30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬ ’ਚ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਲੋੜੀਂਦਾ ਫਰੀਦਾਬਾਦ ਤੋਂ ਗ੍ਰਿਫ਼ਤਾਰ

ਫਰੀਦਾਬਾਦ, 29 ਅਕਤੂਬਰ (ਪੀ.ਟੀ.ਆਈ.)-ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਆਈ.ਐਸ.ਆਈ.’ ਨਾਲ ਸੰਬੰਧ ਹੋਣ ਦੇ ਸ਼ੱਕੀ ਅਤੇ ਪੰਜਾਬ ’ਚ ਗ੍ਰਨੇਡ ਹਮਲੇ ਦੇ ਮਾਮਲੇ ’ਚ ਲੋੜੀਂਦੇ ਵਿਅਕਤੀ ਨੂੰ ਇਥੋਂ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਕੁਲਵੰਤ ਸਿੰਘ ਦੇ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨਾਲ ਸੰਬੰਧ ਹਨ। ਇਹ ਪਾਕਿਸਤਾਨ-ਅਧਾਰਿਤ ਇਕ ਅਜਿਹਾ ਅੱਤਵਾਦੀ ਨੈੱਟਵਰਕ ਹੈ ਜੋ ਪੂਰੇ ਭਾਰਤ ’ਚ ਗ੍ਰਨੇਡ, ਆਈ.ਈ.ਡੀ. ਤੇ ਪੈਟਰੋਲ ਬੰਬ ਹਮਲਿਆਂ ਦੇ ਨਾਲ-ਨਾਲ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ’ਚ ਸ਼ਾਮਿਲ ਰਿਹਾ ...

Ad Position 21
No active advertisement
ਅਜੀਤ ਡੈਸਕ 30-10-2026

ਫਰੀਦਾਬਾਦ, 29 ਅਕਤੂਬਰ (ਪੀ.ਟੀ.ਆਈ.)-ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਆਈ.ਐਸ.ਆਈ.’ ਨਾਲ ਸੰਬੰਧ ਹੋਣ ਦੇ ਸ਼ੱਕੀ ਅਤੇ ਪੰਜਾਬ ’ਚ ਗ੍ਰਨੇਡ ਹਮਲੇ ਦੇ ਮਾਮਲੇ ’ਚ ਲੋੜੀਂਦੇ ਵਿਅਕਤੀ ਨੂੰ ਇਥੋਂ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਕੁਲਵੰਤ ਸਿੰਘ ਦੇ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨਾਲ ਸੰਬੰਧ ਹਨ। ਇਹ ਪਾਕਿਸਤਾਨ-ਅਧਾਰਿਤ ਇਕ ਅਜਿਹਾ ਅੱਤਵਾਦੀ ਨੈੱਟਵਰਕ ਹੈ ਜੋ ਪੂਰੇ ਭਾਰਤ ’ਚ ਗ੍ਰਨੇਡ, ਆਈ.ਈ.ਡੀ. ਤੇ ਪੈਟਰੋਲ ਬੰਬ ਹਮਲਿਆਂ ਦੇ ਨਾਲ-ਨਾਲ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ’ਚ ਸ਼ਾਮਿਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਇਕ ਟੀਮ ਉਸਨੂੰ ਆਪਣੇ ਨਾਲ ਪੰਜਾਬ ਲੈ ਗਈ। ਪੁਲਿਸ ਅਨੁਸਾਰ ਕੁਲਵੰਤ ਸਿੰਘ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ’ਚ 13 ਸਤੰਬਰ ਨੂੰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਲੋੜੀਂਦਾ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਉਸਦੇ ਸੰਪਰਕਾਂ ਅਤੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਕੁਲਵੰਤ ਸਿੰਘ, ਜੋ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਦੀ ਗ੍ਰਨੇਡ ਹਮਲੇ ਤੋਂ ਬਾਅਦ ਤੋਂ ਹੀ ਪੁਲਿਸ ਭਾਲ ਕਰ ਰਹੀ ਸੀ। ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ, ਪੰਜਾਬ ਪੁਲਿਸ ਨੂੰ ਪਤਾ ਲੱਗਾ ਕਿ ਕੁਲਵੰਤ ਸਿੰਘ ‘ਪੰਚਾਇਤੀ ਝੁੱਗੀ’ ਪਿੰਡ ’ਚ ਆਪਣੀ ਮਾਸੀ ਦੇ ਘਰ ਆਇਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਅਤੇ ਫਰੀਦਾਬਾਦ ਪੁਲਿਸ ਦੀ ਸਾਂਝੀ ਟੀਮ ਨੇ ਫਰੀਦਾਬਾਦ ’ਚ ਇਕ ਮੁਹਿੰਮ ਚਲਾਈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲਵੰਤ ਸਿੰਘ ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ 8 ਕਿਲੋ ਆਰ.ਡੀ.ਐਕਸ. ਬਰਾਮਦ ਹੋਣ ਦੇ ਮਾਮਲੇ ’ਚ ਵੀ ਲੋੜੀਂਦਾ ਸੀ। ਫਰੀਦਾਬਾਦ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸਾਂਝੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੰਜਾਬ ਪੁਲਿਸ ਦੀ ਟੀਮ ਉਸਨੂੰ ਪੰਜਾਬ ਲੈ ਗਈ।

Ad Position 22
No active advertisement
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਂਦੋਸ਼ ਪ੍ਰਸਤਾਵ ਲਈ ‘ਇੰਡੀਆ’ ਗੱਠਜੋੜ ਦੀ ‘ਮੌਕ ਸੰਸਦ’ ਅੱਜ ਮੀਰਾ ਕੁਮਾਰ ਹੋਣਗੇ ਸਪੀਕਰ, ਖੜਗ... ਅਗਲੀ ਖ਼ਬਰ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ 4 ਦਿਨਾ ਪੁਲਿਸ ਰਿਮਾਂਡ ’ਤੇ ਝੋਟਾ ਹੱਤਿਆ ਮਾਮਲੇ ’ਚ ਧਰਨਾ 17ਵੇਂ ਦਿਨ ਵੀ ਜਾਰੀ...
Ad Position 24