06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਇਮਰਾਨ ਖ਼ਾਨ ਦੀ ਕੈਦ ਦੇ ਤਿੰਨ ਸਾਲ ਪੂਰੇ ਹੋਣ ’ਤੇ ਰਿਹਾਈ ਦੀ ਮੰਗ ਹੋਈ ਤੇਜ਼, ਸੈਂਕੜੇ ਗ੍ਰਿਫ਼ਤਾਰ

ਅੰਮ੍ਰਿਤਸਰ, 6 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੈਦ ਹੋਏ ਤਿੰਨ ਸਾਲ ਹੋ ਗਏ ਹਨ । ਲੰਘੇ ਦਿਨ ਬੁੱਧਵਾਰ ਨੂੰ ਪਾਕਿ ’ਚ ਇਮਰਾਨ ਖਾਨ ਦੇ ਸਮਰਥਨ ਵਿਚ ਅਤੇ ਪਾਕਿਸਤਾਨੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ

Ad Position 21
No active advertisement
ਅਜੀਤ ਡੈਸਕ 07-08-2026

ਅੰਮ੍ਰਿਤਸਰ, 6 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੈਦ ਹੋਏ ਤਿੰਨ ਸਾਲ ਹੋ ਗਏ ਹਨ । ਲੰਘੇ ਦਿਨ ਬੁੱਧਵਾਰ ਨੂੰ ਪਾਕਿ ’ਚ ਇਮਰਾਨ ਖਾਨ ਦੇ ਸਮਰਥਨ ਵਿਚ ਅਤੇ ਪਾਕਿਸਤਾਨੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਹਨ । ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸਮਰਥਕਾਂ ਨੇ ਪੂਰੇ ਪਾਕਿ ’ਚ ਰੈਲੀਆਂ ਕੀਤੀਆਂ । ਵਿਰੋਧ ਪ੍ਰਦਰਸ਼ਨਾਂ ਨੂੰ ਵਧਦਾ ਵੇਖ ਕੇ ਰਾਵਲਪਿੰਡੀ ’ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਇਮਰਾਨ ਖ਼ਾਨ ਦੇ 100 ਤੋਂ ਵੱਧ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ । ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਨ ’ਚ ਇਕ ਵੱਡੀ ਰੈਲੀ ਖ਼ੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ’ਚ ਕੀਤੀ ਗਈ, ਜਿੱਥੇ ਪੀ. ਟੀ. ਆਈ. ਸੱਤਾ ’ਚ ਹੈ। ਪਾਰਟੀ ਨੇ ਇਮਰਾਨ ਖ਼ਾਨ ਦੀ ਰਿਹਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਬਹਾਲੀ ਦੀ ਮੰਗ ਕੀਤੀ । ਲਹਿੰਦੇ ਪੰਜਾਬ ਦੇ ਮੀਆਂਵਾਲੀ, ਗੁਜਰਾਂਵਾਲਾ, ਰਾਵਲਪਿੰਡੀ ਅਤੇ ਲਹਿੰਦੇ ਪੰਜਾਬ ਦੇ ਹੋਰ ਹਿੱਸਿਆਂ ਸਮੇਤ ਪਾਨੋ ਅਕੀਲ, ਕੰਧਕੋਟ, ਕਰਾਚੀ ’ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ 125 ਤੋਂ ਵੱਧ ਪੀ. ਟੀ. ਆਈ. ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ । ਲਾਹੌਰ ’ਚ ਵੀ ਇਮਰਾਨ ਖਾਨ ਦੇ ਸਮਰਥਨ ’ਚ ਪ੍ਰਦਰਸ਼ਨ ਕੀਤੇ ਗਏ । ਇੱਥੇ ਮਾਲ ਰੋਡ ’ਤੇ ਪੁਲਿਸ ਨੇ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾ ਦਿੱਤਾ ਤੇ ਕਈ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀ. ਟੀ. ਆਈ. ਦੇ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਰੈਪਿਡ ਰਿਸਪਾਂਸ ਫੋਰਸ ਵਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਪੂਰੀ ਤਾਕਤ ਦੀ ਵਰਤੋਂ ਕੀਤੀ ਗਈ । ਪੁਲਿਸ ਨੇ ਰੈਲੀ ਨੂੰ ਕਵਰ ਕਰਨ ਵਾਲੇ ਕੁਝ ਪੱਤਰਕਾਰਾਂ ’ਤੇ ਵੀ ਹਮਲਾ ਕੀਤਾ । ਪੀ. ਟੀ. ਆਈ. ਪੰਜਾਬ ਦੇ ਜਨਰਲ ਸਕੱਤਰ ਚੌਧਰੀ ਬਿਲਾਲ ਇਜਾਜ਼ ਨੇ ਕਿਹਾ ਕਿ ਲਾਹੌਰ ‘ਚ ਗ੍ਰਿਫ਼ਤਾਰ ਕੀਤੇ ਗਏ 25 ਲੋਕਾਂ ’ਚ ਪਾਰਟੀ ਦੇ ਪੰਜ ਵਿਧਾਇਕ ਵੀ ਸ਼ਾਮਿਲ ਹਨ । ਇਸ ਦੌਰਾਨ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮੁਹੰਮਦ ਸੁਹੇਲ ਅਫ਼ਰੀਦੀ ਨੇ ਐਲਾਨ ਕੀਤਾ ਕਿ ਜੇਕਰ ਇਮਰਾਨ ਖ਼ਾਨ ਨੂੰ ਇਨਸਾਫ਼ ਨਾ ਮਿਲਿਆ ਤਾਂ ਪੀ. ਟੀ. ਆਈ. ਸਮਰਥਕ 27 ਸਤੰਬਰ ਨੂੰ ਇਸਲਾਮਾਬਾਦ ਵੱਲ ਮਾਰਚ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ’ਚ ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਕੋਲੋਂ ਮੰਗਿਆ ਜਵਾਬ ਅਗਲੀ ਖ਼ਬਰ ਮੰਤਰੀ ਮੰਡਲ ਵਲੋਂ 23,731 ਕਰੋੜ ਰੁਪਏ ਦੀ ਰਾਸ਼ਟਰੀ ਬਾਇਓਗੈਸ ਯੋਜਨਾ ਨੂੰ ਪ੍ਰਵਾਨਗੀ
Ad Position 24
No active advertisement