ਜਲੰਧਰ, 13 ਅਗਸਤ (ਅ.ਬ.) ਭਾਜਪਾ ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਸੁਖਬੀਰ ’ਤੇ ਹਮਲੇ ਦੀ ਨਿੰਦਾ ਕਰਦਿਆਂ ‘ਐਕਸ’ ’ਤੇ ਕਿਹਾ ਕਿ ਅਜਿਹੀ ਘਟਨਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਤੇ ਲੋਕਤੰਤਰੀ ਸਮਾਜ ’ਚ ਇਸ ਦੇ ਲਈ ਕੋਈ ਥਾਂ ਨਹੀਂ। ਰਾਜਨੀਤਕ ਮਤਭੇਦ ਤੇ ਅਸਹਿਮਤੀ ਲੋਕਤੰਤਰ ਦਾ ਸੁਭਾਵਿਕ ਹਿੱਸਾ ਹੈ, ਪਰ ਹਿੰਸਾ ਦਾ ਸਹਾਰਾ ਲੈਣਾ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਫੜਨਵੀਸ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ।