14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਐੱਫ.ਏ.ਟੀ.ਐੱਫ. ਦੀ ਬੈਠਕ ਤੋਂ ਪਹਿਲਾਂ ਪਾਕਿ ਦਾ ਨਵਾਂ ਪੈਂਤੜਾ ਮਸੂਦ ਅਜ਼ਹਰ ’ਤੇ ਇਨਾਮ ਵਧਾ ਕੇ ਕੀਤਾ 70 ਲੱਖ

ਐੱਫ.ਏ.ਟੀ.ਐੱਫ. ਦੀ ਬੈਠਕ ਤੋਂ ਪਹਿਲਾਂ ਪਾਕਿ ਦਾ ਨਵਾਂ ਪੈਂਤੜਾ ਮਸੂਦ ਅਜ਼ਹਰ ’ਤੇ ਇਨਾਮ ਵਧਾ ਕੇ ਕੀਤਾ 70 ਲੱਖ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਰੈੱਡ ਬੁੱਕ-2026 ’ਚ ਲੋੜੀਂਦੇ ਅੱਤਵਾਦੀਆਂ ਦੀ ਸੂਚੀ ’ਚ ਅਜ਼ਹਰ ਬਾਰੇ ਜਾਣਕਾਰੀ ਦਰਜ

ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)-ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਫੰਡਿੰਗ ਕਰਨ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਸੰਗਠਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਅਹਿਮ ਬੈਠਕ ਤੋਂ ਠੀਕ ਪਹਿਲਾਂ ਪਾਕਿਸਤਾਨ ਨੇ ਪੁਲਵਾਮਾ ਹਮਲੇ ਦੇ ਮੁੱਖ ਸਾਜਿਸ਼ਘਾੜੇ ਅਤੇ ਜੈਸ਼-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਪੁੱਤਰ ਖ਼ੁਦਾ ਬਖ਼ਸ਼ ’ਤੇ ਇਨਾਮੀ ਰਾਸ਼ੀ ਵਧਾ ਦਿੱਤੀ ਹੈ। ਪਾਕਿ ਦੇ ਰੱਖਿਆ ਮੰਤਰਾਲੇ ਅਧੀਨ ਆਉਂਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ.ਆਈ.ਏ.) ਇਸਲਾਮਾਬਾਦ ਦੇ ਡਾਇਰੈਕਟਰ ਜਨਰਲ ਵਲੋਂ ਜਾਰੀ ਕੀਤੀ ਰੈੱਡ ਬੁੱਕ-2026 ’ਚ ਲੋੜੀਂਦੇ ਅੱਤਵਾਦੀਆਂ ਦੀ ਸੂਚੀ ’ਚ ਮੌਲਾਨਾ ਅਜ਼ਹਰ ਨੂੰ ਭਗੌੜਾ ਦੱਸਦਿਆਂ ਉਸ ’ਤੇ ਇਨਾਮ 50 ਲੱਖ ਤੋਂ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰ ਦਿੱਤਾ ਹੈ। ਹਾਲਾਂਕਿ, ਰੱਖਿਆ ਮਾਹਿਰਾਂ ਅਤੇ ਖ਼ੁਫ਼ੀਆ ਰਿਪੋਰਟਾਂ ਅਨੁਸਾਰ ਇਹ ਕਦਮ ਅੱਤਵਾਦ ਵਿਰੁੱਧ ਕਿਸੇ ਠੋਸ ਕਾਰਵਾਈ ਦੀ ਬਜਾਏ ਕੌਮਾਂਤਰੀ ਪੱਧਰ ’ਤੇ ਕਾਰਵਾਈ ਤੋਂ ਬਚਣ ਲਈ ਮਹਿਜ਼ ਇਕ ਵਿਖਾਵਾ ਹੈ। ਦੱਸਿਆ ਜਾ ਰਿਹਾ ਹੈ ਕਿ ਐੱਫ.ਏ.ਟੀ.