22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰਾਜਸਥਾਨ ’ਚ ਭਾਜਪਾ ਨੇ ਸਥਾਨਕ ਚੋਣਾਂ ’ਚ ਮੇਅਰ ਤੇ ਚੇਅਰਪਰਸਨ ਦੇ ਸਾਰੇ ਅਹੁਦੇ ਜਿੱਤੇ

ਰਾਜਸਥਾਨ ’ਚ ਭਾਜਪਾ ਨੇ ਸਥਾਨਕ ਚੋਣਾਂ ’ਚ ਮੇਅਰ ਤੇ ਚੇਅਰਪਰਸਨ ਦੇ ਸਾਰੇ ਅਹੁਦੇ ਜਿੱਤੇ

Ad Position 21
No active advertisement
ਅਜੀਤ ਡੈਸਕ 22-09-2026

ਜੈਪੁਰ, 21 ਸਤੰਬਰ (ਪੀ.ਟੀ.ਆਈ.) -ਰਾਜਸਥਾਨ ਭਾਜਪਾ ਪ੍ਰਧਾਨ ਮਦਨ ਰਾਠੌੜ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਨੇ 200 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਮੇਅਰ ਅਤੇ ਚੇਅਰਪਰਸਨ ਦੇ ਅਹੁਦੇ ਜਿੱਤ ਲਏ ਹਨ ਅਤੇ ਕਿਹਾ ਕਿ ਨਤੀਜੇ ਭਜਨ ਲਾਲ ਸ਼ਰਮਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੋਕਾਂ ਦੀ ਮਨਜ਼ੂਰੀ ਦਰਸਾਉਂਦੇ ਹਨ। ਮੌਜੂਦਾ ਕਾਰਜਕ੍ਰਮ ਤਹਿਤ ਸ਼ਾਮਿਲ 305 ਸੰਸਥਾਵਾਂ ਵਿਚੋਂ 32 ਦੇ ਮੁਖੀ ਬਿਨਾਂ ਮੁਕਾਬਲੇ ਚੁਣੇ ਜਾਣ ਤੋਂ ਬਾਅਦ ਸੋਮਵਾਰ ਨੂੰ 273 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਮੇਅਰਾਂ, ਚੇਅਰਪਰਸਨਾਂ ਅਤੇ ਪ੍ਰਧਾਨਾਂ ਲਈ ਚੋਣਾਂ ਹੋਈਆਂ। ਜੈਪੁਰ, ਜੋਧਪੁਰ ਅਤੇ ਕੋਟਾ ਨਗਰ ਨਿਗਮਾਂ ਅਤੇ ਸੁਕੇਤ ਨਗਰਪਾਲਿਕਾ ਵਿਚ ਚੋਣਾਂ 25 ਸਤੰਬਰ ਨੂੰ ਹੋਣੀਆਂ ਨਿਰਧਾਰਿਤ ਹਨ। ਰਾਠੌੜ ਨੇ ਕਿਹਾ ਕਿ ਕੁਝ ਸਥਾਨਕ ਸੰਸਥਾਵਾਂ ਦੇ ਨਤੀਜੇ ਅਜੇ ਵੀ ਉਡੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਸੱਤ ਨਗਰ ਨਿਗਮਾਂ ਵਿੱਚੋਂ ਛੇ ਵਿੱਚ ਜਿੱਤ ਹਾਸਿਲ ਕੀਤੀ ਹੈ ਜਿੱਥੇ ਸੋਮਵਾਰ ਨੂੰ ਮੇਅਰ ਲਈ ਚੋਣ ਹੋਈ, ਅਤੇ ਨਗਰ ਪ੍ਰੀਸ਼ਦਾਂ ਅਤੇ ਨਗਰ ਪਾਲਿਕਾਵਾਂ ਵਿਚ ਵੀ ਉਸਨੂੰ ਮਜ਼ਬੂਤ ਸਮਰਥਨ ਮਿਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਲੰਡਨ ’ਚ ਸੜਕ ਹਾਦਸੇ ਕਾਰਨ ਸਿੱਖ ਨੌਜਵਾਨ ਦੀ ਮੌਤ ਅਗਲੀ ਖ਼ਬਰ ਤਰਲੋਚਨ ਸਿੰਘ ਨੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ’ਚ 2 ਸਿੱਖਾਂ ਨੂੰ ਸ਼ਾਮਿਲ ਨਾ ਕੀਤੇ ਜਾਣ ’ਤੇ ਉਠਾਏ ਸਵਾਲ
Ad Position 24