ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਦਿੱਲੀ ਦੀ ਇਕ ਸੈਸ਼ਨ ਕੋਰਟ ਨੇ ਕਾਂਗਰਸੀ ਨੇਤਾ ਸੋਨੀਆ ਗਾਂਧੀ ਦਾ ਵੋਟਰ ਸੂਚੀ ’ਚ ਨਾਂਅ ਸ਼ਾਮਿਲ ਹੋਣ ਨਾਲ ਜੁੜੇ ਮਾਮਲੇ ’ਚ ਮੈਜਿਸਟਰੇਟ ਦਾ ਪੁਰਾਣਾ ਆਦੇਸ਼ ਰੱਦ ਕਰ ਦਿੱਤਾ ਅਤੇ ਮਾਮਲੇ ਨੂੰ ਵਾਪਿਸ ਮੈਜਿਸਟਰੇਟ ਕੋਲ ਭੇਜ ਦਿੱਤਾ। ਨਾਲ ਹੀ ਸ਼ਿਕਾਇਤ ’ਤੇ ਨਵੇਂ ਸਿਰੇ ਤੋਂ ਦਲੀਲਾਂ ਸੁਣਨ ਅਤੇ ਕਾਨੂੰਨ ਮੁਤਾਬਿਕ ਕਾਰਨ ਸਮੇਤ ਆਦੇਸ਼ ਪਾਸ ਕਰਨ ਦੇ ਨਿਰਦੇਸ਼ ਦਿੱਤੇ। ਇਹ ਅਮਲ ਵਕੀਲ ਵਿਕਾਸ ਤ੍ਰਿਪਾਠੀ ਵਲੋਂ ਦਰਜ ਕੀਤੀ ਸ਼ਿਕਾਇਤ ਨਾਲ ਸੰਬੰਧਿਤ ਹੈ, ਜਿਸ ’ਚ ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਸੋਨੀਆ ਗਾਂਧੀ ਦਾ ਨਾਂਅ 1983 ’ਚ ਭਾਰਤੀ ਨਾਗਰਿਕਤਾ ਮਿਲਣ ਤੋਂ ਤਕਰੀਬਨ 3 ਸਾਲ ਪਹਿਲਾਂ ਵੋਟਰ ਸੂਚੀ ’ਚ ਦਰਜ ਕੀਤਾ ਗਿਆ ਸੀ।
ਸੋਨੀਆ ਗਾਂਧੀ ਦੇ ਵੋਟਰ ਸੂਚੀ ਮਾਮਲੇ ’ਚ ਹੇਠਲੀ ਅਦਾਲਤ ਦਾ ਆਦੇਸ਼ ਰੱਦ
ਸੋਨੀਆ ਗਾਂਧੀ ਦੇ ਵੋਟਰ ਸੂਚੀ ਮਾਮਲੇ ’ਚ ਹੇਠਲੀ ਅਦਾਲਤ ਦਾ ਆਦੇਸ਼ ਰੱਦ
ਅਜੀਤ ਡੈਸਕ
22-09-2026