26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਲਸ਼ਕਰ ਕਮਾਂਡਰ ਅਬਦੁਲ ਰਾਊਫ ਨੇ ਪਾਕਿ ਦੀ ਅੰਦਰੂਨੀ ਹਾਲਤ ’ਤੇ ਵਹਾਏ ਹੰਝੂ

ਸੁਰਿੰਦਰ ਕੋਛੜ ਅੰਮ੍ਰਿਤਸਰ, 25 ਅਗਸਤ -ਭਾਰਤ ਵਿਰੁੱਧ ਲਗਾਤਾਰ ਨਫ਼ਰਤ ਅਤੇ ਅੱਤਵਾਦ ਪੈਦਾ ਕਰਨ ਵਾਲੇ ਪਾਕਿਸਤਾਨੀ ਕੱਟੜਪੰਥੀ ਹੁਣ ਆਪਣੇ ਮੁਲਕ ਦੇ ਹਾਲਾਤ ’ਤੇ ਅਫ਼ਸੋਸ ਜ਼ਾਹਿਰ ਕਰ ਰਹੇ ਹਨ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-....

Ad Position 21
No active advertisement
ਅਜੀਤ ਡੈਸਕ 26-08-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 25 ਅਗਸਤ -ਭਾਰਤ ਵਿਰੁੱਧ ਲਗਾਤਾਰ ਨਫ਼ਰਤ ਅਤੇ ਅੱਤਵਾਦ ਪੈਦਾ ਕਰਨ ਵਾਲੇ ਪਾਕਿਸਤਾਨੀ ਕੱਟੜਪੰਥੀ ਹੁਣ ਆਪਣੇ ਮੁਲਕ ਦੇ ਹਾਲਾਤ ’ਤੇ ਅਫ਼ਸੋਸ ਜ਼ਾਹਿਰ ਕਰ ਰਹੇ ਹਨ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ (ਐਲ. ਈ. ਟੀ.) ਦੇ ਸੀਨੀਅਰ ਕਮਾਂਡਰ ਹਾਫਿਜ਼ ਅਬਦੁਲ ਰਾਊਫ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਨਾ ਸਿਰਫ਼ ਭਾਰਤ ਵਿਰੁੱਧ ਜ਼ਹਿਰ ਉਗਲਦਾ ਬਲਕਿ ਪਾਕਿ ਦੀ ਅੰਦਰੂਨੀ ਗੜਬੜ ’ਤੇ ਹੰਝੂ ਵਹਾਉਂਦਾ ਵੀ ਵਿਖਾਈ ਦੇ ਰਿਹਾ ਹੈ। ਆਪਣੇ ਜ਼ਹਿਰੀਲੇ ਭਾਸ਼ਨ ’ਚ ਰਾਊਫ ਨੇ ਮੰਨਿਆ ਕਿ ਪਾਕਿ ਅੰਦਰੋਂ ਢਹਿ ਰਿਹਾ ਹੈ। ਉਸ ਨੇ ਸਪੱਸ਼ਟ ਤੌਰ ’ਤੇ ਸਵੀਕਾਰ ਕੀਤਾ ਕਿ ਬਲੋਚਿਸਤਾਨ, ਖੈਬਰ ਪਖਤੂਨਖਵਾ (ਕੇ. ਪੀ. ਕੇ.) ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਹੁਣ ਸ਼ਾਂਤੀਪੂਰਨ ਨਹੀਂ ਹਨ। ਉੱਥੋਂ ਦੀ ਸਥਿਤੀ ਪਾਕਿਸਤਾਨੀ ਸਰਕਾਰ ਅਤੇ ਫ਼ੌਜ ਦੇ ਕਾਬੂ ਤੋਂ ਬਾਹਰ ਹੋ ਗਈ ਹੈ। ਆਪਣੀ ਨਿਰਾਸ਼ਾ ’ਚ ਉਸ ਨੇ ਇਨ੍ਹਾਂ ਸਾਰੇ ਅੰਦਰੂਨੀ ਸੰਕਟਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ।  ਉਹ ਇਸ ਵੀਡੀਓ ’ਚ ਆਪਣੇ ਪੈਰੋਕਾਰਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿ ਦੀ ਸਥਿਤੀ ਜ਼ਰੂਰ ਸੁਧਰੇਗੀ। ਉਸ ਦਾ ਇਹ ਬਿਆਨ ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਪਾਕਿ ਦੇ ਅੰਦਰ ਘਰੇਲੂ ਯੁੱਧ ਵਰਗੀ ਸਥਿਤੀ ਪੈਦਾ ਹੋ ਗਈ ਹੈ।  ਉਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਕਸ਼ਮੀਰੀਆਂ ਨੂੰ ਸੁਨੇਹਾ ਦਿੰਦਾ ਹਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਮੈਂ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ’ਚ ਆਪਣੇ ਮੁਸਲਿਮ ਭਰਾਵਾਂ ਨੂੰ ਸੁਨੇਹਾ ਦਿੰਦਾ ਹਾਂ ਕਿ ਅੱਤਵਾਦ ਖਤਮ ਹੋ ਜਾਵੇਗਾ। ਦੱਸਣਯੋਗ ਹੈ ਕਿ ਰਾਊਫ ਉਹੀ ਅੱਤਵਾਦੀ ਮੌਲਵੀ ਹੈ ਜੋ ਪਿਛਲੇ ਸਾਲ ਮਈ ’ਚ ਭਾਰਤ ਦੇ ਆਪ੍ਰੇਸ਼ਨ ਸੰਧੂਰ ’ਚ ਮਾਰੇ ਗਏ ਲਸ਼ਕਰ ਅੱਤਵਾਦੀਆਂ ਦੇ ਅੰਤਿਮ ਜਨਾਜ਼ੇ ਵਿਚ ਵੇਖਿਆ ਗਿਆ ਸੀ। ਪਾਕਿਸਤਾਨੀ ਫ਼ੌਜ ਦੇ ਕਈ ਉੱਚ ਫ਼ੌਜੀ ਅਤੇ ਸਿਵਲੀਅਨ ਅਧਿਕਾਰੀ ਵੀ ਅੰਤਿਮ ਜਨਾਜ਼ੇ ਵਿਚ ਮੌਜੂਦ ਸਨ, ਜਿਸ ਨੇ ਕੌਮਾਂਤਰੀ ਪੱਧਰ ’ਤੇ ਪਾਕਿਸਤਾਨੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਨਾਪਾਕ ਗੱਠਜੋੜ ਦਾ ਪਰਦਾਫ਼ਾਸ਼ ਕੀਤਾ। 

 

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਐਸ.ਆਈ.ਆਰ: ਚੋਣ ਕਮਿਸ਼ਨ ਅਪੀਲੀ ਟ੍ਰਿਬਿਊਨਲਾਂ ਸਾਹਮਣੇ ਲੰਬਿਤ ਅਪੀਲਾਂ ਦਾ ਡਾਟਾ ਜਮ੍ਹਾਂ ਕਰੇ-ਸੁਪਰੀਮ ਕੋਰ... ਅਗਲੀ ਖ਼ਬਰ ਖੰਡ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸਰਕਾਰ ਨੇ ਆਯਾਤ ਕੀਤੀ ਜਾਣ ਵਾਲੀ ਕੱਚੀ ਖੰਡ ਬਾਰੇ ਬਦਲੇ ਨੇਮ
Ad Position 24