ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਭਾਰਤੀ ਪੁਲਾੜ ਖੋਜ ਸੰਸਥਾ ‘ਇਸਰੋ’ ਦੇ ਸਾਬਕਾ ਚੇਅਰਮੈਨ ਸੋਮਨਾਥ ਦੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਬੋਰਡ ’ਚ ਨਿਯੁਕਤੀ ਕੀਤੀ ਗਈ ਹੈ। ਸੋਮਨਾਥ ਜੋ ਜਨਵਰੀ 2025 ’ਚ ਇਸਰੋ ਤੋਂ ਸੇਵਾਮੁਕਤ ਹੋਏ ਸਭ ਨੂੰ ਆਰ.ਬੀ.ਆਈ. ਦੇ ਕੇਂਦਰੀ ਬੋਰਡ ’ਚ ਪਾਰਟ ਟਾਈਮ, ਨਾਨ ਆਫੀਸ਼ੀਅਲ ਡਾਇਰੈਕਟਰ ਵਜੋਂ 4 ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਅਧਿਕਾਰਕ ਬਿਆਨ ਮੁਤਾਬਿਕ ਉਨ੍ਹਾਂ ਦੀ ਨਿਯੁਕਤੀ 20 ਅਗਸਤ, 2026 ਤੋਂ ਪ੍ਰਭਾਵੀ ਹੈ। ਇਸ ਤੋਂ ਇਲਾਵਾ ਆਰ.ਬੀ.ਆਈ. ਨੇ ਉਦਯੋਗਪਤੀ ਆਨੰਦ ਮਹਿੰਦਰਾ ਨੂੰ ਵੀ ਚਾਰ ਸਾਲ ਲਈ ਪਾਰਟ ਟਾਈਮ ਨਾਨ ਆਫਿਸ਼ੀਅਲ ਡਾਇਰੈਕਟਰ ਵਜੋਂ ਕੇਂਦਰੀ ਬੋਰਡ ’ਚ ਮੁੜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਇਸਰੋ ਦੇ ਸਾਬਕਾ ਮੁਖੀ ਸੋਮਨਾਥ ਦੀ ਆਰ.ਬੀ.ਆਈ. ਬੋਰਡ ’ਚ ਨਿਯੁਕਤੀ
ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਭਾਰਤੀ ਪੁਲਾੜ ਖੋਜ ਸੰਸਥਾ ‘ਇਸਰੋ’ ਦੇ ਸਾਬਕਾ ਚੇਅਰਮੈਨ ਸੋਮਨਾਥ ਦੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਬੋਰਡ ’ਚ ਨਿਯੁਕਤੀ ਕੀਤੀ ਗਈ ਹੈ। ਸੋਮਨਾਥ ਜੋ ਜਨਵਰੀ 2025 ’ਚ ਇਸਰੋ ਤੋਂ ਸੇਵਾਮੁਕਤ....
ਅਜੀਤ ਡੈਸਕ
22-08-2026