05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਖੇਡਾਂ ਲਈ ਪਹਿਲੀ ਵਾਰ ‘ਆਪ’ ਸਰਕਾਰ ਨੇ ਇਤਿਹਾਸਕ 1790 ਕਰੋੜ ਦਾ ਬਜਟ ਰੱਖਿਆ-ਮੁੱਖ ਮੰਤਰੀ ਬਠਿੰਡਾ ਤੋਂ ਹੋਈ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਸਮੀ ਸ਼ੁਰੂਆਤ

ਬਠਿੰਡਾ, 5 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4’ ਦਾ ਰਸਮੀ ਆਗਾਜ਼ ਇਕ ਵਿਸ਼ੇਸ਼ ਰੰਗਾਰੰਗ ਸਮਾਰੋਹ ਦੌਰਾਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਤੋਂ ਕੀਤਾ ਗਿਆ। ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਰਾਸ਼ਟਰ ਮੰਡਲ ਤਗਮਾ ਜੇਤੂ ਹਰਜਿੰਦਰ ਕੌਰ ਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਦੇ ਚੈੱਕ ਦਿੱਤੇ
ਬਠਿੰਡਾ, 5 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4’ ਦਾ ਰਸਮੀ ਆਗਾਜ਼ ਇਕ ਵਿਸ਼ੇਸ਼ ਰੰਗਾਰੰਗ ਸਮਾਰੋਹ ਦੌਰਾਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਤੋਂ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਰੰਗ-ਬਿਰੰਗੇ ਗੁਬਾਰੇ ਆਸਮਾਨ ਵਿਚ ਛੱਡੇ, ਉਪਰੰਤ ਸੂਬੇ ਦੇ 23 ਜ਼ਿਲ੍ਹਿਆਂ ’ਚੋਂ ਪੁੱਜੇ ਖਿਡਾਰੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ ਓਲੰਪੀਅਨ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਓਲੰਪੀਅਨ ਖਿਡਾਰੀ ਮਸ਼ਾਲ ਲੈ ਕੇ ਖੇਡ ਮੈਦਾਨ ਵਿਚ ਪੁੱਜੇ, ਜਿਸ ਨਾਲ ਸਾਰਾ ਮਾਹੌਲ ਖੇਡ ਜਜ਼ਬੇ ਨਾਲ ਝੂਮ ਉੱਠਿਆ। ਸਮਾਰੋਹ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਤੇ ਕੁਲਵਿੰਦਰ ਬਿੱਲਾ ਵਲੋਂ ਆਪਣੇ ਗੀਤਾਂ ਨਾਲ ਰੰਗ ਬੰਨਿਆ ਗਿਆ।

