ਜਲੰਧਰ, 21 ਅਕਤੂਬਰ (ਅ.ਬ.)-ਸ਼ਿਵ ਜੋਯਤੀ ਪਬਲਿਕ ਸਕੂਲ ਦੇ ਪ੍ਰਬੰਧਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਣ ਸ਼ੈਲੀ ਦੇ ਮਾਰਗਦਰਸ਼ਨ ’ਚ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ‘ ਪਾਰਸ ਮੱਲ੍ਹੀ’ ਨੇ 70ਵੀਂ ‘ਪੰਜਾਬ ਸਕੂਲ ਗੇਮਜ਼’ (2026-27) ਦੇ ਅੰਤਰਗਤ ‘ਤਾਇਕਵਾਂਡੋ ਮੁਕਾਬਲਿਆਂ’ ਵਿਚ ਭਾਗ ਲਿਆ। ਆਰਿਆ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ’ਚ ਕਰਵਾਈ ਗਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ’ਚ ਪਾਰਸ ਮੱਲ੍ਹੀ ਨੇ ਸਕੂਲ ਦੀ ਪ੍ਰਤੀਨਿਧਤਾ ਕਰਦੇ ਹੋਏ ਉਮਰ 17 ਵਰਗ ਅਤੇ 48 ਤੋਂ 51 ਕਿਲੋਗ੍ਰਾਮ ਭਾਰਵਰਗ ’ਚ ਭਾਗ ਲੈ ਕੇ ਸੋਨ ਤਗਮਾ ਪ੍ਰਾਪਤ ਕੀਤਾ। ਪਾਰਸ ਮਲ੍ਹੀ ਨੇ ਤਾਇਕਵਾਂਡੋ ਰਿੰਗ ਵਿਚ ਦਮਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਐਸ.ਐਚ.ਐਸ. ਕੁੰਗਰਾਲੀ ਰਾਜਪੁਤਾਨਾ, ਖੰਨਾ, ਲੁਧਿਆਣਾ ਵਿਚ ਆਯੋਜਿਤ ‘ਰਾਜ ਮੁਕਾਬਲੇ’ ਵਿਚ ਵੀ ਆਪਣੀ ਪ੍ਰਤਿਭਾ ਦਾ ਪਰਚਮ ਲਹਿਰਾਇਆ ਅਤੇ ਫਿਰ ਤੋਂ ਸੋਨ ਤਗਮਾ ਪ੍ਰਾਪਤ ਕੀਤਾ। ਤਾਇਕਵਾਂਡੋ ਰਿੰਗ ਵਿਚ ਸਖ਼ਤ ਮਿਹਨਤ ਅਤੇ ਅਟੁੱਟ ਹੌਸਲੇ ਦੇ ਨਾਲ ‘ਜ਼ਿਲਾ ਅਤੇ ਰਾਜ ਪੱਧਰੀ ਮੁਕਾਬਲਿਆਂ’ ਵਿਚ ‘ਸੋਨ ਤਗਮਾ’ ਜਿੱਤਣ ਨਾਲ, ਪ੍ਰਤਿਭਾਸ਼ਾਲੀ ਪਾਰਸ ਮੱਲ੍ਹੀ ਦੀ ਸ੍ਰੀਨਗਰ ਵਿੱਚ ਹੋਣ ਵਾਲੀ ਅਗਲੀ ‘ਨੈਸ਼ਨਲ ਸਕੂਲ ਗੇਮਜ਼’ ਚੋਣ ਹੋਈ। ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਣ ਸ਼ੈਲੀ ਨੇ ਪਾਰਸ ਮੱਲ੍ਹੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕੋਚ ਸਰਦਾਰ ਨਿਰਮਲ ਸਿੰਘ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਡਾ. ਵਿਦੂਰ ਜੋਯਤੀ, ਚੇਅਰਮੈਨ ਟਰੱਸਟ, ਡਾ. ਸੁਵਿਕਰਮ ਜੋਯਤੀ, ਚੇਅਰਮੈਨ ਕਮ ਮੈਨੇਜਰ, ਮੈਨੇਜਿੰਗ ਕਮੇਟੀ; ਜਨਰਲ ਸੈਕਟਰੀ ਟਰੱਸਟ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਅਤੇ ਸ਼੍ਰੀਮਤੀ ਮਮਤਾ ਅਰੋੜਾ ਨੇ ਵੀ ਪਾਰਸ ਮੱਲ੍ਹੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਸਰਦਾਰ ਨਿਰਮਲ ਸਿੰਘ ਨੂੰ ਮੁਬਾਰਕਾਂ ਦਿੱਤੀਆਂ।