30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੀ.ਬੀ.ਐਸ.ਈ. ਨੇ 2028 ’ਚ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ 5 ਵਿਸ਼ੇ ਕੀਤੇ ਲਾਜ਼ਮੀ ਇਕ ਹੁਨਰ-ਆਧਾਰਿਤ ਵਿਸ਼ੇ ਦੀ ਮਦਦ ਨਾਲ ਪਾਸ ਹੋ ਸਕਣਗੇ ਵਿਦਿਆਰਥੀ

ਨਵੀਂ ਦਿੱਲੀ, 29 ਅਕਤੂਬਰ (ਪੀ.ਟੀ.ਆਈ.)-ਸੀ.ਬੀ.ਐਸ.ਈ. ਨੇ 2028 ’ਚ ਹੋਣ ਵਾਲੀਆਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਢਾਂਚੇ ਬਾਰੇ ਸਪੱਸ਼ਟ ਕੀਤਾ ਹੈ। ਇਸ ਅਨੁਸਾਰ ਵਿਦਿਆਰਥੀਆਂ ਲਈ 5 ਵਿਸ਼ੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ ਉਹ ਹੁਨਰ ਨਾਲ ...

Ad Position 21
No active advertisement
ਅਜੀਤ ਡੈਸਕ 30-10-2026

ਨਵੀਂ ਦਿੱਲੀ, 29 ਅਕਤੂਬਰ (ਪੀ.ਟੀ.ਆਈ.)-ਸੀ.ਬੀ.ਐਸ.ਈ. ਨੇ 2028 ’ਚ ਹੋਣ ਵਾਲੀਆਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਢਾਂਚੇ ਬਾਰੇ ਸਪੱਸ਼ਟ ਕੀਤਾ ਹੈ। ਇਸ ਅਨੁਸਾਰ ਵਿਦਿਆਰਥੀਆਂ ਲਈ 5 ਵਿਸ਼ੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ ਉਹ ਹੁਨਰ ਨਾਲ ਸੰਬੰਧਿਤ ਇਕ ਹੋਰ ਵਿਸ਼ਾ ਵੀ ਚੁਣ ਸਕਣਗੇ। ਇਹ ਵਾਧੂ ਵਿਸ਼ਾ ਵਿਦਿਆਰਥੀਆਂ ਲਈ ਸਹਾਰਾ ਬਣ ਸਕਦਾ ਹੈ, ਕਿਉਂਕਿ ਗਣਿਤ, ਵਿਗਿਆਨ ਜਾਂ ਸਮਾਜਿਕ ਵਿਗਿਆਨ ’ਚ ਫੇਲ੍ਹ ਹੋਣ ਦੇ ਬਾਵਜੂਦ ਉਹ ਇਸ ਦੀ ਮਦਦ ਨਾਲ ਪ੍ਰੀਖਿਆ ਪਾਸ ਕਰ ਸਕਦੇ ਹਨ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵੱਖ-ਵੱਖ ਵਿਸ਼ਿਆਂ ਨੂੰ ਆਪਸ ’ਚ ਜੋੜ ਕੇ ਪੜ੍ਹਾਉਣ ਵਾਲਾ ਖੇਤਰ, ਸੀ.ਟੀ. ਤੇ ਏ.ਆਈ. ਦੇ ਮੋਡੀਊਲ ਅਧਿਐਨ ਇਸ ਯੋਜਨਾ ’ਚ ਸ਼ਾਮਲ ਨਹੀਂ ਹੋਣਗੇ। ਇਹ ਸਪੱਸ਼ਟੀਕਰਨ ਖ਼ਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜੋ 2026-27 ’ਚ 9ਵੀਂ ਜਮਾਤ ਵਿਚ ਪੜ੍ਹ ਰਹੇ ਹਨ ਅਤੇ 2028 ’ਚ 10ਵੀਂ ਦੀ ਬੋਰਡ ਪ੍ਰੀਖਿਆ ਦੇਣਗੇ। ਇਸ ਦਾ ਮੌਜੂਦਾ 10ਵੀਂ ਜਮਾਤ ਦੇ ਵਿਦਿਆਰਥੀਆਂ ’ਤੇ ਕੋਈ ਅਸਰ ਨਹੀਂ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ਦੇ ਤਿੰਨ ਡੀ.ਐੱਸ.ਪੀ. ਬਦਲੇ ਅਗਲੀ ਖ਼ਬਰ ਇਜ਼ਰਾਈਲੀ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਸ਼ੱਕ
Ad Position 24