21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨਸ਼ਿਆਂ ਦੇ ਨੈੱਟਵਰਕ ’ਤੇ ਚਰਚਾ ਲਈ ਅਮਿਤ ਸ਼ਾਹ ਅੱਜ ਕਰਨਗੇ ਏ.ਐੱਨ.ਟੀ.ਐੱਫ. ਸੰਮੇਲਨ ਦਾ ਉਦਘਾਟਨ

ਨਸ਼ਿਆਂ ਦੇ ਨੈੱਟਵਰਕ ’ਤੇ ਚਰਚਾ ਲਈ ਅਮਿਤ ਸ਼ਾਹ ਅੱਜ ਕਰਨਗੇ ਏ.ਐੱਨ.ਟੀ.ਐੱਫ. ਸੰਮੇਲਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 22-09-2026

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਦੇ ਮੁਖੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਦੋ ਦਿਨ ਤੱਕ ਚੱਲਣ ਵਾਲੇ ਇਸ ਸੰੰਮੇਲਨ ’ਚ 36 ਰਾਜਾਂ ਅਤੇ ਕੇਂਦਰੀ ਪ੍ਰਬੰਧਤ ਰਾਜਾਂ ਦੇ ਏ.ਐੱਨ.ਟੀ.ਐੱਫ. ਮੁਖੀਆਂ ਦੇ ਨਾਲ-ਨਾਲ ਸੰਬੰਧਿਤ ਸਰਕਾਰੀ ਵਿਭਾਗਾਂ ਅਤੇ ਹੋਰ ਹਿਤਧਾਰਕਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਇਸ ਸੰਮੇਲਨ ’ਚ ਨਸ਼ਿਆਂ ਦੇ ਕੰਟਰੋਲ (2026-29) ਦੇ ਵਿਜ਼ਨ ਡਾਕੂਮੈਂਟ ’ਤੇ ਹੋਈ ਪ੍ਰਗਤੀ ਅਤੇ ਦੇਸ਼ ’ਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਜਾਵੇਗੀ। ਕਾਨਫ਼ਰੰਸ ’ਚ 8 ਟੈਕਨੀਕਲ ਸੈਸ਼ਨ ਕੀਤੇ ਜਾਣਗੇ ਜਿਨ੍ਹਾਂ ’ਚ ਵਿਜ਼ਨ ਡਾਕੂਮੈਂਟ ਤਹਿਤ ਸੰਸਥਾਗਤ ਤੰਤਰ, ਨਸ਼ਿਆਂ ਦੀ ਤਸਕਰੀ ਦਾ ਨੈੱਟਵਰਕ, ਮੰਗ ਘੱਟ ਕਰਨਾ ਅਤੇ ਮੁੜ ਵਸੇਬਾ, ਈ.ਡੀ. ਦੀ ਪ੍ਰਭਾਵਸ਼ੀਲਤਾ, ਗ਼ੈਰ-ਕਾਨੂੰਨੀ ਖੇਤੀ ਅਤੇ ਵਿਕਲਪਿਕ ਫ਼ਸਲਾਂ ਅਤੇ ਡਾਰਕਨੈੱਟ ਅਤੇ ਕ੍ਰਿਪਟੋ ਕਰੰਸੀ ਨਾਲ ਜੁੜੀ ਜਾਂਚ ਸ਼ਾਮਿਲ ਹੈ। ਸ਼ਾਹ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਟੀ.ਵੀ. ਦੇ ਇਸ਼ਤਿਹਾਰ ਵੀ ਜਾਰੀ ਕਰਨਗੇ। ਇਸਦੇ ਨਾਲ ਹੀ ਲਖਨਊ ਅਤੇ ਦੇਹਰਾਦੂਨ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਜ਼ੋਨ ਦੇ ਨਵੇਂ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਣਗੇ।

Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੀ ਮੁਹਾਲੀ ਫੇਰੀ ਨੂੰ ਲੈ ਕੇ ਹਰਜਿੰਦਰ ਕੌਰ ਸੋਹਾਣਾ ਵਲੋਂ ਪਿੰਡ ਮਨੌਲੀ ਵਿਖੇ ਮੀਟਿੰਗ ਪ੍ਰੋਗਰਾਮ ਦ... ਅਗਲੀ ਖ਼ਬਰ ਉੱਤਰਾਖੰਡ ਵਿਖੇ ਖੱਡ ’ਚ ਡਿਗਣ ਕਾਰਨ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ
Ad Position 24