25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਵੋਟਰਾਂ ਦੇ ਗਲਤ ਵੇਰਵਿਆਂ ਨੂੰ ਠੀਕ ਕਰਨ ਲਈ ਫਾਰਮ-8 ਦੀ ਵਰਤੋਂ ਕੀਤੀ ਜਾਵੇ-ਚੋਣ ਕਮਿਸ਼ਨ

ਵੋਟਰਾਂ ਦੇ ਗਲਤ ਵੇਰਵਿਆਂ ਨੂੰ ਠੀਕ ਕਰਨ ਲਈ ਫਾਰਮ-8 ਦੀ ਵਰਤੋਂ ਕੀਤੀ ਜਾਵੇ-ਚੋਣ ਕਮਿਸ਼ਨ

Ad Position 21
No active advertisement
ਅਜੀਤ ਡੈਸਕ 26-11-2026

ਨਵੀਂ ਦਿੱਲੀ, 25 ਨਵੰਬਰ (ਯੂ.ਐਨ.ਆਈ.)-ਭਾਰਤ ਦੇ ਚੋਣ ਕਮਿਸ਼ਨ ਨੇ 26 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਚੋਣ ਸੂਚੀਆਂ ਦੀ ਚੱਲ ਰਹੀ ‘ਵਿਸ਼ੇਸ਼ ਸੰਖੇਪ ਸੋਧ’ (ਐਸ.ਐਸ.ਆਰ.) ਦੌਰਾਨ ਵੋਟਰਾਂ ਦੇ ਗਲਤ ਵੇਰਵਿਆਂ ਨੂੰ ਠੀਕ ਕਰਨ ਲਈ ‘ਫਾਰਮ 8’ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਵੋਟਰ ਦੀ ਸਹਿਮਤੀ ਅਤੇ ਤਸਦੀਕ ਤੋਂ ਬਿਨਾਂ ਆਪਣੇ-ਆਪ (ਆਟੋਮੇਟਿਡ) ਤਬਦੀਲੀਆਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਮਿਸ਼ਨ ਨੇ ਹਰੇਕ ਵੋਟਰ ਦੀ ਨਿੱਜੀ ਸਹਿਮਤੀ ਅਤੇ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਸਿਰਫ਼ ਡਿਜੀਟਲ ਤੁਲਨਾ ਦੌਰਾਨ ਸਾਹਮਣੇ ਆਈਆਂ ਤਰੁੱਟੀਆਂ ਦੇ ਆਧਾਰ ’ਤੇ ਵੋਟਰ ਦੇ ਵੇਰਵਿਆਂ ’ਚ ਆਪਣੇ-ਆਪ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਪ੍ਰਕਿਰਿਆ ’ਚ ਵੋਟਰ ਦਾ ਨਾਂਅ, ਰਿਸ਼ਤੇਦਾਰ ਦੇ ਵੇਰਵੇ, ਜਨਮ ਮਿਤੀ, ਮੋਬਾਈਲ ਨੰਬਰ ਅਤੇ ਫੋਟੋ ਸਮੇਤ ਹੋਰ ਨਿੱਜੀ ਵੇਰਵਿਆਂ ’ਚ ਮੌਜੂਦ ਤਰੁੱਟੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਬੂਥ ਪੱਧਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਉਨ੍ਹਾਂ ਵੋਟਰਾਂ ਕੋਲ ਨਿੱਜੀ ਤੌਰ ’ਤੇ ਜਾਣ ਜਿਨ੍ਹਾਂ ਦੇ ਵੇਰਵਿਆਂ ’ਚ ਤਰੁੱਟੀਆਂ ਪਾਈਆਂ ਗਈਆਂ ਹਨ ਤੇ ਸੰਬੰਧਿਤ ਵੇਰਵਿਆਂ ਦੀ ਪੁਸ਼ਟੀ ਕਰਨ। ਜਿਥੇ ਵੀ ਕਿਸੇ ਸੁਧਾਰ ਦੀ ਲੋੜ ਹੋਵੇਗੀ, ਉੱਥੇ ਬੀ. ਐਲ. ਓਜ਼. ਨੂੰ ਸੰਬੰਧਿਤ ਵੋਟਰ ਤੋਂ ਪੂਰੀ ਤਰ੍ਹਾਂ ਭਰਿਆ ਹੋਇਆ ਤੇ ਹਸਤਾਖਰਿਤ ਫਾਰਮ-8 ਪ੍ਰਾਪਤ ਕਰਨਾ ਹੋਵੇਗਾ। ਇਸ ਤੋਂ ਬਾਅਦ, ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ  ਦੁਆਰਾ ਨਿਰਧਾਰਤ ਪ੍ਰਕਿਰਿਆ ਅਨੁਸਾਰ ਇਨ੍ਹਾਂ ਅਰਜ਼ੀਆਂ ਦੀ ਜਾਂਚ ਕੀਤੀ ਜਾਵੇਗੀ ਤੇ ਇਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਰੋਪੜ ਦੇ 4 ਯੂਨਿਟਾਂ ਸਮੇਤ ਪੰਜਾਬ ਦੇ 4 ਥਰਮਲ ਪਲਾਂਟਾਂ ਦੇ 7 ਯੂਨਿਟ ਹੋਏ ਬੰਦ ਅਗਲੀ ਖ਼ਬਰ ਦੇਸ਼ ਦੇ ਬਿਜਲੀ ਉਤਪਾਦਨ ’ਚ ਪ੍ਰਮਾਣੂ ਬਿਜਲੀ ਦੀ 3.1 ਫ਼ੀਸਦੀ ਹਿੱਸੇਦਾਰੀ ਨਾਲ 100 ਗੀਗਾਵਾਟ ਦਾ ਸੁਪਨਾ
Ad Position 24