13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੰਬੰਧਾਂ ਦੀ ਬਿਹਤਰੀ ਲਈ ਸਰਹੱਦਾਂ ’ਤੇ ਅਮਨ ਅਤੇ ਸ਼ਾਂਤੀ ਦੀ ਲੋੜ-ਮੋਦੀ

ਦੁਵੱਲੀ ਗੱਲਬਾਤ ’ਚ ਜਿਨਪਿੰਗ ਨੂੰ ਦਿੱਤਾ ਸੰਦੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਦੁਵੱਲੀ ਗੱਲਬਾਤ ’ਚ ਜਿਨਪਿੰਗ ਨੂੰ ਦਿੱਤਾ ਸੰਦੇਸ਼

ਮਤਭੇਦ ਵਿਵਾਦ ਨਾ -ਬਣਨ ਦੀ ਲੋੜ ’ਤੇ ਦੋਵਾਂ ਨੇ ਪ੍ਰਗਟਾਈ ਸਹਿਮਤੀ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)- ਬ੍ਰਿਕਸ ਸਿਖ਼ਰ ਸੰਮੇਲਨ ਤੋਂ ਪਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਮੀਟਿੰਗ ਦੌਰਾਨ ਆਪਸੀ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਸਰਹੱਦਾਂ ’ਤੇ ਸ਼ਾਂਤੀ ਦੀ ਲੋੜ ’ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਤਕਰੀਬਨ 50 ਮਿੰਟ ਚੱਲੀ ਬੈਠਕ ’ਚ ਇਸ ਗੱਲ ’ਤੇ ਵੀ ਸਹਿਮਤੀ ਪ੍ਰਗਟਾਈ ਕਿ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਚਾਹੀਦਾ ਅਤੇ ਸੰਬੰਧ ਚੱਲਣੇ ਚਾਹੀਦੇ ਹਨ। ਗਲਵਾਨ ’ਚ ਹੋਈਆਂ ਫ਼ੌਜੀ ਝੜਪਾਂ ਤੋਂ ਬਾਅਦ ਪਹਿਲੀ ਵਾਰ ਅਤੇ ਸੱਤ ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਦੇ ਦੌਰੇ ’ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਦੀ ਤਾਕਤ ਤੋਂ ਸਿਖ ਸਕਦੇ ਹਨ ਅਤੇ ਇਕ ਦੂਜੇ ਦਾ ਸਮਰਥਨ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਤਿੰਨ ਰਿਵਾਇਤੀ ਸਿਧਾਂਤਾਂ-ਸਨਮਾਨ, ਸੰਵੇਦਨਸ਼ੀਲਤਾ ਅਤੇ ਹਿੱਤ ਨਾਲ ਜੁੜੇ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੀ ਜਿਨਪਿੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਚੀਨ ਤੋਂ ਮਿਲੇ ਸਮਰਥਨ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੁਵੱਲੇ ਸਹਿਯੋਗ ’ਤੇ ਚਰਚਾ ਕਰਨ ਦਾ ਸੱਦਾ ਦਿੰਦਿਆਂ ਜਿਨਪਿੰਗ ਦਾ ਭਾਰਤ ’ਚ ਸਵਾਗਤ ਕੀਤਾ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਭਾਰਤ ਦੇ ਨਾਲ ਆਪਣੇ ਸੰਬੰਧਾਂ ਨੂੰ ਬਿਹਤਰ ਬਣਾਏ ਰੱਖਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਲਾਂ ਬੱਧੀ ਆਪਣੀਆਂ 21 ਮੀਟਿੰਗਾਂ ਦੌਰਾਨ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਸੰਬੰਧਾਂ ਨੂੰ ਸਥਿਰ ਵਿਕਾਸ ਦੀ ਰਾਹ ’ਤੇ ਤੋਰੀ ਰੱਖਿਆ ਹੈ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਿਕ ਦੁਵੱਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਦੁਵੱਲੇ ਸੰਬੰਧਾਂ ਦੇ ਵਿਕਾਸ ਲਈ ਸਰਹੱਦਾਂ ’ਤੇ ਅਮਨ ਅਤੇ ਸ਼ਾਂਤੀ ਜ਼ਰੂਰੀ ਹੈ। ਉਨ੍ਹਾਂ ਸਰਹੱਦ ਸੰਬੰਧੀ ਮੁੱਦਿਆਂ ਲਈ ਦੋਹਾਂ ਧਿਰਾਂ ਵਲੋਂ ਮੌਜੂਦਾ ਸਮਝੌਤਿਆਂ ਅਤੇ ਆਪਸੀ ਸਮਝ ਦੀ ਪਾਲਣਾ ਦੀ ਲੋੜ ’ਤੇ ਜ਼ੋਰ ਦਿੱਤਾ। ਮੋਦੀ ਅਤੇ ਸ਼ੀ ਜਿਨਪਿੰਗ ਦੀ ਮੀਟਿੰਗ ਦੋਵਾਂ ਦੇਸ਼ਾਂ ਦਰਮਿਆਨ ਕਈ ਉੱਚ ਪੱਧਰੀਆਂ ਦੁਵੱਲੀਆਂ ਮੁਲਾਕਾਤਾਂ ਤੋਂ ਬਾਅਦ ਹੋਈ ਹੈ, ਜਿਸ ’ਚ ਪਿਛਲੇ ਮਹੀਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਵਾਈ ਦਰਮਿਆਨ ਬੀਜ਼ਿੰਗ ’ਚ ਹੋਈ ਮੀਟਿੰਗ ਵੀ ਸ਼ਾਮਿਲ ਹੈ।

 

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਵਿਰੋਧ ਕਾਰਨ ਬ੍ਰਿਕਸ ’ਚ ਪਾਕਿਸਤਾਨ ਦੇ ਦਾਖਲੇ ’ਤੇ ਲੱਗੀ ਰੋਕ ਅਗਲੀ ਖ਼ਬਰ ਸੱਤ ਮਹੀਨਿਆਂ ’ਚ ਵਿਦੇਸ਼ ਭੱਜੇ 10 ਮੁਲਜ਼ਮਾਂ ਨੂੰ ਵਾਪਸ ਲਿਆਂਦਾ ਗਿਆ-ਅਮਨ ਅਰੋੜਾ
Ad Position 24