15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਕੇਜਰੀਵਾਲ ਨੇ ਭਾਜਪਾ ਨੂੰ ਬਣਾਇਆ ਨਿਸ਼ਾਨਾ ਕਿਹਾ, ਭਾਜਪਾ ਸ਼ਾਸਿਤ ਰਾਜਾਂ ’ਚੋਂ ਪੰਜਾਬ ਵਿਚ ਹੋ ਰਹੀ ਹੈ 80 ਫ਼ੀਸਦੀ ਨਸ਼ਿਆਂ ਦੀ ਸਪਲਾਈ

ਨਵੀਂ ਦਿੱਲੀ,15 ਸਤੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ’ਤੇ ਜ਼ੋਰਦਾਰ ਹਮਲਾ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਨਵੀਂ ਦਿੱਲੀ,15 ਸਤੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ’ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਗੁਜਰਾਤ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਆਉਣ ਵਾਲੇ 80 ਫ਼ੀਸਦੀ ਨਸ਼ੇ ਹੁਣ ਭਾਜਪਾ ਸ਼ਾਸਿਤ ਇਨ੍ਹਾਂ ਰਾਜਾਂ ਤੋਂ ਹੀ ਆ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ 2022 ਵਿਚ ਜਦੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਸੀ, ਉਦੋਂ 80 ਫ਼ੀਸਦੀ ਨਸ਼ੇ ਪਾਕਿਸਤਾਨ ਰਾਹੀਂ ਆਉਂਦੇ ਸੀ। ਪਰ ਸਾਡੀ ਸਰਕਾਰ ਨੇ ਐਂਟੀ-ਡਰੋਨ ਪ੍ਰਣਾਲੀ ਲਗਾ ਕੇ ਇਸ ਸਰਹੱਦੀ ਸਪਲਾਈ ਨੂੰ ਕਾਫ਼ੀ ਹੱਦ ਤੱਕ ਰੋਕ ਦਿੱਤਾ ਹੈ, ਜਿਸ ਕਾਰਨ ਹੁਣ ਪਾਕਿਸਤਾਨ ਤੋਂ ਸਿਰਫ਼ 20 ਫ਼ੀਸਦੀ ਨਸ਼ੇ ਹੀ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਬਾਕੀ ਰਹਿੰਦੇ 80 ਫ਼ੀਸਦੀ ਨਸ਼ੇ ਦੇਸ਼ ਦੇ ਅੰਦਰੋਂ, ਖ਼ਾਸ ਕਰਕੇ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਤੋਂ ਪੰਜਾਬ ਵਿਚ ਸਪਲਾਈ ਹੋ ਰਹੇ ਹਨ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਿਚ ਜ਼ਿਆਦਾਤਰ ਨਸ਼ਾ ਗੁਜਰਾਤ ਦੀ ਮੁੰਦਰਾ ਬੰਦਰਗਾਹ ਰਾਹੀਂ ਦਾਖਲ ਹੁੰਦਾ ਹੈ ਅਤੇ ਇਸ ਅੰਤਰਰਾਸ਼ਟਰੀ ਤਸਕਰੀ ਨੂੰ ਰੋਕਣਾ ਕੇਂਦਰ ਦੀ ਭਾਜਪਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ ਦੇ ਖ਼ਿਲਾਫ਼ ਭਾਜਪਾ ਦੀ ਯਾਤਰਾ ਸੰਬੰਧੀ ਕਿਹਾ ਕਿ ਜੇਕਰ ਭਾਜਪਾ ਨਸ਼ਿਆਂ ’ਤੇ ਰੋਕ ਲਾਉਣਾ ਚਾਹੁੰਦੀ ਹੈ ਤਾਂ ਉਸ ਦੇ ਲਈ ਭਾਜਪਾ ਨੂੰ ਪੰਜਾਬ ਦੀ ‘ਆਪ’ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ। ਇਹ ਬਿਆਨ ਅਰਵਿੰਦ ਕੇਜਰੀਵਾਲ ਦੇ ਅਧਿਕਾਰਤ ਐਕਸ ਹੈਂਡਲ ’ਤੇ ਸਾਂਝਾ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਭਾਜਪਾ ਨੂੰ ਪੰਜਾਬ ਵਿਚ ਸਿਆਸਤ ਕਰਨ ਦੀ ਬਜਾਏ ਆਪਣੇ ਰਾਜਾਂ ਵਿਚ ਨਸ਼ਾ ਖ਼ਤਮ ਕਰਨ ਦੀ ਸਲਾਹ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬਲੋਚਾਂ ਨੇ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ’ਤੇ ਜਤਾਇਆ ਦਾਅਵਾ ਇਲਾਕਿਆਂ ਨੂੰ ਬਲੋਚਿਸਤਾਨ ਦੇ ਨਕਸ਼ੇ ’ਚ ਸ਼ਾਮਿਲ ਕਰਨ ਲਈ ਦੇ... ਅਗਲੀ ਖ਼ਬਰ ਜੈਨ ਜ਼ੀ ਤੇ ਜੈਨ ਅਲਫ਼ਾ ਪੀੜ੍ਹੀਆਂ ਦੇਸ਼ ਨੂੰ ਪਹਿਲ ਦੇਣ-ਸੀਤਾਰਮਨ
Ad Position 24