ਰੁਦਰਪ੍ਰਯਾਗ, 21 ਸਤੰਬਰ (ਪੀ.ਟੀ.ਆਈ.)-ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਤੁੰਗਨਾਥ ਮੰਦਰ ਵੱਲ ਜਾ ਰਹੀ ਪੰਜਾਬ ਦੀ ਇਕ ਮਹਿਲਾ ਸ਼ਰਧਾਲੂ ਦੀ ਚੋਪਤਾ-ਤੁੰਗਨਾਥ ਟ੍ਰੈਕ ਰੂਟ ’ਤੇ ਡੂੰਘੀ ਖੱਡ ’ਚ ਡਿੱਗਣ ਕਾਰਨ ਮੌਤ ਹੋ ਗਈ। ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸ.ਡੀ.ਆਰ.ਐੱਫ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਐਤਵਾਰ ਸ਼ਾਮ ਨੂੰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਦੱਸਿਆ ਗਿਆ ਕਿ ਤੁੰਗਨਾਥ ਟ੍ਰੈਕ ’ਤੇ ਰਾਵਣਸ਼ਿਲਾ ਨੇੜੇ ਉਹ ਲਗਭਗ 400 ਮੀਟਰ ਡੂੰਘੀ ਖੱਡ ’ਚ ਡਿਗ ਗਈ ਸੀ। ਇਸ ਤੋਂ ਬਾਅਦ ਉਸ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ। ਸੋਮਵਾਰ ਨੂੰ ਚੋਪਤਾ-ਤੁੰਗਨਾਥ ਰੂਟ ’ਤੇ ਡੂੰਘੀ ਖੱਡ ’ਚ ਮਹਿਲਾ ਦੀ ਲਾਸ਼ ਦਿਖਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਖੱਡ ’ਚੋਂ ਬਾਹਰ ਕੱਢਿਆ ਗਿਆ ਤੇ ਸਟ੍ਰੈਚਰ ਰਾਹੀਂ ਕਰੀਬ 3 ਕਿਲੋਮੀਟਰ ਦੂਰ ਚੋਪਤਾ ਲਿਆਂਦਾ ਗਿਆ। ਮ੍ਰਿਤਕਾ ਦੀ ਪਛਾਣ ਪੰਜਾਬ ਦੀ ਵਸਨੀਕ 26 ਸਾਲਾ ਪੂਜਾ ਸਾਹਨੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉੱਤਰਾਖੰਡ ਵਿਖੇ ਖੱਡ ’ਚ ਡਿਗਣ ਕਾਰਨ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ
ਉੱਤਰਾਖੰਡ ਵਿਖੇ ਖੱਡ ’ਚ ਡਿਗਣ ਕਾਰਨ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ
ਅਜੀਤ ਡੈਸਕ
22-09-2026