06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਲੋਚਿਸਤਾਨ ’ਚ 48 ਅੱਤਵਾਦੀ ਮਾਰੇ ਜਾਣ ਦਾ ਦਾਅਵਾ

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਖ਼ੁਫ਼ੀਆ ਜਾਣਕਾਰੀ ਆਧਾਰਿਤ ..

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਖ਼ੁਫ਼ੀਆ ਜਾਣਕਾਰੀ ਆਧਾਰਿਤ ਮੁਹਿੰਮਾਂ ਚਲਾ ਕੇ 48 ਕਥਿਤ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਫ਼ੌਜ ਦੇ ਬਿਆਨ ਅਨੁਸਾਰ ਇਹ ਅੱਤਵਾਦੀ ਫ਼ਿਤਨਾ ਅਲ-ਹਿੰਦੁਸਤਾਨ ਅਤੇ ਫ਼ਿਤਨਾ ਅਲ-ਖ਼ਵਾਰਿਜ ਨਾਲ ਸੰਬੰਧਿਤ ਸਨ। ਆਈ. ਐੱਸ. ਪੀ. ਆਰ. ਮੁਤਾਬਿਕ ਇਹ ਕਾਰਵਾਈਆਂ ਬਲੋਚਿਸਤਾਨ ਦੇ ਮਸਤੁੰਗ, ਕੋਇਟਾ, ਕਲਾਤ ਅਤੇ ਸਿਬੀ ਜ਼ਿਲ੍ਹਿਆਂ ‘ਚ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਕੋਇਟਾ ਦੇ ਸ਼ਾਬਾਨ ਇਲਾਕੇ ‘ਚ ਖ਼ੁਫ਼ੀਆ ਕਾਰਵਾਈ ਦੌਰਾਨ ਅੱਤਵਾਦੀਆਂ ਦੇ 4 ਟਿਕਾਣਿਆਂ ਦੀ ਪਛਾਣ ਕੀਤੀ ਅਤੇ ਭਾਰੀ ਗੋਲੀਬਾਰੀ ਮਗਰੋਂ 26 ਅੱਤਵਾਦੀਆਂ ਨੂੰ ਮਾਰ ਦਿੱਤਾ। ਮਸਤੁੰਗ ’ਚ ਹੋਈ ਇਕ ਝੜਪ ਦੌਰਾਨ 8 ਅੱਤਵਾਦੀ ਮਾਰੇ ਗਏ। ਮੌਕੇ ਤੋਂ ਭਾਰੀ ਮਾਤਰਾ ’ਚ ਗੋਲਾ-ਬਾਰੂਦ ਅਤੇ ਆਈ. ਈ. ਡੀ. ਵੀ ਬਰਾਮਦ ਕੀਤੇ ਗਏ। ਸਿਬੀ ਦੇ ਬਾਗ ਇਲਾਕੇ ’ਚ ਸੁਰੱਖਿਆ ਬਲਾਂ ਨੇ ਬਾਗ ਪੁਲਿਸ ਥਾਣੇ ’ਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 4 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ ਕਲਾਤ ’ਚ ਇਕ ਟਿਕਾਣੇ ‘ਤੇ ਛਾਪੇਮਾਰੀ ਦੌਰਾਨ 10 ਅੱਤਵਾਦੀ ਮਾਰੇ ਗਏ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਇਲਾਕੇ ‘ਚ ਬਾਕੀ ਸ਼ੱਕੀਆਂ ਦੇ ਸਫ਼ਾਏ ਲਈ ਸਰਚ ਆਪ੍ਰੇਸ਼ਨ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਰੂਸੀ ਹਮਲਿਆਂ ਨਾਲ ਯੂਕਰੇਨ ’ਚ 4 ਮੌਤਾਂ ਅਗਲੀ ਖ਼ਬਰ ਦਿਨੇਸ਼ ਸ਼ਰਮਾ ਅੰਡੇਮਾਨ ਤੇ ਨਿਕੋਬਾਰ ਦੇ ਉਪ ਰਾਜਪਾਲ ਨਿਯੁਕਤ
Ad Position 24