ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)-ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਕਥਿਤ ਐਸ.ਟੀ.ਪੀ.(ਸੀਵਰੇਜ ਟ੍ਰੀਟਮੈਂਟ ਪਲਾਂਟ) ਘੁਟਾਲੇ ਵਿਚ ਗ੍ਰਿਫ਼ਤਾਰ 5 ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ‘ਆਪ’ ਆਗੂ ਤੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਹੈ। ਇਹ ਮਾਮਲਾ ਦਿੱਲੀ ਜਲ ਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਟੈਂਡਰ ਵਿਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ। ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਸੀ.ਈ.ਓ. ਉਦਿਤ ਪ੍ਰਕਾਸ਼ ਰਾਏ, ਨਾਗੇਂਦਰ ਯਾਦਵ, ਰਾਜ ਕੁਮਾਰ ,ਪੰਕਜ ਵਰਮਾ ਅਤੇ ਅੰਕਿਤ ਸ੍ਰੀਵਾਸਤਵ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਸਾਰੇ ਮੁਲਜ਼ਮਾਂ ਨੂੰ 2-2 ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ਦੇਣ ’ਤੇ ਰਿਹਾਅ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 3 ਸਤੰਬਰ ਨੂੰ ਅਦਾਲਤ ਨੇ ਸਤੇਂਦਰ ਜੈਨ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਸੀ।
ਸਤੇਂਦਰ ਜੈਨ ਤੋਂ ਬਾਅਦ 5 ਹੋਰ ਮੁਲਜ਼ਮਾਂ ਨੂੰ ਵੀ ਮਿਲੀ ਜ਼ਮਾਨਤ
ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)-ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਕਥਿਤ ਐਸ.ਟੀ.ਪੀ.(ਸੀਵਰੇਜ ਟ੍ਰੀਟਮੈਂਟ ਪਲਾਂਟ) ਘੁਟਾਲੇ ਵਿਚ ਗ੍ਰਿਫ਼ਤਾਰ 5 ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ...
ਅਜੀਤ ਡੈਸਕ
10-09-2026