06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨਿਪਾਲ ’ਚ 10 ਦਿਨਾਂ ਬਾਅਦ 2 ਹੋਰ ਜ਼ਿੰਦਾ ਮਿਲੇ ਮ੍ਰਿਤਕਾਂ ਦੀ ਗਿਣਤੀ 1,344 ਹੋਈ, ਲਗਭਗ 5,000 ਅਜੇ ਵੀ ਲਾਪਤਾ

ਕਠਮੰਡੂ, 5 ਸਤੰਬਰ (ਯੂ.ਐਨ.ਆਈ./ ਪੀ. ਟੀ. ਆਈ.)-ਨਿਪਾਲ ਵਿਚ ਉੱਪਰੀ ਤ੍ਰਿਸ਼ੂਲੀ-1 ਹਾਈਡ੍ਰੋਪਾਵਰ ਪ੍ਰੋਜੈਕਟ ਵਿਚ ਇਕ ਸੁਰੰਗ ਵਿਚੋਂ ਇਕ ਚੀਨੀ ਨਾਗਰਿਕ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਜਦੋਂ ਕਿ ਨੁਵਾਕੋਟ ਜ਼ਿਲ੍ਹੇ ਵਿਚ ਇਕ 60 ਸਾਲਾ ਔਰਤ ਨੂੰ ਮਲਬੇ ਹੇਠੋਂ ਜ਼ਿੰਦਾ ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਕਠਮੰਡੂ, 5 ਸਤੰਬਰ (ਯੂ.ਐਨ.ਆਈ./ ਪੀ. ਟੀ. ਆਈ.)-ਨਿਪਾਲ ਵਿਚ ਉੱਪਰੀ ਤ੍ਰਿਸ਼ੂਲੀ-1 ਹਾਈਡ੍ਰੋਪਾਵਰ ਪ੍ਰੋਜੈਕਟ ਵਿਚ ਇਕ ਸੁਰੰਗ ਵਿਚੋਂ ਇਕ ਚੀਨੀ ਨਾਗਰਿਕ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਜਦੋਂ ਕਿ ਨੁਵਾਕੋਟ ਜ਼ਿਲ੍ਹੇ ਵਿਚ ਇਕ 60 ਸਾਲਾ ਔਰਤ ਨੂੰ ਮਲਬੇ ਹੇਠੋਂ ਜ਼ਿੰਦਾ ਬਾਹਰ ਕੱਢਿਆ ਗਿਆ। ਦੇਸ਼ ਦੇ ਉੱਤਰੀ ਖੇਤਰ ’ਚ ਆਏ ਭਿਆਨਕ ਹੜ੍ਹ ਤੋਂ ਇਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਸ਼ਾਨਦਾਰ ਬਚਾਅ ਕਾਰਜਾਂ ’ਚ ਇਕ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸ ਤ੍ਰਸਾਦੀ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1,344 ਹੋ ਗਈ ਹੈ, ਤੇ ਲਗਭਗ 5000 ਅਜੇ ਵੀ ਲਾਪਤਾ ਹਨ। ਨਿਪਾਲੀ ਫੌਜ ਨੇ ਕਿਹਾ ਕਿ ਲੁਹੈਤਾਓ ਵਜੋਂ ਪਛਾਣਿਆ ਗਿਆ ਚੀਨੀ ਵਿਅਕਤੀ, ਸੁਰੰਗ ਦੇ ਅੰਦਰ ਲਗਭਗ 225 ਮੀਟਰ ਦੀ ਡੂੰਘਾਈ ’ਤੇ ਮਿਲਿਆ ਤੇ ਸ਼ਨੀਵਾਰ ਦੁਪਹਿਰ 1.30 ਵਜੇ ਦੇ ਕਰੀਬ ਬਚਾਇਆ ਗਿਆ।

