14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਿਜਲੀ ਸੰਕਟ ਦਰਮਿਆਨ ਪੰਜਾਬ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਦਾ ਚੇਅਰਮੈਨ ਬਦਲਿਆ

ਬਿਜਲੀ ਸੰਕਟ ਦਰਮਿਆਨ ਪੰਜਾਬ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਦਾ ਚੇਅਰਮੈਨ ਬਦਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਬਸੰਤ ਗਰਗ ਦੀ ਥਾਂ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਲਗਾਇਆ

ਪਟਿਆਲਾ, 14 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਮੁੱਖ ਸਕੱਤਰ ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਆਈ.ਏ.ਐਸ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਪੀ. ਐਸ. ਪੀ. ਸੀ. ਐਲ ਅਤੇ ਪੀ. ਐਸ. ਟੀ. ਸੀ. ਐਲ ਦੇ ਬਤੌਰ ਸੀ. ਐਮ. ਡੀ (ਵਾਧੂ ਚਾਰਜ) ਨਿਯੁਕਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਕਤ ਵਿਭਾਗਾਂ ਦੇ ਸੀ.ਐਮ.ਡੀ. ਰਹੇ ਡਾ. ਬਸੰਤ ਗਰਗ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਯਤਨ ਕੀਤੇ ਜਾ ਰਹੇ ਸਨ। ਅੱਜ ਦੇ ਦਿਨ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਨਿਗਮ ਦੇ ਆਪਣੇ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਹਾਲਤ ਵਿਚ ਹਨ ਅਤੇ ਕੋਲੇ ਦੀ ਸਪਲਾਈ ਵੀ ਸਹੀ ਦੱਸੀ ਜਾ ਰਹੀ ਹੈ। ਪ੍ਰੰਤੂ ਡਾ. ਬਸੰਤ ਗਰਗ ਨੂੰ ਸੂਬਾ ਸਰਕਾਰ ਵਲੋਂ ਇਸ ਅਹੁਦੇ ਤੋਂ ਹਟਾਉਣ ਦਾ ਕਾਰਨ ਬਿਜਲੀ ਸਪਲਾਈ ਵਿਚ ਆ ਰਹੀਆਂ ਰੁਕਾਵਟਾਂ, ਧਰਨਿਆਂ ਤੋਂ ਇਲਾਵਾ ਬਿਜਲੀ ਸਪਲਾਈ ਦੀ ਵਧਦੀ ਮੰਗ ਨਾਲ ਵੀ ਜੋੜਿਆ ਜਾ ਰਿਹਾ ਹੈ। ਜਦੋਂ ਕਿ ਇਸ ਦੇ ਉਲਟ ਸੂਬੇ ’ਚ ਲੱਗ ਰਹੇ ਬਿਜਲੀ ਕੱਟਾਂ ਨੂੰ ਬੰਦ ਕਰਕੇ ਸੂਬੇ ਦੇ ਹਰ ਵਰਗ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਬੇਸ਼ੱਕ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਗੱਲ ਆਖੀ ਜਾ ਰਹੀ ਹੈ, ਪ੍ਰੰਤੂ ਇਸ ਦੇ ਐਨ ਉਲਟ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੂੰ ਹਟਾਉਣਾ ਆਪਣੇ-ਆਪ ’ਚ ਬਿਜਲੀ ਮੰਤਰੀ ਦੇ ਬਿਆਨਾਂ ਦੇ ਅਨੁਕੂਲ ਨਹੀਂ ਲੱਗਦਾ। ਅਜੇ ਇਕ ਦਿਨ ਪਹਿਲਾਂ ਹੀ ਬਿਜਲੀ ਮੰਤਰੀ ਸੌਂਦ ਅਤੇ ਬਿਜਲੀ ਨਿਗਮ ਦੇ ਸੀ.ਐਮ.ਡੀ. ਰਹੇ ਡਾ. ਬਸੰਤ ਗਰਗ ਵਲੋਂ ਕਿਸੇ ਕਿਸਮ ਦੇ ਬਿਜਲੀ ਕੱਟ ’ਤੇ ਰੋਕ ਅਤੇ ਕੋਲੇ ਦੀ ਉਪਲੱਬਧਤਾ ਸਮੇਤ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਹੋਣ ਬਾਰੇ ਦੱਸਿਆ ਗਿਆ ਸੀ ਜੋ ਕਿ ਜ਼ਮੀਨੀ ਪੱਧਰ ’ਤੇ ਵੀ ਦੇਖਣ ਨੂੰ ਮਿਲਿਆ। ­

Ad Position 22
No active advertisement
ਪਿਛਲੀ ਖ਼ਬਰ ਐਲ.ਏ.ਸੀ. ’ਤੇ ਚੀਨ ਨੇ ਫ਼ੌਜ ਘਟਾਈ ਅਗਲੀ ਖ਼ਬਰ ਪੰਜਾਬ ਸਰਕਾਰ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਦੇ ਖ਼ਾਤਮੇ ਲਈ ਵਚਨਬੱਧ-ਭਗਵੰਤ ਮਾਨ
Ad Position 24