ਗੁਰੂਗ੍ਰਾਮ ਵਿਖੇ ‘ਹਿੱਟ ਐਂਡ ਰਨ’ ਦੀ ਵੀਡੀਓ ਵਾਇਰਲ- ਮਹਿਲਾ ਬਾਈਕਰ ਜ਼ਖ਼ਮੀ
ਗੁਰੂਗ੍ਰਾਮ, 14 ਸਤੰਬਰ (ਏਜੰਸੀ)-ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ’ਤੇ ‘ਹਿੱਟ ਐਂਡ ਰਨ’ ਦੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿਚ ਇਕ ਮਹਿਲਾ ਬਾਈਕਰ ਨੂੰ ਕਥਿਤ ਤੌਰ ’ਤੇ ਇਕ ਕਾਰ ਵਲੋਂ ਟੱਕਰ ਮਾਰਦੇ ਦੇਖਿਆ ਗਿਆ ਅਤੇ ਕਾਰ ਸਵਾਰ ਮੌਕੇ ਤੋਂ ਕਾਰ ਭਜਾ ਲੈ ਗਏ।
ਗੁਰੂਗ੍ਰਾਮ, 14 ਸਤੰਬਰ (ਏਜੰਸੀ)-ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ’ਤੇ ‘ਹਿੱਟ ਐਂਡ ਰਨ’ ਦੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿਚ ਇਕ ਮਹਿਲਾ ਬਾਈਕਰ ਨੂੰ ਕਥਿਤ ਤੌਰ ’ਤੇ ਇਕ ਕਾਰ ਵਲੋਂ ਟੱਕਰ ਮਾਰਦੇ ਦੇਖਿਆ ਗਿਆ ਅਤੇ ਕਾਰ ਸਵਾਰ ਮੌਕੇ ਤੋਂ ਕਾਰ ਭਜਾ ਲੈ ਗਏ। ਇੰਸਟਾਗ੍ਰਾਮ ’ਤੇ ਬਾਈਕਰ ਨੇ ਖ਼ੁਦ ਇਹ ਵੀਡੀਓ ਸਾਂਝੀ ਕੀਤੀ ਅਤੇ ਦੋਸ਼ ਲਾਇਆ ਕਿ ਐਤਵਾਰ ਸਵੇਰ ਦੀ ਰਾਈਡ ਦੌਰਾਨ ਇਕ ਚਿੱਟੀ ਸੇਡਾਨ ਕਾਰ ਨੇ ਤੇਜ਼ੀ ਅਤੇ ਹਮਲਾਵਰ ਢੰਗ ਨਾਲ ਉਸ ਦੇ ਗਰੁੱਪ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਦੋਸ਼ ਲਗਾਇਆ ਕਿ ਉਸ ਨੇ ਡਰਾਈਵਰ ਨੂੰ ਦੂਰੀ ਬਣਾਈ ਰੱਖਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਰ ਵਿਚ ਸਵਾਰ ਲੋਕ ਸ਼ਰਾਬ ਦੇ ਨਸ਼ੇ ਵਿਚ ਜਾਪਦੇ ਸਨ। ਜਿਵੇਂ ਹੀ ਉਸ ਨੇ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਾਰ ਨੇ ਉਸ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ’ਤੇ ਡਿੱਗ ਪਈ। ਦੂਜੇ ਪਾਸੇ ਕਾਰ ਬਾਈਕ ਨੂੰ ਕਈ ਮੀਟਰ ਤੱਕ ਘੜੀਸਦੀ ਲੈ ਗਈ। ਉਸ ਨੇ ਕਿਹਾ ਕਿ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਪਰ ਅੱਜ ਮੈਂ ਗੁਰੂਗ੍ਰਾਮ ਦੀਆਂ ਸੜਕਾਂ ’ਤੇ ਅਸੁਰੱਖਿਅਤ ਮਹਿਸੂਸ ਕੀਤਾ।