09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਜਪਾ ਨੂੰ ਬੰਗਾਲ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਮਿਲੇ 1472 ਕਰੋੜ ਰੁਪਏ

ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਨੂੰ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 1472.8 ਕਰੋੜ ਰੁਪਏ ਮਿਲੇ ਸਨ। ਇਹ ਜਾਣਕਾਰੀ ਭਾਜਪਾ ਵਲੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਨੂੰ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 1472.8 ਕਰੋੜ ਰੁਪਏ ਮਿਲੇ ਸਨ। ਇਹ ਜਾਣਕਾਰੀ ਭਾਜਪਾ ਵਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਚੋਣ ਖ਼ਰਚੇ ਦੇ ਬਿਊਰੇ ਤੋਂ ਸਾਹਮਣੇ ਆਈ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ ਨਾਲ ਜੁੜੇ ਅੰਕੜੇ ਹੀ ਜਨਤਕ ਕੀਤੇ। ਭਾਜਪਾ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ 6 ਮਈ 2026 ਨੂੰ ਚੋਣਾਂ ਖ਼ਤਮ ਹੋਣ ’ਤੇ ਪਾਰਟੀ ਦਾ ਕਲੋਜਿੰਗ ਬੈਲੈਂਸ ਵੱਧ ਕੇ 7,627.2 ਕਰੋੜ ਰੁਪਏ ਹੋ ਗਿਆ ਜਦਕਿ 15 ਮਾਰਚ 2026 ਨੂੰ ਇਹ 6722.6 ਕਰੋੜ ਰੁਪਏ ਸੀ। ਇਸ ’ਚ ਭਾਜਪਾ ਦੇ ਕੇਂਦਰੀ ਹੈੱਡਕੁਆਰਟਰ ਅਤੇ ਸੰਬੰਧਿਤ ਰਾਜਾਂ ਦੇ ਜ਼ਿਲ੍ਹਾ ਯੂਨਿਟ ਵੀ ਸ਼ਾਮਿਲ ਸਨ। ਭਾਜਪਾ ਨੇ ਕੇਂਦਰੀ ਹੈੱਡਕੁਆਰਟਰ ਨਾਲ ਸੰਬੰਧਿਤ ਰਾਜਾਂ ਅਤੇ ਜ਼ਿਲ੍ਹਾ ਯੂਨਿਟਾਂ ਨਾਲ ਮਿਲ ਕੇ ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ’ਚ ਕੁੱਲ 160 ਕਰੋੜ ਰੁਪਏ ਖ਼ਰਚ ਕੀਤੇ। ਇਨ੍ਹਾਂ ’ਚੋਂ ਸਭ ਤੋਂ ਵੱਧ ਖ਼ਰਚ 96.3 ਕਰੋੜ ਰੁਪਏ ਅਤੇ ਪੁਡੂਚੇਰੀ ’ਚ 11.9 ਕਰੋੜ ਰੁਪਏ ਖ਼ਰਚ ਕੀਤੇ। ਜਾਣਕਾਰੀ ਮੁਤਾਬਿਕ ਪਾਰਟੀ ਨੇ ਤਕਰੀਬਨ 130.4 ਕਰੋੜ ਰੁਪਏ ਆਮ ਚੋਣ ਪ੍ਰਚਾਰ ’ਤੇ ਅਤੇ 29.6 ਕਰੋੜ ਰੁਪਏ ਉਮੀਦਵਾਰਾਂ ਨੂੰ ਇਕਮੁਸ਼ਤ ਭੁਗਤਾਨ ਅਤੇ ਉਨ੍ਹਾਂ ਦੇ ਅਪਰਾਧਕ ਮਾਮਲਿਆਂ ਨਾਲ ਜੁੜੀ ਜਾਣਕਾਰੀ ਦੇ ਪ੍ਰਚਾਰ ’ਤੇ ਖ਼ਰਚ ਕੀਤੇ। ਸੂਬਿਆਂ ਮੁਤਾਬਿਕ ਅਸਾਮ ’ਚ ਭਾਜਪਾ ਨੇ ਆਮ ਪਾਰਟੀ ਪ੍ਰਚਾਰ ’ਤੇ 76.7 ਕਰੋੜ ਰੁਪਏ ਖ਼ਰਚ ਕੀਤੇ, ਜਿਨ੍ਹਾਂ ’ਚ ਕੇਂਦਰੀ ਹੈੱਡਕੁਆਰਟਰ ਵਲੋਂ ਖ਼ਰਚ ਕੀਤੇ 23.1 ਕਰੋੜ ਵੀ ਸ਼ਾਮਿਲ ਹਨ। ਸਟਾਰ ਪ੍ਰਚਾਰਕਾਂ ਦੀ ਯਾਤਰਾ ’ਤੇ 27.3 ਕਰੋੜ ਰੁਪਏ, ਇਸ਼ਤਿਹਾਰਾਂ ’ਤੇ 37 ਕਰੋੜ ਰੁਪਏ, ਪ੍ਰਚਾਰ ਸਮੱਗਰੀ ’ਤੇ 8.9 ਕਰੋੜ ਰੁਪਏ ਅਤੇ ਹੋਰਨਾਂ ’ਤੇ 2.3 ਕਰੋੜ ਰੁਪਏ ਖ਼ਰਚ ਕੀਤੇ। ਤਾਮਿਲਨਾਡੂ ’ਚ ਭਾਜਪਾ ਨੇ ਆਮ ਪਾਰਟੀ ਪ੍ਰਚਾਰ ਲਈ 44.5 ਕਰੋੜ ਰੁਪਏ ਖ਼ਰਚ ਕੀਤੇ ਜਦਕਿ ਉਮੀਦਵਾਰ ’ਤੇ 7 ਕਰੋੜ ਰੁਪਏ ਖ਼ਰਚ ਕੀਤੇ। ਇਹੋ ਚੋਣਾਂ ਲਈ ਕਾਂਗਰਸ ਵਲੋਂ ਪਹਿਲਾਂ ਜਾਰੀ ਕੀਤੇ ਚੋਣ ਖ਼ਰਚੇ ਦੇ ਬਿਊਰੇ ’ਚ ਕੁੱਲ 248.6 ਕਰੋੜ ਰੁਪਏ ਖ਼ਰਚ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਅਤੇ ਕੇਰਲ ਦੇ ਚੋਣ ਖ਼ਰਚੇ ਨਾਲ ਜੁੜੇ ਭਾਜਪਾ ਦੇ ਅੰਕੜੇ ਅਜੇ ਜਨਤਕ ਨਹੀਂ ਕੀਤੇ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਰਾਹਤ ਸਮੱਗਰੀ ਤੇ ਉਪਕਰਨਾਂ ਦੀ ਇਕ ਹੋਰ ਖੇਪ ਨਿਪਾਲ ਭੇਜੀ ਅਗਲੀ ਖ਼ਬਰ ਸਤੇਂਦਰ ਜੈਨ ਤੋਂ ਬਾਅਦ 5 ਹੋਰ ਮੁਲਜ਼ਮਾਂ ਨੂੰ ਵੀ ਮਿਲੀ ਜ਼ਮਾਨਤ
Ad Position 24