26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤ-ਚੀਨ ਸਰਹੱਦੀ ਮੁੱਦੇ ਦਾ ਰਾਜਨੀਤਿਕ ਹੱਲ ਲੱਭਣ ਲਈ ਸਹਿਮਤ

ਬੀਜਿੰਗ, 25 ਅਗਸਤ (ਪੀ.ਟੀ.ਆਈ.)-ਭਾਰਤ ਨੇ ਚੀਨ ਨੂੰ ਸਮੁੱਚੇ ਦੁਵੱਲੇ ਸੰਬੰਧਾਂ ਲਈ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸ਼ਾਂਤੀ ਬਣਾਈ ਰੱਖਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ, ਕਿਉਂਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ....

Ad Position 21
No active advertisement
ਅਜੀਤ ਡੈਸਕ 26-08-2026

ਬੀਜਿੰਗ, 25 ਅਗਸਤ (ਪੀ.ਟੀ.ਆਈ.)-ਭਾਰਤ ਨੇ ਚੀਨ ਨੂੰ ਸਮੁੱਚੇ ਦੁਵੱਲੇ ਸੰਬੰਧਾਂ ਲਈ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸ਼ਾਂਤੀ ਬਣਾਈ ਰੱਖਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ, ਕਿਉਂਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਸਰਹੱਦ ਦੀ ਹੱਦਬੰਦੀ ਅਤੇ ਸਰਹੱਦ ਪਾਰ ਸਹਿਯੋਗ ’ਤੇ ਕੰਮ ਨੂੰ ਕਾਇਮ ਰੱਖਣ ’ਤੇ ਕੇਂਦ੍ਰਿਤ ਕਰਦਿਆਂ ਗੱਲਬਾਤ ਕੀਤੀ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਕਿ ਡੋਵਾਲ ਤੇ ਵਾਂਗ ਯੀ ਨੇ ਭਾਰਤ-ਚੀਨ ਸਰਹੱਦੀ ਸਵਾਲ ’ਤੇ ਖੁੱਲ੍ਹੀ ਅਤੇ ਡੂੰਘਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਸਮੁੱਚੇ ਅਤੇ ਲੰਬੇ ਸਮੇਂ ਦੇ ਹਿਤਾਂ ਦੇ ਸੰਦਰਭ ਵਿਚ ਮੁੱਦੇ ਦੇ ਰਾਜਨੀਤਿਕ ਹੱਲ ਦੀ ਮੰਗ ਕਰਨ ਲਈ ਆਪਣਾ ਕੰਮ ਜਾਰੀ ਰੱਖਣ ’ਤੇ ਸਹਿਮਤ ਹੋਏ । ਭਾਰਤ ਤੇ ਚੀਨ ਨੇ ਮੰਗਲਵਾਰ ਨੂੰ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਦੇ ਤਰੀਕਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ । ਦੋਵਾਂ ਦੇਸ਼ਾਂ ਨੇ ਸਰਹੱਦ ਦੀ ਹੱਦਬੰਦੀ ਸੰਬੰਧੀ ਗੱਲਬਾਤ ਨੂੰ ਅੱਗੇ ਵਧਾਉਣ ਅਤੇ ਸਰਹੱਦ ਪਾਰ ਸਹਿਯੋਗ ਜਾਰੀ ਰੱਖਣ ’ਤੇ ਵੀ ਜ਼ੋਰ ਦਿੱਤਾ। ਇਹ ਚਰਚਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਵਿਸ਼ੇਸ਼ ਪ੍ਰਤੀਨਿਧੀ ਵਾਰਤਾ ਦੇ 25ਵੇਂ ਦੌਰ ਦੌਰਾਨ ਹੋਈ । ਡੋਵਾਲ ਦੋ ਦਿਨਾਂ ਦੇ ਦੌਰੇ ’ਤੇ ਸੋਮਵਾਰ ਨੂੰ ਬੀਜਿੰਗ ਪਹੁੰਚੇ ਸਨ । ਇਹ ਵਾਰਤਾ ਅਜਿਹੇ ਸਮੇਂ ਹੋਈ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਆਗਾਮੀ ਬ੍ਰਿਕਸ ਸਿਖਰ ਸੰਮੇਲਨ ਲਈ ਭਾਰਤ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਮੀਟਿੰਗ ਦੀ ਸ਼ੁਰੂਆਤ ਮੌਕੇ ਡੋਵਾਲ ਨੇ ਕਿਹਾ ਕਿ ਭਾਰਤ-ਚੀਨ ਦੇ ਸੰਬੰਧ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸੁਖਾਵੇਂ ਮਾਹੌਲ ਨਾਲ ਹੈ । ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਐਲ.ਏ.ਸੀ. ’ਤੇ ਸ਼ਾਂਤੀ ਤੇ ਸਥਿਰਤਾ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ ਹੈ। ਡੋਵਾਲ ਨੇ ਦੋਵਾਂ ਦੇਸ਼ਾਂ ਵਿਚਕਾਰ ਲੋਕਾਂ ਨਾਲ ਜੁੜੇ ਸੰਬੰਧਾਂ ਵਿਚ ਹੋਈ ਤਰੱਕੀ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਨਾਥੂ ਲਾ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਦਾ ਸਫਲ ਪ੍ਰਬੰਧ ਅਤੇ ਤਿੰਨੋਂ ਰਵਾਇਤੀ ਰਸਤਿਆਂ ਰਾਹੀਂ ਸਰਹੱਦੀ ਵਪਾਰ ਦੀ ਮੁੜ ਸ਼ੁਰੂਆਤ ਨਾਲ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਠੋਸ ਲਾਭ ਮਿਲਿਆ ਹੈ । ਵਾਂਗ ਯੀ ਨੇ ਕਿਹਾ ਕਿ ਭਾਰਤ-ਚੀਨ ਸਬੰਧ ਹੁਣ ਸਿਰਫ਼ ਦੋਪੱਖੀ ਮਾਮਲਾ ਨਹੀਂ ਰਹੇ, ਸਗੋਂ ਇਨ੍ਹਾਂ ਦੀ ਵਿਸ਼ਵ ਪੱਧਰ ’ਤੇ ਵੀ ਰਣਨੀਤਕ ਮਹੱਤਤਾ ਹੈ । ਉਨ੍ਹਾਂ ਆਪਸੀ ਸੰਚਾਰ ਵਧਾਉਣ, ਭਰੋਸਾ ਮਜ਼ਬੂਤ ਕਰਨ ਅਤੇ ਮਤਭੇਦਾਂ ਨੂੰ ਢੁਕਵੇਂ ਢੰਗ ਨਾਲ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ । ਚੀਨੀ ਪੱਖ ਮੁਤਾਬਕ ਦੋਵਾਂ ਧਿਰਾਂ ਨੇ ਸਰਹੱਦ ਦੀ ਹੱਦਬੰਦੀ ਸੰਬੰਧੀ ਗੱਲਬਾਤ ਅੱਗੇ ਵਧਾਉਣ, ਸਰਹੱਦੀ ਪ੍ਰਬੰਧਨ ਮਜ਼ਬੂਤ ਕਰਨ, ਮੌਜੂਦਾ ਮਕੈਨਿਜ਼ਮਾਂ ਨੂੰ ਬਿਹਤਰ ਬਣਾਉਣ ਅਤੇ ਸਰਹੱਦ ਪਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਇਹ ਵਾਰਤਾ 2020 ਦੇ ਗਲਵਾਨ ਘਾਟੀ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਤਣਾਅ ਨੂੰ ਘਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ।­

Ad Position 22
No active advertisement
ਅਗਲੀ ਖ਼ਬਰ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਲਈ ਮਜ਼ਬੂਤ ਟੀਮ ਕਰਾਂਗੇ ਤਿਆਰ-ਬੀ. ਐਲ. ਸੰਤੋਸ਼
Ad Position 24