ਗੁਰਦਾਸ ਮਾਨ ਦੀ ਗਾਇਕੀ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਦੇ ਗੀਤਾਂ ਨੇ ਪੰਜਾਬੀ ਗੀਤਾਂ ਨੂੰ ਸਰਹੱਦਾਂ ਤੋਂ ਪਾਰ ਪਹੁੰਚਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਪੰਜਾਬ ਦਾ ਅਸਲ ਰੰਗ ਦੇਖਣ ਨੂੰ ਮਿਲੇਗਾ। ਇਨ੍ਹਾਂ ਖੇਡਾਂ ਵਿਚ ਤਿੰਨ-ਤਿੰਨ ਪੀੜ੍ਹੀਆਂ ਇਕੱਠੀਆਂ ਖੇਡਦੀਆਂ ਨਜ਼ਰ ਆਉਣਗੀਆਂ, ਜੋ ਪੰਜਾਬ ਦੀ ਖੇਡਾਂ ਨਾਲ ਜੁੜੀ ਮਜ਼ਬੂਤ ਵਿਰਾਸਤ ਦੀ ਤਸਵੀਰ ਪੇਸ਼ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਆਪ ਸਰਕਾਰ ਨੇ ਖੇਡਾਂ ਲਈ ਸਾਢੇ 1200 ਕਰੋੜ ਰੁਪਏ ਦੀ ਇਨਾਮ ਰਾਸ਼ੀ ਰੱਖੀ ਹੈ ਤੇ ਖੇਡਾਂ ਦਾ ਬਜਟ 1790 ਕਰੋੜ ਰੱਖਿਆ ਗਿਆ ਹੈ, ਤਾਂ ਜੋ ਸਾਡੇ ਖਿਡਾਰੀ ਮੁੱਢ ਵਿਚ ਹੀ ਚੰਗੀ ਮੁਹਾਰਤ ਹਾਸਲ ਕਰ ਸਕਣ। ਅਸੀਂ ਖਿਡਾਰੀਆਂ ਨੂੰ ਜਿੱਤਣ ਬਾਅਦ ਨਹੀਂ ਸਗੋਂ ਪਹਿਲਾਂ ਤਿਆਰੀ ਲਈ ਵੀ ਕਰੋੜਾਂ ਦੇ ਫ਼ੰਡ ਦੇ ਰਹੇ ਹਾਂ ਤੇ ਜਿੱਤਣ ਦੇ ਤੁਰੰਤ ਬਾਅਦ ਕਰੋੜਾਂ ਦੀ ਵੱਖਰੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਕਾਮਨਵੈਲਥ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀ ਲਵਪ੍ਰੀਤ ਸਿੰਘ ਅਤੇ ਹਰਜਿੰਦਰ ਕੌਰ ਨੂੰ 50-50 ਲੱਖ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 39 ਤਰ੍ਹਾਂ ਦੀਆਂ ਖੇਡਾਂ ਵਿਚ 10 ਲੱਖ ਖਿਡਾਰੀਆਂ ਨੂੰ ਮੈਦਾਨਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਤੇ ਪਹਿਲੀ ਵਾਰ ਚਾਰ ਪੈਰਾਸਪੋਰਟਸ ਵੀ ਕਰਵਾਈਆ ਜਾਣਗੀਆਂ ਤੇ ਇਸ ਤੋਂ ਇਲਾਵਾ ਪਹਿਲੀ ਵਾਰ ਲੜਕੇ ਲੜਕੀਆਂ ਲਈ ਟੈਨਿਸ ਬਾਲ ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਿਲ ਕੀਤਾ ਗਿਆ ਹੈ। ਪਹਿਲੀ ਬਾਰ ਵੈਟਰਨ ਖਿਡਾਰੀਆਂ ਨੂੰ ਵੀ ਨਗਦ ਇਨਾਮ ਦਿੱਤੇ ਜਾਣਗੇ। ਇਸ ਦੌਰਾਨ ਸਕੂਲੀ ਬੱਚਿਆਂ ਵਲੋਂ ਰੰਗਾਂ-ਰੰਗ ਪ੍ਰੋਗਰਾਮ ਤੇ ਵੱਖ-ਵੱਖ ਕਲਾਕਾਰਾਂ ਵਲੋਂ ਵਿਰਾਸਤੀ ਖੇਡਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਤਰੁਣਪ੍ਰੀਤ ਸਿੰਘ ਸੌਂਦ, ਪ੍ਰਸਿੱਧ ਫ਼ਿਲਮ ਅਦਾਕਾਰ ਬਿੰਨੂ ਢਿੱਲੋਂ, ਪੀ.ਸੀ.ਏ. ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਨਵਦੀਪ ਸਿੰਘ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਇੰਦਰਜੀਤ ਮਾਨ, ਹਰਮੰਦਰ ਸਿੰਘ ਬਰਾੜ ਸਮੇਤ ਹੋਰ ਸ਼ਖ਼ਸਿਅਤਾਂ ਮੌਜੂਦ ਸਨ। 

 

Ad Position 22
No active advertisement
ਪਿਛਲੀ ਖ਼ਬਰ ਜਨਰਲ ਮੁਨੀਰ ਨੂੰ ਮਿਲੀ ਪਾਕਿ ਫ਼ੌਜ ’ਚ ਤਿੰਨਾਂ ਸੈਨਾਵਾਂ ਦੀ ਕਮਾਨ ਹੁਣ ਕਾਨੂੰਨ ਮੁਤਾਬਿਕ ਥਲ ਸੈਨਾ ਕੋਲ ਹੋਵੇਗੀ ਪ੍ਰਮਾਣ... ਅਗਲੀ ਖ਼ਬਰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ
Ad Position 24