26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਯੂ.ਪੀ.ਆਈ. ਨੇ ਲਿਆਂਦਾ ਡਿਜੀਟਲ ਭੁਗਤਾਨ ਯਾਤਰਾ ’ਚ ਵੱਡਾ ਬਦਲਾਅ-ਮੋਦੀ

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਦੇ ਮੰਗਲਵਾਰ ਨੂੰ ਇਕ ਦਹਾਕਾ ਪੂਰਾ ਹੋਣ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਨੂੰ ਭਾਰਤ ਤੀ ....

Ad Position 21
No active advertisement
ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਦੇ ਮੰਗਲਵਾਰ ਨੂੰ ਇਕ ਦਹਾਕਾ ਪੂਰਾ ਹੋਣ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਨੂੰ ਭਾਰਤ ਤੀ ਡਿਜੀਟਲ ਭੁਗਤਾਨ ਯਾਤਰਾ ’ਚ ਵੱਡਾ ਬਦਲਾਅ ਲਿਆਉਣ ਦਾ ਜ਼ਰੀਆ ਕਰਾਰ ਦਿੱਤਾ। ਭਾਰਤੀ ਰਾਸ਼ਟਰੀ ਭੁਗਤਾਨ ਕਾਰਪੋਰੇਸ਼ਨ (ਐਨ.ਪੀ.ਸੀ.ਆਈ.) ਨੇ ਆਰ.ਬੀ.ਆਈ. ਦੀ ਨਿਗਰਾਨੀ ਹੇਠ 25 ਅਗਸਤ, 2016 ਨੂੰ ਯੂ.ਪੀ.ਆਈ. ਦੀ ਸ਼ੁਰੂਆਤ ਕੀਤੀ ਸੀ। ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਇਕ ਸੰਦੇਸ਼ ’ਚ ਲਿਖਿਆ ਕਿ ਇਕ ਦਹਾਕੇ ਪਹਿਲਾਂ ਯੂ.ਪੀ.ਆਈ. ਦੀ ਸ਼ੁਰੂਆਤ ਹੋਈ ਸੀ, ਜਿਸ ਨੇ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ’ਚ ਵੱਡਾ ਬਦਲਾਅ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਯੂ.ਪੀ.ਆਈ. ਦੀ ਵਿਆਪਕ ਪਹੁੰਚ ਹਰ ਭਾਰਤੀ ਲਈ ਫਖ਼ਰ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਯੂ.ਪੀ.ਆਈ. ਨਾਲ ਜੁੜੇ ਆਪਣੇ ਤਜਰਬੇ ਅਤੇ ਇਸ ਨਾਲ ਉਨ੍ਹਾਂ ਦੇ ਜੀਵਨ ’ਤੇ ਪਏ ਪ੍ਰਭਾਵ ਸਾਂਝੇ ਕਰਨ ਨੂੰ ਕਿਹਾ। ਵਿੱਤ ਮੰਤਰਾਲੇ ਨੇ ਵੀ ਇਸ ਸੰਬੰਧ ’ਚ ਜਾਰੀ ਬਿਆਨ ’ਚ ਕਿਹਾ ਕਿ ਯੂ.ਪੀ.ਆਈ. ਦੇ ਰਾਹੀਂ ਸਾਲਾਨਾ ਲੈਣ-ਦੇਣ ਦੀ ਗਿਣਤੀ 2025-26 ’ਚ 24,162 ਕਰੋੜ ਤੋਂ ਵੱਧ ਹੋ ਚੁੱਕੀ ਹੈ, ਜਦਕਿ 2016-17 ’ਚ ਇਹ 1078 ਕਰੋੜ ਸੀ ਭਾਵ ਇਸ ’ਚ ਤਕਰੀਬਨ 13 ਹਜ਼ਾਰ ਗੁਣਾ ਵਾਧਾ ਹੋਇਆ ਹੈ। ਇਸੇ ਸਮਾਂ ਹੱਦ ’ਚ ਲੈਣ-ਦੇਣ ਦਾ ਮੁੱਲ 4000 ਗੁਣਾ ਤੋਂ ਵੱਧ ਦੇ ਵਾਧੇ ਨਾਲ ਵੱਧ ਕੇ ਤਕਰੀਬਨ 314 ਲੱਖ ਕਰੋੜ ਰੁਪਏ ਹੋ ਗਿਆ, ਜੋ 2016-17 ’ਚ 7000 ਕਰੋੜ ਰੁਪਏ ਸੀ। ਬਿਆਨ ’ਚ ਅੱਗੇ ਕਿਹਾ ਗਿਆ ਕਿ ਯੂ.ਪੀ.ਆਈ. ਨਾਲ ਜੁੜੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਗਿਣਤੀ ’ਚ ਵੀ ਲਗਾਤਾਰ ਵਾਧਾ ਹੋਇਆ ਹੈ। ਸੰਚਾਲਨ ਦੇ ਪਹਿਲੇ ਸਾਲ 2016-17 ’ਚ 44 ਬੈਂਕ ਯੂ.ਪੀ.ਆਈ. ਨਾਲ ਜੁੜੇ ਸਨ, ਜਿਨ੍ਹਾਂ ਦੀ ਗਿਣਤੀ 2025-26 ’ਚ ਵਧ ਕੇ 703 ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਐਲ.ਪੀ.ਜੀ. ਅਤੇ ਐਲ.ਐਨ.ਜੀ. ਲਈ ਅਮਰੀਕਾ ਵੱਲ ਕੀਤਾ ਰੁਖ਼ ਅਗਲੀ ਖ਼ਬਰ ਪੱਛਮੀ ਬੰਗਾਲ ਐਸ.ਆਈ.ਆਰ: ਚੋਣ ਕਮਿਸ਼ਨ ਅਪੀਲੀ ਟ੍ਰਿਬਿਊਨਲਾਂ ਸਾਹਮਣੇ ਲੰਬਿਤ ਅਪੀਲਾਂ ਦਾ ਡਾਟਾ ਜਮ੍ਹਾਂ ਕਰੇ-ਸੁਪਰੀਮ ਕੋਰ...
Ad Position 24