21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੇਸ਼ ਦੀ ਸੁਰੱਖਿਆ ’ਚ ਪੁਲਿਸ ਜਵਾਨਾਂ ਦਾ ਬਲਿਦਾਨ ਬੇਹੱਦ ਅਹਿਮ-ਸ਼ਾਹ

ਨਵੀਂ ਦਿੱਲੀ, 21 ਅਕਤੂਬਰ (ਉਪਮਾ ਡਾਗਾ ਪਾਰਥ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ਤੋਂ ਇਕ ਰਾਸ਼ਟਰਵਿਆਪੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਨਸ਼ੀਲੇ ...

Ad Position 21
No active advertisement
ਅਜੀਤ ਡੈਸਕ 22-10-2026

ਨਵੀਂ ਦਿੱਲੀ, 21 ਅਕਤੂਬਰ (ਉਪਮਾ ਡਾਗਾ ਪਾਰਥ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ਤੋਂ ਇਕ ਰਾਸ਼ਟਰਵਿਆਪੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਜੰਗ ਦੀ ਥੀਮ ’ਤੇ ਆਧਾਰਿਤ ਇਸ ਰੈਲੀ ’ਚ 9 ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਦੇ ਤਕਰੀਬਨ 90 ਪੁਲਿਸ ਰਾਈਡਰਾਂ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਦਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਜਵਾਨ ਵੀ ਸ਼ਾਮਿਲ ਸਨ। ਇਥੇ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਾਹ ਨੇ ਕਿਹਾ ਕਿ 2026 ਦੇ ਬਚੇ ਹੋਏ ਮਹੀਨਿਆਂ ਦੇ ਨਾਲ-ਨਾਲ 2027, 2028, 2029 ਦਾ ਸਮਾਂ ਨਸ਼ੀਲੇ ਪਦਾਰਥਾਂ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਲਈ ਸਮਰਪਿਤ ਹੋਵੇਗਾ। ਇਹ ਰੈਲੀ ਕਈ ਰਾਜਾਂ ’ਚੋਂ ਹੁੰਦੀ ਹੋਈ ਗੁਜਰਾਤ ਦੇ ਏਕਤਾ ਨਗਰ ਪਹੁੰਚੇਗੀ ਜਿਥੇ ਉਹ 31 ਅਕਤੂਬਰ ਨੂੰ ਏਕਤਾ ਪਰੇਡ ’ਚ ਹਿੱਸਾ ਲੈਣਗੇ। ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤਕਰੀਬਨ 8 ਦਹਾਕਿਆਂ ’ਚ ਸਾਡੇ ਦੇਸ਼ ਦੇ ਆਲਮੀ ਮੰਚ ’ਤੇ ਇਕ ਸਨਮਾਨਜਨਕ ਥਾਂ ’ਤੇ ਪਹੁੰਚਣ ਦੀ ਉਪਲਬਧੀ ਦੀ ਨੀਂਹ ’ਚ ਸਾਡੇ ਬਹਾਦਰ ਜਵਾਨਾਂ ਦਾ ਬਲਿਦਾਨ ਹੈ। ਅਮਿਤ ਸ਼ਾਹ ਨੇ ਪੁਲਿਸ ਵਾਲਿਆਂ ਦੀ ਡਿਊਟੀ ਨੂੰ ਸਭ ਤੋਂ ਮੁਸ਼ਕਿਲ ਸੇਵਾ ਦੱਸਦਿਆਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਲਈ ਹਰ ਤਿਉਹਾਰ ਹੁੰਦਾ ਹੈ, ਪਰ ਪੁਲਿਸ ਵਾਲਿਆਂ ਲਈ ਕੋਈ ਤਿਉਹਾਰ ਨਹੀਂ ਹੁੰਦਾ। ਜਿਸ ਦਿਨ ਅਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾਉਂਦੇ ਹਾਂ, ਉਸ ਦਿਨ ਸਾਡੇ ਜਵਾਨ ਅੰਦਰੂਨੀ ਸੁਰੱਖਿਆ ਦੀ ਚਿੰਤਾ ਕਰਦੇ ਹਨ, ਟ੍ਰੈਫਿਕ ਦੀ, ਲੋਕਾਂ ਦੀ ਸਲਾਮਤੀ ਦੀ ਚਿੰਤਾ ਕਰਦੇ ਹਨ। ਆਪਣੇ ਜੀਵਨ ਦੇ ਸੁਨਹਿਰੇ ਸਾਲਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਰਾਸ਼ਟਰ ਨੂੰ ਸਮਰਪਿਤ ਕਰਨਾ ਬਹੁਤ ਵੱਡੀ ਸੇਵਾ ਹੈ। ਰਾਸ਼ਟਰੀ ਪੁਲਿਸ ਯਾਦਗਾਰ ਦਿਵਸ ਉਨ੍ਹਾਂ 10 ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਜਵਾਨਾਂ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜੋ 1959 ’ਚ ਅੱਜ ਦੇ ਦਿਨ ਲੱਦਾਖ ਦੇ ਹੋਟ ਸਪਰਿੰਗ ਇਲਾਕੇ ’ਚ ਚੀਨੀ ਫੌਜੀਆਂ ਵਲੋਂ ਘਾਤ ਲਗਾ ਕੇ ਕੀਤੇ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।


ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੱਕ ਪੁਲਿਸ ਦਾ ਵਡਮੁੱਲਾ ਯੋਗਦਾਨ-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਸ਼ਟਰੀ ਪੁਲਿਸ ਯਾਦਗਾਰ ਦਿਵਸ’ ਮੌਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਪੁਲਿਸ ਯਾਦਗਾਰ ਦਿਵਸ ਸਾਡੇ ਪੁਲਿਸ ਜਵਾਨਾਂ ਪ੍ਰਤੀ ਨਮਨ ਕਰਨ ਦਾ ਮੌਕਾ ਹੈ ਜੋ ਬਹੁਤ ਮੁਸ਼ਕਿਲ ਹਾਲਾਤ ’ਚ ਵੀ ਪੂਰੀ ਆਸਥਾ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਤੋਂ ਲੈ ਕੇ ਜੁਰਮਾਂ ਨਾਲ ਲੜਣ, ਹੰਗਾਮੀ ਹਾਲਾਤ ’ਚ ਮਦਦ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੱਕ ਉਨ੍ਹਾਂ ਦਾ ਯੋਗਦਾਨ ਵਡਮੁੱਲਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਜੋਯਤੀ ਪਬਲਿਕ ਸਕੂਲ ਦੇ ਪਾਰਸ ਮੱਲ੍ਹੀ ਦੀ ‘ਨੈਸ਼ਨਲ ਸਕੂਲ ਗੇਮਜ਼’ ਲਈ ਚੋਣ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਜਾਂਚ ਸ਼ੁਰੂ-ਚੰਡੀਗੜ੍ਹ ਵਿਖੇ ਮੁਕੱਦਮਾ ਦਰਜ ਏਜੰਸੀ ਦੇ ਅਧਿਕਾਰੀ ਪਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਮ...
Ad Position 24