11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਮਰੀਕਾ ਵਲੋਂ ਐਚ-1ਬੀ ਕਾਮਿਆਂ ਲਈ 60 ਦਿਨਾਂ ਦੀ ‘ਗ੍ਰੇਸ ਪੀਰੀਅਡ’ ਖ਼ਤਮ ਕਰਨ ਦਾ ਨਵਾਂ ਨਿਯਮ ਤਜਵੀਜ਼

ਵਾਸ਼ਿੰਗਟਨ, 10 ਸਤੰਬਰ (ਪੀ.ਟੀ.ਆਈ.)-ਅਮਰੀਕਾ ਨੇ ਵੀਰਵਾਰ ਨੂੰ ਇਕ ਨਵਾਂ ਨਿਯਮ ਤਜਵੀਜ਼ ਕੀਤਾ ਹੈ ਜਿਸ ਤਹਿਤ ਕੁਝ ਵਿਦੇਸ਼ੀ ਕਾਮਿਆਂ (ਜਿਨ੍ਹਾਂ ’ਚ ਐਚ-1ਬੀ ਵੀਜ਼ਾ ਵਾਲੇ ਹੁਨਰਮੰਦ ਕਾਮੇ ਵੀ ਸ਼ਾਮਿਲ ਹਨ) ਨੂੰ ਨੌਕਰੀ ਜਾਣ ਤੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਵਾਸ਼ਿੰਗਟਨ, 10 ਸਤੰਬਰ (ਪੀ.ਟੀ.ਆਈ.)-ਅਮਰੀਕਾ ਨੇ ਵੀਰਵਾਰ ਨੂੰ ਇਕ ਨਵਾਂ ਨਿਯਮ ਤਜਵੀਜ਼ ਕੀਤਾ ਹੈ ਜਿਸ ਤਹਿਤ ਕੁਝ ਵਿਦੇਸ਼ੀ ਕਾਮਿਆਂ (ਜਿਨ੍ਹਾਂ ’ਚ ਐਚ-1ਬੀ ਵੀਜ਼ਾ ਵਾਲੇ ਹੁਨਰਮੰਦ ਕਾਮੇ ਵੀ ਸ਼ਾਮਿਲ ਹਨ) ਨੂੰ ਨੌਕਰੀ ਜਾਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਮਿਲਣ ਵਾਲੀ 60 ਦਿਨਾਂ ਦੀ ‘ਗ੍ਰੇਸ ਪੀਰੀਅਡ’ (ਵਧੇਰੇ ਸਮੇਂ ਦੀ ਛੋਟ) ਨੂੰ ਖਤਮ ਕੀਤਾ ਜਾਵੇਗਾ। ਇਸ ਕਦਮ ਦਾ ਵੱਡਾ ਅਸਰ ਤਕਨੀਕੀ ਕੰਪਨੀਆਂ ਦੁਆਰਾ ਰੱਖੇ ਗਏ ਭਾਰਤੀ ਤਕਨਾਲੋਜੀ ਕਾਮਿਆਂ ਅਤੇ ਐਚ-1ਬੀ ਵੀਜ਼ਾ ’ਤੇ ਮੌਜੂਦ ਹੋਰ ਲੋਕਾਂ ’ਤੇ ਪਵੇਗਾ। ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ’ਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਇਸ ’ਤੇ ਨਿਰਭਰ ਕਰਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਔਰਤ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਚ ਐੱਨ.ਡੀ.ਆਰ.ਐੱਫ ਵਲੋਂ ਸਕੂਲ ਸੁਰੱਖਿਆ ਪ੍ਰੋਗਰਾਮ
Ad Position 24