਾਸ ਦੌਰਾਨ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ‘ਮੰਗਲ ਮਿਲਾਨ’ ਇਕੱਠ ਤੋਂ ਇਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭਾਜਪਾ ਨੇਤਾ ਨਿਤਿਨ ਨਬੀਨ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਹਾਲਾਂਕਿ ਅਜਿਹੀਆਂ

Ad Position 21
No active advertisement
ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਇੰਟ:)-ਚੱਲ ਰਹੇ ਸੰਸਦ ਇਜਲਾਸ ਦੌਰਾਨ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ‘ਮੰਗਲ ਮਿਲਾਨ’ ਇਕੱਠ ਤੋਂ ਇਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭਾਜਪਾ ਨੇਤਾ ਨਿਤਿਨ ਨਬੀਨ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਹਾਲਾਂਕਿ ਅਜਿਹੀਆਂ ਗੱਲਬਾਤਾਂ ਨੂੰ ਆਮ ਤੌਰ ’ਤੇ ਰੁਟੀਨ ਮੰਨਿਆ ਜਾਂਦਾ ਹੈ ਪਰ ਬਾਂਕੀਪੁਰ ਵਿਧਾਨ ਸਭਾ ਉਪ-ਚੋਣ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਈ ਇਸ ਖਾਸ ਤਸਵੀਰ ਨੇ ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਹਨ ਕਿ ਕੀ ਦੋਵਾਂ ਨੇਤਾਵਾਂ ਨੇ ਚੋਣ ਨਤੀਜਿਆਂ ’ਤੇ ਚਰਚਾ ਕੀਤੀ। ਭਾਜਪਾ ਨੂੰ ਬਾਂਕੀਪੁਰ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ, ਜਨ ਸੂਰਜ ਨੇ ਬਿਹਾਰ ਵਿਚ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਨਿਤਿਨ ਨਬੀਨ ਤੋਂ ਇਲਾਵਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਸੀਨੀਅਰ ਨੇਤਾ ‘ਮੰਗਲ ਮਿਲਾਨ’ ਮੀਟਿੰਗ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ਨੇ ਪਾਕਿ ਨੂੰ ਦਿੱਤਾ ਅੱਜ ਤੱਕ ਦਾ ਸਭ ਤੋਂ ਵੱਡਾ ਝਟਕਾ ਅਗਲੀ ਖ਼ਬਰ ਗਲਾਸਗੋ ਨੇ ਪੰਜਾਬ ਦੇ ਖੇਡ ਵਿਭਾਗ ਨੂੰ ਵਿਖਾਇਆ ਸੱਚ ਦਾ ਸ਼ੀਸ਼ਾ
Ad Position 24
No active advertisement