ਐੱਫ. ਦੀ ਅਗਲੀ ਬੈਠਕ 26 ਤੋਂ 30 ਅਕਤੂਬਰ,2026 ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਹੋਣ ਜਾ ਰਹੀ ਹੈ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿ ਦੀ ਪੂਰੀ ਕੋਸ਼ਿਸ਼ ਹੈ ਕਿ ਉਸ ਨੂੰ ਮੁੜ ਗ੍ਰੇਅ ਸੂਚੀ ’ਚ ਸ਼ਾਮਿਲ ਨਾ ਕੀਤਾ ਜਾਵੇ। ਜੇਕਰ ਪਾਕਿ ’ਤੇ ਮੁੜ ਵਿੱਤੀ ਪਾਬੰਦੀਆਂ ਦਾ ਖ਼ਤਰਾ ਮੰਡਰਾਉਂਦਾ ਹੈ ਤਾਂ ਦਿਵਾਲੀਆਪਣ ਦੇ ਕੰਢੇ ਪਹੁੰਚ ਚੁੱਕੀ ਉਸ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ। ਸੁਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕਾਂ ਅਨੁਸਾਰ ਮਸੂਦ ਅਜ਼ਹਰ ’ਤੇ ਇਨਾਮ ਵਧਾਉਣਾ ਪਾਕਿ ਸਰਕਾਰ ਦਾ ਮਹਿਜ਼ ਇਕ ਡਰਾਮਾ ਹੈ। ਜੇਕਰ ਪਾਕਿਸਤਾਨ ਸੱਚਮੁੱਚ ਅੱਤਵਾਦ ਦੇ ਖ਼ਿਲਾਫ਼ ਹੈ, ਤਾਂ ਲਹਿੰਦੇ ਪੰਜਾਬ ਦੇ ਬਹਾਵਲਪੁਰ, ਮੁਲਤਾਨ, ਸਿਆਲਕੋਟ, ਸਿੰਧ ਦੇ ਕਰਾਚੀ, ਖ਼ੈਬਰ ਪਖਤੂਨਖਵਾ ਦੇ ਬਾਲਾਕੋਟ, ਮਾਨਸੇਹਰਾ, ਹਰੀਪੁਰ ਅਤੇ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ, ਕੋਟਲੀ ’ਚ ਜੈਸ਼ ਦੇ ਅੱਡੇ ਕਿਵੇਂ ਚੱਲ ਰਹੇ ਹਨ ਅਤੇ ਇਨ੍ਹਾਂ ਸੈਂਟਰਾਂ ਨੂੰ ਸਰਕਾਰੀ ਫ਼ੰਡ ਕਿਉਂ ਦਿੱਤੇ ਜਾ ਰਹੇ ਹਨ।
ਪਾਕਿ ਦੇ ਦਾਅਵਿਆਂ ਅਤੇ ਹਕੀਕਤ ’ਚ ਵੱਡਾ ਅੰਤਰ
ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵਲੋਂ ਗਲੋਬਲ ਅੱਤਵਾਦੀ ਐਲਾਨੇ ਜਾ ਚੁੱਕੇ ਮਸੂਦ ਅਜ਼ਹਰ ਦੀ ਆਪਣੇ ਮੁਲਕ ’ਚ ਮੌਜੂਦਗੀ ਤੋਂ ਪਾਕਿਸਤਾਨ ਲਗਾਤਾਰ ਮੁੱਕਰਦਾ ਆ ਰਿਹਾ ਹੈ। ਪਾਕਿ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਅਜ਼ਹਰ ਅਫ਼ਗਾਨਿਸਤਾਨ ’ਚ ਲੁਕਿਆ ਹੋਇਆ ਹੈ, ਪਰ ਅਫ਼ਗਾਨ ਸਰਕਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨੀ ਫ਼ੌਜ ਦੀ ਸਰਪ੍ਰਸਤੀ ਹੇਠ ਹੀ ਰਹਿ ਰਿਹਾ ਹੈ। ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਗਈ ਸਟ੍ਰਾਈਕ ਉਪਰੰਤ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਜਨਤਕ ਤੌਰ ’ਤੇ ਮੀਡੀਆ ਨੂੰ ਦੱਸਿਆ ਸੀ ਕਿ ਮਸੂਦ ਅਜ਼ਹਰ ਬਿਮਾਰ ਹੈ ਅਤੇ ਉਸ ਦਾ ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ’ਚ ਡਾਇਲਸਿਸ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਦੇ ਖ਼ਾਤਮੇ ਲਈ ਵਚਨਬੱਧ-ਭਗਵੰਤ ਮਾਨ ਅਗਲੀ ਖ਼ਬਰ ਪੰਜਾਬ ਦੇ ਵਿੱਦਿਅਕ ਢਾਂਚੇ ’ਚ ਵੱਡਾ ਬਦਲਾਅ ਸਰਕਾਰੀ ਸਕੂਲਾਂ ’ਚ ‘ਏ.ਆਈ.’ ਕ੍ਰਾਂਤੀ
Ad Position 24