20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਯੂ.ਜੀ.ਸੀ. ਦੀ ਮੁੜ ਪ੍ਰੀਖਿਆ ਸਤੰਬਰ ’ਚ

ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਯੂ.ਜੀ.ਸੀ-ਐਨ.ਈ.ਟੀ. ਜੂਨ 2026 ਦੀ ਪ੍ਰੀਖਿਆ ਦੇ ਤਿੰਨ ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸੋਸ਼ਿਆਲੋਜੀ) ਦੀ ਮੁੜ ਪ੍ਰੀਖਿਆ ਸਤੰਬਰ ’ਚਕਰਵਾਈ ਜਾ ....

Ad Position 21
No active advertisement
ਅਜੀਤ ਡੈਸਕ 20-08-2026

ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਯੂ.ਜੀ.ਸੀ-ਐਨ.ਈ.ਟੀ. ਜੂਨ 2026 ਦੀ ਪ੍ਰੀਖਿਆ ਦੇ ਤਿੰਨ ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸੋਸ਼ਿਆਲੋਜੀ) ਦੀ ਮੁੜ ਪ੍ਰੀਖਿਆ ਸਤੰਬਰ ’ਚਕਰਵਾਈ ਜਾ ਰਹੀ ਹੈ। ਇਹ ਫੈਸਲਾ ਪ੍ਰਸ਼ਨ-ਪੱਤਰਾਂ ਵਿਚ ਕੁਝ ਗਲਤੀਆਂ ਸੰਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ। ਕੇਂਦਰ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਸੰਬੰਧੀ ਜਾਣਕਾਰੀ ਅਦਾਲਤ ਨੂੰ ਦਿੱਤੀ। ਜਿਸ ਤੋਂ ਬਾਅਦ ਜਸਟਿਸ ਜਸਮੀਤ ਸਿੰਘ ਨੇ ਇੱਕ ਉਮੀਦਵਾਰ ਵਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਇਸ ਉਮੀਦਵਾਰ ਨੇ 30 ਜੂਨ ਨੂੰ ਸਮਾਜ ਸ਼ਾਸਤਰ ਦੀ ਪ੍ਰੀਖਿਆ ਦਿੱਤੀ ਸੀ ਅਤੇ ਕਥਿਤ ਪੇਪਰ ਲੀਕ ਦੇ ਮਾਮਲੇ ’ਚ ਸੁਤੰਤਰ ਜਾਂਚ ਅਤੇ ਪ੍ਰੀਖਿਆ ਮੁੜ ਕਰਵਾਉਣ ਤੱਕ ਨਤੀਜੇ ਜਾਰੀ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਸਾਲਿਸਟਰ ਜਨਰਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਅੰਗਰੇਜ਼ੀ ਅਤੇ ਕਾਮਰਸ ਦੀ ਮੁੜ ਪ੍ਰੀਖਿਆ 9 ਸਤੰਬਰ ਨੂੰ, ਜਦਕਿ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਕਰਵਾਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਨੇ 13 ਹਜ਼ਾਰ ਕਰੋੜ ਤੋਂ ਵੱਧ ਦੇ ਰੇਲ ਤੇ ਸੜਕੀ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ ਅਗਲੀ ਖ਼ਬਰ ਕੋਲਕਾਤਾ ਦੇ ਹੋਟਲ ’ਚ ਅੱਗ ਲੱਗਣ ਨਾਲ 9 ਮੌਤਾਂ
Ad Position 24