ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿਚ ਬੀਤੇ ਦਿਨੀਂ ਢਹਿ ਗਈ ਪੰਜ ਮੰਜ਼ਿਲਾ ਇਮਾਰਤ ਦੇ ਨਾਲ ਵਾਲੀ ਖ਼ਤਰਨਾਕ ਇਮਾਰਤ (ਇਮਾਰਤ ਨੰਬਰ 13 ) ਨੂੰ ਨਗਰ ਨਿਗਮ ਨੇ ਖਾਲੀ ਕਰਾ ਕੇ ਇਸ ਨੂੰ ਤੋੜਨ ਦਾ ਕੰਮ ਸ਼ਰੂ ਕਰ ਦਿੱਤਾ ਹੈ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਅਦ ਇਸ ਪੂਰੇ ਇਲਾਕੇ ਦੇ ਵਿਚ ਹੜਕੰਪ ਮੱਚਿਆ ਹੋਇਆ ਹੈ। ਇਸ ਦੇ ਆਸ ਪਾਸ ਦੇ ਹੋਰ ਪੀ. ਜੀ. ਅਤੇ ਹੋਸਟਲਾਂ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਢਾਹੀ ਜਾ ਰਹੀ ਇਮਾਰਤ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਨੂੰ ਕਮਜ਼ੋਰ ਅਤੇ ਅਣਸੁਰੱਖਿਅਤ ਐਲਾਨਿਆ ਗਿਆ। ਇਹ ਜੋ ਇਮਾਰਤ ਢਾਹੀ ਜਾ ਰਹੀ ਹੈ ਇਸ ਵਿਚਲੇ ਹੋਸਟਲੇ ਦੇ ਵਿਚ ਲੜਕੀਆਂ ਰਹਿੰਦੀਆਂ ਸਨ। ਇਨ੍ਹਾਂ ਨੂੰ ਇਥੋਂ ਹਟਾ ਕੇ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ ਅਤੇ ਹੁਣ ਤੀਕ 24 ਤੋਂ ਜ਼ਿਆਦਾ ਨਾਜਾਇਜ਼ ਅਤੇ ਅਣਸੁਰੱਖਿਅਤ ਸੰਪਤੀਆਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਕੁਝ ਨੂੰ ਸੀਲ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਖੇਤਰਾਂ ਦੇ ਵਿਚ ਚਲ ਰਹੇ ਪੀ. ਜੀ. ਤੇ ਹੋਸਟਲਾਂ ਦੇ ਲਈ ਸਖ਼ਤ ਸੁਰੱਖਿਆ ਨਿਯਮ ਅਤੇ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਗਈ ਹੈ। ਦਿੱਲੀ ਦੇ ਉਪਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਸਾਰੇ ਪੀ. ਜੀ. ਹੋਸਟਲਾਂ ਤੇ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਦੇ ਪ੍ਰਤੀ ਆਦੇਸ਼ ਜਾਰੀ ਕੀਤਾ ਹੈ ਅਤੇ ਪੁਲਿਸ ਦੇ ਏ. ਸੀ. ਪੀ., ਐਸ. ਐਚ. ਓ. ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਲਾਕਿਆਂ ’ਚ ਜਾ ਕੇ ਵਿਦਿਆਰਥੀਆਂ ਨਾਲ ਗੱਲ ਕਰਕੇ ਉਨ੍ਹਾਂ ਦੀ ਸਮੱਸਿਆ ਸਣਨ। ਇਸ ਤੋਂ ਇਲਾਵਾ ਉਪ-ਰਾਜਪਾਲ ਨੇ ਇਹ ਵੀ ਆਦੇਸ਼ ਵਿਚ ਇਹ ਵੀ ਕਿਹਾ ਹੈ ਕਿ ਪੂਰੀ ਸਥਿਤੀ ਦੀ ਰਿਪੋਰਟ 20 ਸਤੰਬਰ ਤੱਕ ਜ਼ਰੂਰ ਸੌਂਪਣ।
ਦਿੱਲੀ ’ਚ ਹਾਦਸੇ ਵਾਲੀ ਇਮਾਰਤ ਦੇ ਨਾਲ ਵਾਲੀ ਇਮਾਰਤ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿਚ ਬੀਤੇ ਦਿਨੀਂ ਢਹਿ ਗਈ ਪੰਜ ਮੰਜ਼ਿਲਾ ਇਮਾਰਤ ਦੇ ਨਾਲ ਵਾਲੀ ਖ਼ਤਰਨਾਕ ਇਮਾਰਤ (ਇਮਾਰਤ ਨੰਬਰ 13 ) ਨੂੰ ਨਗਰ ਨਿਗਮ ਨੇ ਖਾਲੀ ...
ਅਜੀਤ ਡੈਸਕ
10-09-2026