14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਗਸਤ ’ਚ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ’ਚ ਵਾਧਾ

ਅਗਸਤ ’ਚ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ’ਚ ਵਾਧਾ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 14 ਸਤੰਬਰ- ਮਹਿੰਗਾਈ ਦੇ ਤਾਜ਼ਾ ਅੰਕੜਿਆਂ ਨੇ ਇਕ ਵਾਰ ਫਿਰ ਆਮ ਆਦਮੀ ਦੀ ਚਿੰਤਾ ਵਧਾ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਅਗਸਤ 2026 ’ਚ ਥੋਕ ਕੀਮਤ ਸੂਚਕ ਅੰਕ (ਡਬਲਿਊ.ਪੀ.ਆਈ.) ’ਤੇ ਆਧਾਰਿਤ ਮਹਿੰਗਾਈ ਦਰ ਪਿਛਲੇ ਮਹੀਨੇ ਦੇ 9.78 ਫ਼ੀਸਦੀ ਤੋਂ ਵਧ ਕੇ 9.92 ਫ਼ੀਸਦੀ ਪਹੁੰਚ ਗਈ ਹੈ, ਜਦਕਿ ਪ੍ਰਚੂਨ ਮਹਿੰਗਾਈ ਦਰ ਪਿਛਲੇ ਮਹੀਨੇ ਦੇ 4.45 ਫ਼ੀਸਦੀ ਤੋਂ ਵੱਧ ਕੇ 4.82 ਫ਼ੀਸਦੀ ਹੋ ਗਈ। ਵਣਜ ਮੰਤਰਾਲੇ ਮੁਤਾਬਿਕ ਥੋਕ ਮਹਿੰਗਾਈ ’ਚ ਇਹ ਵਾਧਾ ਮੁੱਖ ਤੌਰ ’ਤੇ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਈਂਧਨ ਅਤੇ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਆਈ ਤੇਜ਼ੀ ਦੇ ਕਾਰਨ ਹੋਇਆ ਹੈ, ਜਦਕਿ ਪ੍ਰਚੂਨ ਮਹਿੰਗਾਈ ਦਰ ’ਚ ਵਾਧੇ ਦਾ ਮੁੱਖ ਕਾਰਨ ਖਾਣ ਵਾਲੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਹਨ। ਅੰਕੜਿਆਂ ਮੁਤਾਬਿਕ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਜੁਲਾਈ ਦੇ 5.52 ਫ਼ੀਸਦੀ ਤੋਂ ਵਧ ਕੇ 5.95 ਫ਼ੀਸਦੀ ਹੋ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ 2026-27 ਲਈ ਪ੍ਰਚੂਨ ਮਹਿੰਗਾਈ ਦਰ ਦਾ ਅਨੁਮਾਨ 5 ਫ਼ੀਸਦੀ, ਦੂਜੀ ਤਿਮਾਹੀ ਲਈ 4.7 ਫ਼ੀਸਦੀ, ਤੀਜੀ ਤਿਮਾਹੀ ਲਈ 5.9 ਅਤੇ ਚੌਥੀ ਤਿਮਾਹੀ ਲਈ 5.5 ਫ਼ੀਸਦੀ ਦਾ ਅਨੁਮਾਨ ਰੱਖਿਆ ਹੈ। ਕੇਂਦਰੀ ਬੈਂਕ ਨੇ ਹਾਲ ’ਚ ਮਹਿੰਗਾਈ ਦੀਆਂ ਚਿੰਤਾਵਾਂ ਦਰਮਿਆਨ ਮੁੱਖ ਛੋਟੀ ਮਿਆਦ ਦੀਆਂ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ। ਇਹ ਕਦਮ ਮਹਿੰਗਾਈ ਦੇ ਦਬਾਅ ਨੂੰ ਦਰਸਾਉਂਦਾ ਹੈ। ਇਸ ਦੌਰਾਨ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ਦਾ ਵਾਧਾ ਅਰਥਵਿਵਸਥਾ ਲਈ ਦੂਹਰੀ ਚੁਣੌਤੀ ਪੇਸ਼ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਰੋਹ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਲਿਆ ਯੂ-ਟਰਨ ਅਗਲੀ ਖ਼ਬਰ ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ
Ad Position 24