26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੈਨੇਡਾ ਨੇ ਅਮਰੀਕਾ ’ਤੇ ਜਵਾਬੀ ਟੈਕਸ ਲਾਏ, ਵਪਾਰਕ ਜੰਗ ਹੋਈ ਹੋਰ ਤੇਜ਼

ਓਟਾਵਾ, 25 ਅਗਸਤ (ਏਜੰਸੀ)-ਅਮਰੀਕਾ ਤੇ ਕੈਨੇਡਾ ਦਰਮਿਆਨ ਟੈਕਸ ਵਾਰ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਬੀਤੇ ਦਿਨੀਂ ਕੈਨੇਡਾ ਦੀਆਂ ਕਾਰਾਂ ਤੇ ਟਰੱਕਾਂ ’ਤੇ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ...

Ad Position 21
No active advertisement
ਅਜੀਤ ਡੈਸਕ 26-08-2026

ਓਟਾਵਾ, 25 ਅਗਸਤ (ਏਜੰਸੀ)-ਅਮਰੀਕਾ ਤੇ ਕੈਨੇਡਾ ਦਰਮਿਆਨ ਟੈਕਸ ਵਾਰ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਬੀਤੇ ਦਿਨੀਂ ਕੈਨੇਡਾ ਦੀਆਂ ਕਾਰਾਂ ਤੇ ਟਰੱਕਾਂ ’ਤੇ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਅੱਜ ਕੈਨੇਡਾ ਨੇ ਮੋੜਵਾਂ ਜਵਾਬ ਦਿੱਤਾ ਹੈ। ਇਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਹੋਰ ਤੇਜ਼ ਹੋ ਗਈ ਹੈ। ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਪਾਰਕ ਜੰਗ ਦੇ ਤੇਜ਼ ਹੋਣ ਕਾਰਨ ਕੈਨੇਡਾ ਨੇ ਮੰਗਲਵਾਰ ਨੂੰ ਲਗਪਗ 20 ਅਰਬ ਡਾਲਰ ਦੇ ਅਮਰੀਕੀ ਸਾਮਾਨ, ਜਿਸ ’ਚ ਸਟੀਲ, ਡੇਅਰੀ ਉਤਪਾਦ, ਘਰੇਲੂ ਉਪਕਰਣ ਤੇ ਖੇਤੀਬਾੜੀ ਉਪਕਰਣ ਸ਼ਾਮਿਲ ਹਨ, ’ਤੇ ਜਵਾਬੀ ਟੈਕਸ ਲਾ ਕੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਤਣਾਅ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸੰਬੰਧਾਂ ’ਚੋਂ ਇਕ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਨਵੇਂ ਟੈਕਸ ਸਿਰਫ਼ ਉਦਯੋਗਿਕ ਵਸਤੂਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਸ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸੀਅਫੂਡ, ਪਨੀਰ, ਕੱਪੜੇ, ਕੌਸਮੈਟਿਕਸ ਤੇ ਟਾਇਲਟ ਪੇਪਰ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ, ਜਿਨ੍ਹਾਂ ’ਚੋਂ ਕੁਝ ’ਤੇ 50 ਫ਼ੀਸਦੀ ਤੱਕ ਡਿਊਟੀ ਲਗਾਈ ਗਈ ਹੈ। ਕੈਨੇਡਾ ਵਲੋਂ ਇਹ ਜਵਾਬੀ ਕਾਰਵਾਈ ਟਰੰਪ ਪ੍ਰਸ਼ਾਸਨ ਵਲੋਂ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਹਫ਼ਤੇ ਦੇ ਅੰਤ ਵਿੱਚ ਕੈਨੇਡੀਆਈ ਸਾਮਾਨ ‘ਤੇ 50 ਫ਼ੀਸਦੀ ਟੈਕਸ ਲਾਉਣ ਤੋਂ ਬਾਅਦ ਸਾਹਮਣੇ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ‘ਤੇ ਕੈਨੇਡਾ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸਫ਼ਲ ਗੱਲਬਾਤ ਦੌਰਾਨ ਅਮਰੀਕਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਦੇ ਮੁੱਖ ਉਦਯੋਗਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਖੰਡ ਦੀਆਂ ਕੀਮਤਾਂ ਵਿਚ ਮੁੜ ਵਾਧਾ, ਕਰੀਬ 64 ਰੁਪਏ ਕਿੱਲੋ ਹੋਈ ਖੰਡ ਅਗਲੀ ਖ਼ਬਰ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਹਨ ਨਿੱਜੀ ਡਾਟਾ ਦੀ ਗ਼ਲਤ ਵਰਤੋਂ - ਸੁਪਰੀਮ ਕੋਰਟ
Ad Position 24