ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਦੁੱਧ ਦੀ ਸਪਲਾਈ ਵਿਚ ਕਮੀ ਤੇ ਖਰੀਦ ਲਾਗਤਾਂ ਵਿਚ ਵਾਧੇ ਦੇ ਵਿਚਕਾਰ, ਮਦਰ ਡੇਅਰੀ ਤੇ ਅਮੂਲ ਵਰਗੇ ਡੇਅਰੀ ਬ੍ਰਾਂਡ ਦੁੱਧ ਦੀਆਂ ਕੀਮਤਾਂ ਵਿਚ 2 ਤੋਂ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਜਾ ਰਹੇ ਹਨ, ਜੋ 12 ਨਵੰਬਰ ਤੋਂ ਲਾਗੂ ਹੋਵੇਗਾ । ਇਸ ਕਾਰਨ ਖਪਤਕਾਰਾਂ ਨੂੰ ਦੁੱਧ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ । ਉਦਯੋਗਿਕ ਸੂਤਰਾਂ ਅਨੁਸਾਰ, ਕੀਮਤਾਂ ਵਿਚ ਵਾਧਾ ਦੁੱਧ ਦੀ ਕਿਸਮ ਦੇ ਆਧਾਰ ’ਤੇ ਵੱਖੋ-ਵੱਖਰਾ ਹੋਵੇਗਾ । ਟੋਨਡ ਦੁੱਧ 2 ਰੁਪਏ ਪ੍ਰਤੀ ਲੀਟਰ, ਫੁੱਲ-ਕਰੀਮ ਦੁੱਧ 4 ਰੁਪਏ ਪ੍ਰਤੀ ਲੀਟਰ ਤੇ ਮੱਝ ਦਾ ਫੁੱਲ-ਕਰੀਮ ਦੁੱਧ 6 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ ।
ਮਦਰ ਡੇਅਰੀ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ
ਮਦਰ ਡੇਅਰੀ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ
ਅਜੀਤ ਡੈਸਕ
12-11-2026