ਉਸ ਨੂੰ ਡਾਕਟਰੀ ਮੁਲਾਂਕਣ ਤੇ ਹੋਰ ਦੇਖਭਾਲ ਲਈ ਲਿਜਾਇਆ ਗਿਆ, ਜਦੋਂ ਕਿ ਸੁਰੰਗ ਦੇ ਅੰਦਰ ਖੋਜ ਤੇ ਬਚਾਅ ਕਾਰਜ ਜਾਰੀ ਹਨ। ਨਿਪਾਲ ਦੇ ਨੁਵਾਕੋਟ ਜ਼ਿਲ੍ਹੇ ਦੇ ਬੇਤਰਾਵਤੀ ’ਚ ਇਕ 60 ਸਾਲਾ ਔਰਤ ਨੂੰ ਮਲਬੇ ਹੇਠ ਦੱਬੇ ਇਕ ਚਾਰ ਮੰਜ਼ਿਲਾ ਘਰ ਦੀ ਉੱਪਰਲੀ ਮੰਜ਼ਿਲ ਤੋਂ ਜ਼ਿੰਦਾ ਬਾਹਰ ਕੱਢਿਆ ਗਿਆ, ਜੋ ਲਗਾਤਾਰ 10 ਦਿਨਾਂ ਤੱਕ ਉੱਥੇ ਫਸੀ ਰਹੀ। ਚੰਡਿਕਾ ਸ਼੍ਰੇਸ਼ਠ ਵਜੋਂ ਪਛਾਣੀ ਗਈ ਔਰਤ ਨੂੰ ਬੇਹੋਸ਼ ਹਾਲਤ ’ਚ ਪਾਇਆ ਗਿਆ ਤੇ ਬਿਦੁਰ ਨਗਰਪਾਲਿਕਾ-10 ਦੇ ਘਰ ਤੋਂ ਬਚਾਇਆ ਗਿਆ। 
ਪੁਲਿਸ ਨੇ 2,272 ਡੀ.ਐਨ.ਏ. ਨਮੂਨੇ ਇਕੱਠੇ ਕੀਤੇ ਪੁਲਿਸ ਨੇ ਹੁਣ ਤੱਕ 1,260 ਲਾਸ਼ਾਂ ਤੋਂ ਤੇ 1,012 ਰਿਸ਼ਤੇਦਾਰਾਂ ਤੋਂ ਕੁੱਲ 2,272 ਡੀ.ਐਨ.ਏ. ਨਮੂਨੇ ਇਕੱਠੇ ਕੀਤੇ ਤਾਂ ਜੋ ਆਫ਼ਤ ’ਚ ਮਾਰੇ ਗਏ ਲੋਕਾਂ ਦੀ ਪਛਾਣ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਡੀ.ਐਨ.ਏ. ਨਮੂਨੇ ਇਕੱਠੇ ਕਰਨ ਤੇ ਹੋਰ ਪਛਾਣ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ 1,030 ਲਾਸ਼ਾਂ ਨੂੰ ਦਫ਼ਨਾਇਆ ਗਿਆ। ਇਸ ਅੰਕੜੇ ਵਿਚ 222 ਔਰਤਾਂ, 355 ਪੁਰਸ਼ ਤੇ 453 ਹੋਰ ਲਾਸ਼ਾਂ ਸ਼ਾਮਿਲ ਹਨ, ਜਿਨ੍ਹਾਂ ਦੇ ਲਿੰਗ ਦੀ ਪਛਾਣ ਨਹੀਂ ਹੋ ਸਕੀ ਹੈ।

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਵਲੋਂ ਵਿਸ਼ਵ ਦੇ ਨਕਸ਼ੇ ’ਚ ਵੱਡੀ ਤਬਦੀਲੀ ਨੂੰ ਮਨਜ਼ੂਰੀ ਭਾਰਤ ਨੇ ਪ੍ਰਸਤਾਵ ਦੇ ਹੱਕ ’ਚ ਪਾਈ ਵੋਟ, ਅਮਰੀ... ਅਗਲੀ ਖ਼ਬਰ ਜਨਰਲ ਮੁਨੀਰ ਨੂੰ ਮਿਲੀ ਪਾਕਿ ਫ਼ੌਜ ’ਚ ਤਿੰਨਾਂ ਸੈਨਾਵਾਂ ਦੀ ਕਮਾਨ ਹੁਣ ਕਾਨੂੰਨ ਮੁਤਾਬਿਕ ਥਲ ਸੈਨਾ ਕੋਲ ਹੋਵੇਗੀ ਪ੍ਰਮਾਣ...
Ad Position 24